ਨਿਊ ਸਾਊਥ ਵੇਲਜ਼ ਵਿੱਚ ਚੂਹਿਆਂ ਨੂੰ ਮਾਰਨ ਲਈ ਜਿੰਕ ਫਾਸਫਾਈਡ ਲਈ ਹੁਣ ਛੋਟਾਂ ਉਪਲੱਭਧ

ਵਧੀਕ ਪ੍ਰੀਮੀਅਰ, ਜੋਹਨ ਬੈਰੀਲੈਰੋ  ਅਤੇ ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਚੂਹਿਆਂ ਨੂੰ ਮਾਰਨ ਲਈ ਵਰਤੀ ਜਾਣ ਵਾਲੀ ਦਵਾਈ ਜਿੰਕ ਫਾਸਫਾਈਡ ਲਈ ਛੋਟਾਂ ਹੁਣ ਉਪਲੱਭਧ ਹੋ ਗਈਆਂ ਹਨ ਅਤੇ ਇਨ੍ਹਾਂ ਛੋਟਾਂ ਨੂੰ ਰਾਜ ਸਰਕਾਰ ਵੱਲੋਂ ਚਲਾਏ ਜਾ ਰਹੇ 150 ਮਿਲੀਅਨ ਡਾਲਰਾਂ ਦੇ ਅਭਿਆਨ ਦੇ ਦਾਇਰੇ ਵਿੱਚ ਹੀ ਰੱਖਿਆ ਗਿਆ ਹੈ ਅਤੇ ਇਹ ਛੋਟ ਕਿਸਾਨਾਂ ਤੋਂ ਇਲਾਵਾ ਘਰੇਲੂ ਇਸਤੇਮਾਲ (ਚੂਹਿਆਂ ਦੇ ਖਾਤਮੇ ਲਈ) ਅਤੇ ਉਦਯੋਗਿਕ ਇਕਾਈਆਂ ਆਦਿ ਲਈ ਵੀ ਉਪਲੱਭਧ ਹੈ। 

ਉਨ੍ਹਾਂ ਕਿਹਾ ਕਿ ਹੁਣ ਉਪਰੋਕਤ ਦਵਾਈ ਨੂੰ ਚੂਹਿਆਂ ਦੇ ਖਾਤਮੇ ਲਈ ਵਰਤਣ ਬਦਲੇ 50% ਦੀ ਛੋਟ ਲਈ ਜਾ ਸਕਦੀ ਹੈ ਅਤੇ ਇਹ ਛੋਟ 10,000 ਡਾਲਰ ਤੱਕ ਹੀ ਸੀਮਿਤ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਉਕਤ ਦਵਾਈ ਮੁਹੱਈਆ ਕਰਵਾਉਣ ਲਈ ਸਰਕਾਰ ਨੇ 100 ਮਿਲਅਨ ਦਾ ਨਿਵੇਸ਼ ਕੀਤਾ ਹੋਇਆ ਹੈ।

ਛੋਟ ਵਾਸਤੇ ਅਪਲਾਈ ਕਰਨ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਇਸ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×