ਵਾਸ਼ਿੰਗਟਨ, 18 ਅਕਤੂਬਰ (ਰਾਜ ਗੋਗਨਾ)-ਅਮਰੀਕਾ ਨੂੰ ਲੱਖਾਂ ਪ੍ਰਵਾਸੀਆਂ ਦੀ ਲੋੜ ਹੈ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਆਪਣੇ ਆਰਥਿਕ ਵਿਕਾਸ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ ਤਾਂ ਪ੍ਰਵਾਸੀਆਂ ਨੂੰ ਇੱਥੇ ਆਉਣਾ ਚਾਹੀਦਾ ਹੈ। ਕਿਉਂਕਿ ਅਮਰੀਕਾ ਵਿੱਚ ਜਨਮ ਦਰ ਬਹੁਤ ਹੀ ਘੱਟ ਹੈ। ਅਜਿਹੇ ‘ਚ ਅਮਰੀਕਾ ਨੂੰ ਦੇਸ਼ ਨੂੰ ਹੁਨਰਮੰਦ ਲੋਕ ਮੁਹੱਈਆ ਕਰਵਾਉਣ ਲਈ ਲੱਖਾਂ ਪ੍ਰਵਾਸੀਆਂ ਦੀ ਲੋੜ ਹੈ।ਇਸ ਗੱਲ ਦਾ ਪ੍ਰਗਟਾਵਾ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਕਮਲਾ ਹੈਰਿਸ ਦੇ ਇੱਕ ਪ੍ਰਚਾਰ ਸਮਾਗਮ ਵਿੱਚ ਬੋਲਦਿਆਂ ਕਿਹਾ, ਕਲਿੰਟਨ ਦਾ ਕਹਿਣਾ ਹੈ ਕਿ ਜੇਕਰ ਵਿਕਾਸ ਕਰਨਾ ਹੈ, ਤਾਂ ਉਸ ਨੂੰ ਹੋਰ ਪ੍ਰਵਾਸੀਆਂ ਨੂੰ ਆਉਣ ਦੇਣਾ ਚਾਹੀਦਾ ਹੈ।ਉਹਨਾਂ ਤੇ ਰੋਕ ਲਾਉਣਾ ਲਾਉਣਾ ਇਸ ਦੇਸ਼ ਦੇ ਆਰਥਿਕ ਵਿਕਾਸ ਨੂੰ ਖ਼ਤਰਾ ਹੈ।ਕਿਉਂਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਮੀਗ੍ਰੇਸ਼ਨ ਦੇ ਵਿਰੋਧੀ ਹਨ।ਕਲਿੰਟਨ ਨੇ ਕਿਹਾ ਕਿ ਅਮਰੀਕਾ ਲਈ ਪ੍ਰਵਾਸੀ ਬਹੁਤ ਹੀ ਫਾਇਦੇਮੰਦ ਹਨ।ਅਮਰੀਕਾ ਪ੍ਰਵਾਸੀਆਂ ਤੋਂ ਬਿਨਾਂ ਨਹੀਂ ਰਹਿ ਸਕਦਾ, ਅਮਰੀਕਾ ਨੂੰ ਲੱਖਾਂ ਪ੍ਰਵਾਸੀਆਂ ਦੀ ਲੋੜ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਅਮਰੀਕਾ ਦੀ ਜਨਮ ਦਰ ਬਹੁਤ ਘੱਟ ਹੈ।