ਫ਼ਿਲਮ ‘ਜ਼ੋਰਾ-ਦਾ ਸੈਂਕਡ ਚੈਪਟਰ’ ਦੇ ਦੂਜੇ ਪੋਸਟਰ ‘ਚ ਨਜ਼ਰ ਆਈ ਫਿਲਮ ਦੀ ਪੂਰੀ ਸਟਾਰਕਾਸਟ

  ਪੰਜਾਬੀ ਫ਼ਿਲਮ ‘ਜ਼ੋਰਾ-ਦਾ ਸੈਂਕਡ ਚੈਪਟਰ’ ਦਾ ਦੂਜਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਪੋਸਟਰ ‘ਚ ਫਿਲਮ ਦੀ ਪੂਰੀ ਸਟਾਰਕਾਸਟ ਨਜ਼ਰ ਆ ਰਹੀ ਹੈ। ਨਵੇਂ ਰਿਲੀਜ਼ ਹੋਏ ਪੋਸਟਰ ‘ਚ ਪੰਜਾਬੀ ਫਿਲਮਾਂ ਦੇ ਐਕਸ਼ਨ ਹੀਰੋ ਦੀਪ ਸਿੱਧੂ, ਗਾਇਕ ਸਿੰਗਾਂ, ਧਰਮਿੰਦਰ, ਗੁੱਗੂ ਗਿੱਲ, ਮਾਹੀ ਗਿੱਲ ਅਤੇ ਜਪੁਜੀ ਖਹਿਰਾ ਨਜ਼ਰ ਆ ਰਹੇ ਹਨ। ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।’ਬਠਿੰਡੇ ਵਾਲੇ ਬਾਈ ਫ਼ਿਲਮਜ਼’, ‘ਲਾਊਡ ਰੋਰ ਫਿਲਮ’ ਐਂਡ ‘ਰਾਜ ਮੋਸ਼ਨ ਪਿਕਚਰਜ਼  ਬੈਨਰ ਹੇਠ ਬਣੀ ਇਹ ਫ਼ਿਲਮ 6 ਮਾਰਚ  2020 ਨੂੰ  ਵਰਲਡਵਾਈਡ ਰਿਲੀਜ਼ ਹੋਵੇਗੀ।ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ  ਵਲੋਂ  ਪ੍ਰੋਡਿਊਸ ਇਸ ਫਿਲਮ ਦੀ ਕਹਾਣੀ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਲਿਖੀ ਹੈ ਤੇ ਇਸ ਨੂੰ ਨਿਰਦੇਸ਼ਿਤ ਵੀ ਅਮਰਦੀਪ ਸਿੰਘ ਗਿੱਲ ਨੇ ਹੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਹ ਫ਼ਿਲਮ ਸਾਲ 2017 ਦੀ ਸੁਪਰ ਹਿੱਟ ਫ਼ਿਲਮ ‘ਜ਼ੋਰਾ ਦਸ ਨੰਬਰੀਆਂ’ ਦਾ ਹੀ ਦੂਸਰਾ ਭਾਗ ਹੈ ਜੋ ਕਿ ਪੰਜਾਬ ਪੁਲਸ, ਰਾਜਸੀ ਲੋਕਾਂ ਅਤੇ ਆਮ ਲੋਕਾਂ ਦੀ ਜਿੰਦਗੀ ਨਾਲ ਸਬੰਧਿਤ ਹੈ।ਇਸ ਫ਼ਿਲਮ ‘ਚ ਦੀਪ ਸਿੱਧੂ ਅਤੇ ਗਾਇਕ ਸਿੰਗਾਂ ਤੋਂ ਇਲਾਵਾ ਧਰਮਿੰਦਰ, ਗੁੱਗੂ ਗਿੱਲ, ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਕੁੱਲ ਸਿੱਧੂ, ਯਾਦ ਗਰੇਵਾਲ ਅਤੇ ਮੁਕੇਸ਼ ਤਿਵਾੜੀ ਆਦਿ ਨਾਮੀ ਸਿਤਾਰੇ ਨਜ਼ਰ ਆਉਣਗੇ।ਫ਼ਿਲਮ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਫ਼ਿਲਮ ਆਪਣੇ ਬਜਟ, ਕਹਾਣੀ, ,ਐਕਸ਼ਨ, ਸੰਗੀਤ, ਪ੍ਰਚਾਰ ਤੇ ਹੋਰ ਸਾਰੇ ਹੀ ਤਕਨੀਕੀ ਪੱਖਾਂ ਕਰਕੇ ਅਜਿਹਾ ਮੀਲ ਪੱਥਰ ਸਾਬਤ ਹੋਵੇਗੀ, ਜਿਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਫ਼ਿਲਮ ਦੇ ਪਲ-ਪਲ ‘ਤੇ ਕੁਝ ਵਾਪਰੇਗਾ ਅਤੇ ਦਰਸ਼ਕ ਅਖੀਰ ਤੱਕ ਸੋਚਦਾ ਰਹੇਗਾ ਕਿ ਅਗਲੇ ਪਲ ਕੀ ਹੋਣ ਵਾਲਾ ਹੈ।ਫਿਲਮ ਦਾ ਸੰਗੀਤ ਮਿਊਜਿੰਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ ਅਤੇ ਫਿਲਮ ਦੇ ਗੀਤਾਂ  ਨੂੰ ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾਂ ਨੇ ਪਲੇਅ ਬੈਕ ਤੇ ਆਵਾਜ਼ ਦਿੱਤੀ ਹੈ।
 

( ਹਰਜਿੰਦਰ ਸਿੰਘ ) jawanda82@gmail.com

Install Punjabi Akhbar App

Install
×