Skip to content
Punjabi Akhbar | Punjabi Newspaper Online Australia

Punjabi Akhbar | Punjabi Newspaper Online Australia

Clean Intensions & Transparent Policy

  • Home
  • News
    • Australia & NZ
    • India
    • Punjab
    • Haryana
    • World
  • Articles
  • Editorials

03-14

ਕਾਨੂੰਨੀ ਤੌਰ ‘ਤੇ ਪਾਕਿਸਤਾਨ ਆਈ ਦੋ ਬੱਚਿਆਂ ਦੀ ਭਾਰਤੀ ਮਾਂ ਅੰਜੂ ਨੇ ਅੱਜ ਇਸਲਾਮ ਕਬੂਲ ਕਰਕੇ ਆਪਣੇ ਪਾਕਿਸਤਾਨੀ ਦੋਸਤ ਨਾਲ ਵਿਆਹ ਕਰਵਾ ਲਿਆ। ਅੰਜੂ (34) ਆਪਣੇ ਪਾਕਿਸਤਾਨੀ ਦੋਸਤ ਨਸਰੁੱਲਾ (29) ਦੇ ਘਰ ਰਹਿ ਰਹੀ ਹੈ। ਉਹ 2019 ਵਿੱਚ ਫੇਸਬੁੱਕ ‘ਤੇ ਦੋਸਤ ਬਣ ਗਏ। ਜੋੜੇ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਸਥਾਨਕ ਅਦਾਲਤ ਵਿੱਚ ਵਿਆਹ ਕਰਵਾ ਲਿਆ। ਅੱਪਰ ਦੀਰ ਜ਼ਿਲ੍ਹੇ ਦੇ ਮੋਹਰਰ ਸਿਟੀ ਪੁਲੀਸ ਸਟੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਮੁਹੰਮਦ ਵਹਾਬ ਨੇ ਦੱਸਿਆ,‘ਨਸਰੁੱਲਾ ਅਤੇ ਅੰਜੂ ਦਾ ਵਿਆਹ ਅੱਜ ਹੋ ਗਿਆ। ਉਸ ਦੇ ਇਸਲਾਮ ਕਬੂਲ ਕਰ ਲਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਨਸਰੁੱਲਾ ਦੇ ਪਰਿਵਾਰਕ ਮੈਂਬਰਾਂ, ਪੁਲੀਸ ਮੁਲਾਜ਼ਮਾਂ ਅਤੇ ਵਕੀਲਾਂ ਦੀ ਮੌਜੂਦਗੀ ਵਿੱਚ ਦੀਰ ਬਾਲਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ। ਮਲਕੰਦ ਡਿਵੀਜ਼ਨ ਦੇ ਡਿਪਟੀ ਇੰਸਪੈਕਟਰ ਜਨਰਲ ਨਾਸਿਰ ਮਹਿਮੂਦ ਸੱਤੀ ਨੇ ਅੰਜੂ ਅਤੇ ਨਸਰੁੱਲਾ ਦੇ ਵਿਆਹ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸਲਾਮ ਕਬੂਲ ਕਰਨ ਤੋਂ ਬਾਅਦ ਭਾਰਤੀ ਔਰਤ ਦਾ ਨਾਂ ਫਾਤਿਮਾ ਰੱਖਿਆ ਗਿਆ ਹੈ।

Post navigation

⟵ ਅੰਜੂ ਬਣੀ ਫਾਤਿਮਾ, ਇਸਲਾਮ ਕਬੂਲ ਕਰਨ ਮਗਰੋਂ ਪਾਕਿਸਤਾਨੀ ਫੇਸਬੁੱਕ ਦੋਸਤ ਨਾਲ ਕਰਾਇਆ ਵਿਆਹ
Copyright © 2025 Punjabi Akhbar | Punjabi Newspaper Online Australia | Perfect News by Ascendoor | Powered by WordPress.