ਬਿਲ ਕਲਿੰਟਨ ਦੇ ਅਧੀਨ, ਅਮਰੀਕਾ ਦੀ ਆਰਥਿਕ ਸਥਿਤੀ ਬਹੁਤ ਮਜ਼ਬੂਤ ਮੰਨੀ ਜਾਂਦੀ ਰਹੀ ਹੈ, ਅਤੇ ਕਲਿੰਟਨ ਦਾ ਕਹਿਣਾ ਹੈ ਕਿ ਜੇ ਅਮਰੀਕੀ ਅਰਥਚਾਰੇ ਨੇ ਵਧਣਾ ਹੈ, ਤਾਂ ਇਸ ਨੂੰ ਹੋਰ ਪ੍ਰਵਾਸੀਆਂ ਨੂੰ ਆਉਣ ਦੇਣਾ ਪਵੇਗਾ। ਕਿਉਂਕਿ ਅਮਰੀਕਾ ਵਿੱਚ ਜਨਮ ਦਰ ਬਹੁਤ ਘੱਟ ਹੈ। ਤੁਸੀਂ ਜਾਣਦੇ ਹੋ ਕਿ ਜੇਕਰ ਕਿਸੇ ਦੇਸ਼ ਵਿੱਚ ਬੱਚਿਆਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਜਾਂਦੀ ਹੈ, ਤਾਂ ਉਸ ਦੇਸ਼ ਦਾ ਆਰਥਿਕ ਪਤਨ ਨਿਸ਼ਚਿਤ ਹੈ ਕਿਉਂਕਿ ਉਸ ਦੇਸ਼ ਵਿੱਚ ਨੌਜਵਾਨ ਘੱਟ ਅਤੇ ਬਜ਼ੁਰਗ ਜ਼ਿਆਦਾ ਹੁੰਦੇ ਹਨ।ਇਸ ਗੱਲ ਦਾ ਪ੍ਰਗਟਾਵਾ ਆਪਣੇ ਭਾਸ਼ਨ ਦੇ ਦੋਰਾਨ ਫੋਰਟ ਵੈਲੀ, ਜਾਰਜੀਆ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਕਮਲਾ ਹੈਰਿਸ ਲਈ ਇੱਕ ਪ੍ਰਚਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਬਿਲ ਕਲਿੰਟਨ ਵੀ ਮੌਜੂਦ ਸਨ ਨੇ ਕੀਤਾ। ਕਲਿੰਟਨ ਨੇ ਕਿਹਾ ਕਿ ਅਮਰੀਕਾ ਕੋਲ ਆਬਾਦੀ ਨੂੰ ਕਾਇਮ ਰੱਖਣ ਲਈ ਲੋੜੀਂਦੇ ਬੱਚੇ ਨਹੀਂ ਹਨ।
ਅਸੀਂ ਪਰਵਾਸੀ ਚਾਹੁੰਦੇ ਹਾਂ ਜਿਨ੍ਹਾਂ ਕੋਲ ਇੱਥੇ ਕੰਮ ਕਰਨ ਦਾ ਅਧਿਕਾਰ ਹੈ।ਉਨ੍ਹਾਂ ਕਿਹਾ ਕਿ ਸਾਡੇ ਇੱਥੇ ਪਿਛਲੇ 100 ਸਾਲਾਂ ਵਿੱਚ ਸਭ ਤੋਂ ਘੱਟ ਜਨਮ ਦਰ ਹੈ। ਅਸੀਂ ਬਦਲਣ ਦੇ ਪੱਧਰ ਤੋਂ ਹੇਠਾਂ ਚੱਲ ਰਹੇ ਹਾਂ। ਇਸ ਦਾ ਮਤਲਬ ਹੈ ਕਿ ਸਾਨੂੰ ਆਪਣੀ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਬਾਹਰਲੇ ਲੋਕਾਂ ਦੀ ਜ਼ਰੂਰਤ ਹੋਏਗੀ। ਅਮਰੀਕਾ ਦੇ ਅਧਿਕਾਰਤ ਅੰਕੜਿਆਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਜਨਮ ਦਰ ਬਹੁਤ ਘੱਟ ਹੈ। ਪਿਛਲੇ ਇੱਕ ਸਾਲ ਵਿੱਚ ਦਰ ਵਿੱਚ ਤਿੰਨ ਫੀਸਦੀ ਦੀ ਕਮੀ ਆਈ ਹੈ। ਭਾਵ 15 ਤੋਂ 44 ਸਾਲ ਦੀ ਉਮਰ ਦੀਆਂ ਹਰ 1000 ਔਰਤਾਂ ਪਿੱਛੇ ਸਿਰਫ਼ 54.5 ਬੱਚੇ ਹੀ ਪੈਦਾ ਹੋਏ ਹਨ। ਅਮਰੀਕਾ ਵਿੱਚ 2023 ਵਿੱਚ 3.6 ਮਿਲੀਅਨ ਤੋਂ ਘੱਟ ਬੱਚੇ ਪੈਦਾ ਹੋਏ ਸਨ, ਜਦੋਂ ਕਿ 2022 ਵਿੱਚ 76,000 ਸਨ।