
ਨਿਊਯਾਰਕ, 19 ਸਤੰਬਰ ( ਰਾਜ ਗੋਗਨਾ )- ਬੀਤੇਂ ਦਿਨੀ ਅਮਰੀਕਾ ਦੇ ਦੱਖਣੀ ਕੈਰੋਲੀਨਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਗੁਜਰਾਤ ਦੇ ਬੋਰਸਾਡ ਦੀ ਕਿਰਨਬੇਨ ਪਟੇਲ, ਨਾਮੀ ਸਟੋਰ ਮਾਲਕ ਜੋ ਪਿਛਲੇ 23 ਸਾਲਾਂ ਤੋਂ ਇੱਥੇ ਰਹੀ ਸੀ, ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਕਿਰਨਬੇਨ ਪਟੇਲ ਦੱਖਣੀ ਕੈਰੋਲੀਨਾ ਵਿੱਚ ਆਪਣਾ ਇੱਕ ਸਟੋਰ ਚਲਾ ਰਹੀ ਸੀ। ਜਾਣਕਾਰੀ ਅਨੁਸਾਰ, ਇੱਕ ਨਕਾਬਪੋਸ਼ ਨੌਜਵਾਨ ਉਸ ਦੇ ਸਟੋਰ ਵਿੱਚ ਦਾਖਲ ਹੋਇਆ ਅਤੇ ਲੁੱਟ ਦੇ ਇਰਾਦੇ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਕਿਰਨਬੇਨ ਪਟੇਲ ਨੂੰ ਅੱਠ ਤੋਂ ਵੱਧ ਗੋਲੀਆਂ ਲੱਗੀਆਂ ਅਤੇ ਉਸ ਦੀ ਮੋਕੇ ਤੇ ਹੀ ਮੋਤ ਹੋ ਗਈ।
ਕਿਰਨਬੇਨ ਦੇ ਦੋ ਬੱਚੇ ਹਨ, ਉਸ ਦਾ ਇੱਕ ਬੇਟਾ ਯੂਕੇ ਵਿੱਚ ਰਹਿੰਦਾ ਹੈ ਅਤੇ ਇੱਕ ਧੀ ਕੈਨੇਡਾ ਵਿੱਚ ਰਹਿੰਦੀ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਤਿੰਨ ਕੁ ਦਿਨ ਪਹਿਲਾਂ ਰਾਤ ਨੂੰ ਵਾਪਰੀ ਜਦੋਂ ਕਿਰਨਬੇਨ ਪਟੇਲ ਸਟੋਰ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਹੀ ਸੀ। ਉਸ ਸਮੇਂ ਉਹ ਪੈਸੇ ਗਿਣ ਰਹੀ ਸੀ। ਅਚਾਨਕ ਹੀ ਲੁੱਟ ਦੀ ਨੀਯਤ ਨਾਲ ਇੱਕ ਨਕਾਬਪੋਸ਼ ਵਿਅਕਤੀ ਸਟੋਰ ਵਿੱਚ ਦਾਖਲ ਹੋਇਆ ਅਤੇ ਉਸ ਨੇ ਸਟੋਰ ਮਾਲਕ ਕਿਰਨਬੇਨ ਪਟੇਲ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਤੇ ਕਿਰਨਬੇਨ ਪਟੇਲ ਦੀ ਮੋਕੇ ਤੇ ਹੀ ਮੌਤ ਹੋ ਗਈ।
