ਟਰੂਡੋ ਦੀ ਕੈਬਨਿਟ ‘ਚ ਵੱਡਾ ਫੇਰ ਬਦਲ, ਜਾਣੋ ਕਿੰਨੇ ਪੰਜਾਬੀ ਬਣੇ ਮੰਤਰੀ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਿਨਟ ‘ਚ ਬੀਤੇ ਦਿਨੀਂ ਵੱਡਾ ਫੇਰਬਦਲ ਕੀਤਾ ਹੈ। ਕੈਬਿਨਟ ‘ਚ 7 ਨਵੇਂ ਚਿਹਰੇ ‘ਚ ਸ਼ਾਮਲ ਕੀਤੇ ਗਏ ਹਨ ਅਤੇ ਉੱਥੇ ਹੀ ਦੂਜੇ ਪਾਸੇ ਪੁਰਾਣੀ ਕੈਬਿਨੇਟ ਚੋਂ ਸੱਤ ਮੰਤਰੀਆਂ ਨੂੰ ਲਾਂਭੇ ਕੀਤਾ ਗਿਆ।

ਬਿੱਲ ਬਲੇਅਰ ਨੂੰ ਰੱਖਿਆ ਮੰਤਰਾਲੇ ਦਾ ਕਾਰਜਭਾਰ ਸੌਂਪਿਆ ਗਿਆ ਅਤੇ ਅਨੀਤਾ ਅਨੰਦ ਨੇ ਟ੍ਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਵੱਜੋਂ ਸਹੁੰ ਚੁੱਕੀ। ਬਿੱਲ ਬਲੇਅਰ ਕੋਲ ਪਹਿਲਾਂ ਐਮਰਜੈਂਸੀ ਪ੍ਰੀਪੇਅਰਡਨੈਂਸ ਦਾ ਮੰਤਰਾਲਾ ਸੀ। ਬਲੇਅਰ ਟੋਰਾਂਟੋ ਪੁਲਿਸ ਚੀਫ਼ ਵੀ ਰਹਿ ਚੁੱਕੇ ਹਨ। ਇਸ ਫੇਰਬਦਲ ਵਿੱਚ ਪੰਜਾਬੀਆਂ ਨੂੰ ਇਸ ਗੱਲ ਦੀ ਆਸ ਸੀ ਕਿ ਪੰਜਾਬੀਆਂ ਵਿੱਚੋਂ ਮੰਤਰੀ ਲਏ ਜਾਣਗੇ ਪਰ ਅਜਿਹਾ ਨਹੀਂ ਹੋਇਆ। ਨਵੇਂ ਚਿਹਰਿਆਂ ਵਿੱਚ ਕੋਈ ਪੰਜਾਬੀ ਸ਼ਾਮਲ ਨਹੀਂ ਹੈ।

ਡੋਮਿਨਿਕ ਲੇਬਲੋਂ ਨੇ ਮਿਨਿਸਟਰ ਔਫ਼ ਪਬਲਿਕ ਸੇਫਟੀ ਵੱਜੋਂ ਸਹੁੰ ਚੁੱਕੀ। ਇਹ ਮੰਤਰਾਲਾ ਕੈਨੇਡਾ ਦੀ ਖੁਫੀਆ ਏਜੰਸੀ CSIS ਅਤੇ ਆਰਸੀਐਮਪੀ ਦੀ ਨਿਗਰਾਨੀ ਲਈ ਵੀ ਜ਼ਿੰਮੇਵਾਰ ਹੈ। ਨਾਲ ਹੀ ਲੇਬਲੋਂ ਇੰਟਰ- ਗਵਰਨਮੈਂਟਲ ਅਫੇਅਰਜ਼ ਮਿਨਿਸਟਰ ਵੱਜੋਂ ਵੀ ਬਰਕਰਾਰ ਰਹਿਣਗੇ। ਮਾਰਕੋ ਮੈਂਡੀਚੀਨੋ ਜੋਕਿ ਪਿਛਲੀ ਕੈਬਿਨੇਟ ‘ਚ ਪਬਲਿਕ ਸੇਫਟੀ ਮਿਨਿਸਟਰ ਸਨ, ਨੂੰ ਕੈਬਿਨੇਟ ਚੋਂ ਲਾਂਭੇ ਕਰ ਦਿੱਤਾ ਗਿਆ ਹੈ।