ਅਮਰੀਕਾ ਵਿੱਚ ਜਨਮ ਦਰ 2007 ਤੋਂ ਹਰ ਸਾਲ ਘਟ ਰਹੀ ਹੈ, ਹਰ ਸਾਲ ਘੱਟ ਅਤੇ ਘੱਟ ਬੱਚੇ ਪੈਦਾ ਹੋ ਰਹੇ ਹਨ। ਬਦਲਣ ਦੀ ਦਰ ਨੂੰ ਕਾਇਮ ਰੱਖਣ ਲਈ ਪ੍ਰਤੀ ਔਰਤ 2.1 ਬੱਚੇ ਹੋਣੇ ਚਾਹੀਦੇ ਹਨ, ਪਰ ਅਮਰੀਕਾ ਵਿੱਚ ਇਸ ਸਮੇਂ ਪ੍ਰਤੀ ਔਰਤ ਸਿਰਫ਼ 1.6 ਬੱਚੇ ਹਨ। ਜ਼ਿਆਦਾਤਰ ਡੈਮੋਕਰੇਟਿਕ ਆਗੂ ਉਹੀ ਗੱਲ ਕਹਿ ਰਹੇ ਹਨ ਜੋ ਬਿਲ ਕਲਿੰਟਨ ਕਹਿਣਾ ਚਾਹੁੰਦਾ ਹੈ।
ਭਾਵ ਜਨਮ ਦਰ ਆਪਣੇ ਆਪ ਨਹੀਂ ਵਧੇਗੀ, ਇਸ ਨੂੰ ਪ੍ਰਵਾਸੀਆਂ ਦੁਆਰਾ ਬਦਲਣਾ ਪਏਗਾ ਜੋ ਬੱਚੇ ਪੈਦਾ ਕਰਨਗੇ ਅਤੇ ਹੁਨਰਮੰਦ ਕੰਮ ਕਰਨਗੇ ਜਿਸ ਨਾਲ ਆਰਥਿਕਤਾ ਵਧੇਗੀ। ਇੱਥੋਂ ਤੱਕ ਕਿ ਉੱਥੋਂ ਦੇ ਨੇਤਾ ਵੀ ਹੁਣ ਇਹ ਮੰਨਣ ਲੱਗੇ ਹਨ ਕਿ ਇਹ ਅਮਰੀਕਾ ਦੇ ਭਵਿੱਖ ਲਈ ਜ਼ਰੂਰੀ ਹੈ।ਹੁਣ ਘੱਟ ਜਨਮ ਦਰ ਸਿਰਫ਼ ਅਮਰੀਕਾ ਦੀ ਹੀ ਗੱਲ ਨਹੀਂ ਹੈ, ਸਗੋਂ ਯੂਰਪ ਦੇ ਦੇਸ਼ਾਂ ਅਤੇ ਏਸ਼ੀਆ ਦੇ ਸਾਰੇ ਆਧੁਨਿਕ ਦੇਸ਼ਾਂ ਵਿੱਚ ਵੀ ਇਹੀ ਸਥਿਤੀ ਹੈ। ਕਈ ਦੇਸ਼ਾਂ ਨੇ ਜਣਨ ਦਰ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੁਝ ਦੇਸ਼ ਜੋੜਿਆਂ ਨੂੰ ਪ੍ਰਜਨਨ ਦਰ ਵਧਾਉਣ ਲਈ ਉਤਸ਼ਾਹਿਤ ਕਰ ਰਹੇ ਹਨ ਪਰ ਬੱਚਿਆਂ ਦੀ ਜਨਮ ਦਰ ਘਟ ਰਹੀ ਹੈ। ਅਮਰੀਕਾ ਆਪਣੇ ਆਪ ਜਨਮ ਦਰ ਨੂੰ ਨਹੀਂ ਵਧਾ ਸਕਦਾ ਅਤੇ ਆਬਾਦੀ ਨੂੰ ਬਣਾਈ ਰੱਖਣ, ਨੌਜਵਾਨ ਨਾਗਰਿਕਾਂ ਦੀ ਗਿਣਤੀ ਵਧਾਉਣ ਅਤੇ ਦੇਸ਼ ਦੀ ਆਰਥਿਕਤਾ ਨੂੰ ਵਧਾਉਣ ਲਈ ਪ੍ਰਵਾਸੀਆਂ ‘ਤੇ ਪੂਰਾ ਭਰੋਸਾ ਕਰਨਾ ਚਾਹੀਦਾ ਹੈ।