ਇਕ ਸਾਲ ਪੁਰਾਣੇ ਹਾਦਸੇ ਲਈ ਬਿਨਾਂ ਦਸਤਾਵੇਜ਼ਾਂ ਵਾਲੇ ਭਾਰਤੀ ਟਰੱਕ ਡਰਾਈਵਰ ਨੂੰ ਕਰਨਾ ਪਵੇਗਾ ਦੇਸ਼ ਨਿਕਾਲਾ ਦਾ ਸਾਹਮਣਾ

ਇਕ ਸਾਲ ਪੁਰਾਣੇ ਹਾਦਸੇ ਲਈ ਬਿਨਾਂ ਦਸਤਾਵੇਜ਼ਾਂ ਵਾਲੇ ਭਾਰਤੀ ਟਰੱਕ ਡਰਾਈਵਰ ਨੂੰ ਕਰਨਾ ਪਵੇਗਾ ਦੇਸ਼ ਨਿਕਾਲਾ ਦਾ ਸਾਹਮਣਾ

ਨਿਊਯਾਰਕ, 29 ਸਤੰਬਰ ( ਰਾਜ ਗੋਗਨਾ )-ਇੱਕ ਸਾਲ ਪਹਿਲਾਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਇੱਕ ਟਰੱਕ ਹਾਦਸੇ ਵਿੱਚ ਭਾਰਤੀ ਮੂਲ ਦੇ ਪ੍ਰਤਾਪ ਸਿੰਘ ਨਾਮਕ ਇਕ ਟਰੱਕ ਡਰਾਈਵਰ ਦੁਆਰਾ ਟੱਕਰ ਮਾਰਨ ਤੋਂ ਬਾਅਦ, ਇੱਕ ਪੰਜ ਸਾਲ ਦੀ ਬੱਚੀ ਜੋ ਅਜੇ ਵੀ ਬਿਸਤਰੇ ‘ਤੇ ਪਈ ਹੋਈ ਹੈ। ਜਿਸ ਨੂੰ 28 ਸਾਲਾ ਦੇ ਭਾਰਤੀ ਟਰੱਕ ਡਰਾਈਵਰ ਪ੍ਰਤਾਪ ਸਿੰਘ, ਜਿਸ ਦੇ ਟਰੱਕ ਨਾਲ ਇੱਕ ਸਾਲ ਪਹਿਲਾਂ ਅਮਰੀਕਾ ਵਿੱਚ ਗੰਭੀਰ ਹਾਦਸਾ ਹੋਇਆ ਸੀ, ਨੂੰ ਡਿਪੋਰਟ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪ੍ਰਤਾਪ ਸਿੰਘ 2022 ਵਿੱਚ ਮੈਕਸੀਕੋ ਸਰਹੱਦ ਨੂੰ ਪਾਰ ਕਰਕੇ ਅਮਰੀਕਾ ਆਇਆ ਸੀ। ਅਮਰੀਕਾ ਵਿੱਚ ਟਰੱਕ ਚਲਾ ਰਹੇ ਪ੍ਰਤਾਪ ਦਾ 20 ਜੂਨ, 2024 ਨੂੰ ਕੈਲੀਫੋਰਨੀਆ ਵਿੱਚ ਉਸ ਦੇ ਟਰੱਕ ਨਾਲ ਹਾਦਸਾ ਹੋਇਆ ਸੀ, ਜਿਸ ਵਿੱਚ ਇੱਕ ਪੰਜ ਸਾਲਾ ਦੀ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਅਤੇ ਉਹ ਬੱਚੀ ਅਜੇ ਵੀ ਆਪਣੇ ਆਪ ਤੁਰਨ-ਫਿਰਨ ਵਿੱਚ ਅਸਮਰੱਥ ਹੈ ਅਤੇ ਮੂੰਹ ਰਾਹੀਂ ਖਾਣਾ ਵੀ ਨਹੀਂ ਲੈ ਸਕਦੀ।

ਹਾਦਸੇ ਤੋਂ ਬਾਅਦ ਲੜਕੀ ਤਿੰਨ ਹਫ਼ਤਿਆਂ ਤੱਕ ਕੋਮਾ ਵਿੱਚ ਰਹੀ ਅਤੇ ਉਸ ਨੂੰ ਛੇ ਮਹੀਨਿਆਂ ਲਈ ਹਸਪਤਾਲ ਵਿੱਚ ਭਰਤੀ ਰਹਿਣਾ ਪਿਆ। ਕੈਲੀਫੋਰਨੀਆ ਹਾਈਵੇਅ ਪੈਟਰੋਲ ਦੀ ਇੱਕ ਰਿਪੋਰਟ ਦੇ ਅਨੁਸਾਰ, ਪ੍ਰਤਾਪ ਸਿੰਘ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਅਤੇ ਟ੍ਰੈਫਿਕ ਅਤੇ ਉਸਾਰੀ ਸੰਬੰਧੀ ਚੇਤਾਵਨੀਆਂ ਦੀ ਅਣਦੇਖੀ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ,ਸੰਯੁਕਤ ਰਾਜ ਅਮਰੀਕਾ ਵਿੱਚ ਗੈਰ-ਕਾਨੂੰਨੀ ਹੋਣ ਦੇ ਬਾਵਜੂਦ, ਪ੍ਰਤਾਪ ਸਿੰਘ ਨੇ ਕੈਲੀਫੋਰਨੀਆ ਤੋਂ ਟਰੱਕ ਚਲਾਉਣ ਦਾ ਲਾਇਸੈਂਸ ਪ੍ਰਾਪਤ ਕੀਤਾ ਅਤੇ ਉਹੀ ਕੰਮ ਕਰਦਾ ਰਿਹਾ। ਹਾਦਸੇ ਤੋਂ ਇੱਕ ਸਾਲ ਬਾਅਦ, ਅਗਸਤ 2025 ਵਿੱਚ, ਪ੍ਰਤਾਪ ਸਿੰਘ ਨੂੰ ਕੈਲੀਫੋਰਨੀਆ ਤੋਂ ਯੂ.ਐਸ ਇੰਮੀਗ੍ਰੇਸ਼ਨ ਐਂਡ ਕਸਟਮਸ ਇਨਫੌਰਸਮੈਂਟ ਨੇ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਉਹ ਅਜੇ ਵੀ ਜੇਲ੍ਹ ਵਿੱਚ ਨਜ਼ਰਬੰਦ ਹੈ। ਕਿਉਂਕਿ ਉਸ ‘ਤੇ ਇੱਕ ਗੰਭੀਰ ਹਾਦਸੇ ਦਾ ਦੋਸ਼ ਲੱਗਿਆ ਹੈ, ਇਸ ਲਈ ਹੁਣ ਜੇਲ੍ਹ ਤੋਂ ਰਿਹਾਅ ਹੋਣਾ ਵੀ ਮੁਸ਼ਕਲ ਹੈ ਅਤੇ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਉਸਨੂੰ ਭਾਰਤ ਵਾਪਸ ਭੇਜਿਆ ਜਾਵੇਗਾ।