ਪੰਜਾਬੀ ਫ਼ਿਲਮ ‘ਜ਼ੋਰਾ-ਦਾ ਸੈਂਕਡ ਚੈਪਟਰ’ ਦਾ ਟੀਜ਼ਰ 5 ਜਨਵਰੀ ਨੂੰ ਹੋਵੇਗਾ ਰਿਲੀਜ਼

ਪੰਜਾਬੀ ਸਿਨੇਮਾ ‘ਚ ਹੁਣ ਸਮੇਂ ਦੀ ਹਕੀਕਤ ਅਤੇ ਪੰਜਾਬ ਦੀ ਸਥਿਤੀ ਵੀ ਪੇਸ਼ ਹੋਣ ਲੱਗੀ ਹੈ।ਅੱਜ ਪੰਜਾਬ ਦੇ ਭੱਖਦੇ ਮਸਲਿਆਂ ਅਤੇ ਸਮਾਜਿਕ ਕੁਰੀਤੀਆਂ ਦੀ ਗੱਲ ਕਰਦੀ ਅਜਿਹੀ ਹੀ ਇੱਕ ਪੰਜਾਬੀ ਫ਼ਿਲਮ ‘ਜ਼ੋਰਾ-ਦਾ ਸੈਂਕਡ ਚੈਪਟਰ’ ਆਗਾਮੀ 6 ਮਾਰਚ  2020 ਨੂੰ  ਸਿਨੇਮਾਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਹੈ ਅਤੇ ਫ਼ਿਲਮ ਦਾ ਟੀਜ਼ਰ ੫ ਜਨਵਰੀ ਨੂੰ ਰਿਲੀਜ਼ ਹੋਵੇਗਾ।’ਬਠਿੰਡੇ ਵਾਲੇ ਬਾਈ ਫ਼ਿਲਮਜ਼’, ‘ਲਾਊਡ ਰੋਰ ਫਿਲਮ’ ਐਂਡ ‘ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋਣ  ਜਾ ਰਹੀ ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਅਦਾਕਾਰ  ਦੀਪ ਸਿੱਧੂ, ਗਾਇਕ ਸਿੰਗਾਂ, ਧਰਮਿੰਦਰ, ਗੁੱਗੂ ਗਿੱਲ, ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਕੁੱਲ ਸਿੱਧੂ, ਯਾਦ ਗਰੇਵਾਲ ਅਤੇ ਮੁਕੇਸ਼ ਤਿਵਾੜੀ ਆਦਿ   ਅਹਿਮ ਕਿਰਦਾਰ ਨਿਭਾਅ ਰਹੇ ਹਨ।ਇਸ ਫਿਲਮ ਨੂੰ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ  ਨੇ ਪ੍ਰੋਡਿਊਸ ਕੀਤਾ ਹੈ।  ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਉਨਾਂ ਦੀ ਸਾਲ 2017 ਦੀ ਸੁਪਰ ਹਿੱਟ ਫ਼ਿਲਮ ‘ਜ਼ੋਰਾ ਦਸ ਨੰਬਰੀਆਂ’ ਦਾ ਹੀ ਅਗਲਾ ਭਾਗ ਹੈ ਜਿਸ ਦੀ ਕਹਾਣੀ ਪੰਜਾਬ ਪੁਲਸ, ਰਾਜਸੀ ਲੋਕਾਂ ਅਤੇ ਆਮ ਲੋਕਾਂ ਦੀ ਜਿੰਦਗੀ ਨਾਲ ਸਬੰਧਿਤ ਹੈ। ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਫਿਲਮ ਨਾਲ ਜੁੜੇ ਹਰ ਮੈਂਬਰਜ਼ ਵੱਲੋਂ ਸਿਰੜ ਅਤੇ ਦਿਨ ਰਾਤ ਦੀ ਸਖਤ ਮਿਹਨਤ ਸਦਕਾ ਇਸ ਫਿਲਮ ਦੇ ਇਕ ਇਕ ਫਰੇਮ ਨੂੰ ਬੇਮਿਸਾਲ ਬਣਾਉਣ ਲਈ ਕਾਫੀ ਮਿਹਨਤ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਉਮੀਦ ਕਰਦੇ ਹਾਂ ਕਿ ਇਹ ਫਿਲਮ ਪੰਜਾਬੀ ਸਿਨੇਮਾਂ ਦੀ ਅਤਿ ਪ੍ਰਭਾਵੀ ਫ਼ਿਲਮ ਵਜੋਂ ਸਾਹਮਣੇ ਆਵੇਗੀ, ਜੋ ਇਸ ਸਿਨੇਮਾਂ ਨੂੰ ਵੀ ਬਾਲੀਵੁੱਡ ਵਾਂਗ ਅਰਥਭਰਪੂਰ ਸਿਨੇਮਾਂ ਅਧਾਰਿਤ ਦੌਰ ਦੀ ਰਾਹੇ ਅੱਗੇ ਲਿਜਾਣ ਵਿੱਚ ਵਿਸ਼ੇਸ਼ ਯੋਗਦਾਨ ਪਾਵੇਗੀ।ਫਿਲਮ ਦਾ ਸੰਗੀਤ ਮਿਊਜਿੰਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ ਅਤੇ ਫਿਲਮ ਦੇ ਗੀਤਾਂ  ਨੂੰ ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾਂ ਨੇ ਪਲੇਅ ਬੈਕ ਤੇ ਆਵਾਜ਼ ਦਿੱਤੀ ਹੈ।  

ਹਰਜਿੰਦਰ ਸਿੰਘ ਜਵੰਦਾ

Install Punjabi Akhbar App

Install
×