ਪ੍ਰਿੰਸ ਦੀਪ ਦੇ ਯੂ-ਟਿਊਬ ਤੇ ਗਾਏ ਗੀਤ ਮੈ ਜਿੰਮੀਦਾਰ ਦਾ ਪੁੱਤ ਹਾਂ ਮੈਨੂੰ ਪਤਾ ਗ਼ਰੀਬੀ ਕੀ ਹੁੰਦੀ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਨਿਊਯਾਰਕ, 3 ਦਸੰਬਰ — ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦਾ ਜੰਮਪਲ ਨਵੇਂ ਉੱਭਰੇ ਕਲਾਕਾਰ ਪ੍ਰਿੰਸ ਦੀਪ ਦੇ ਚਲ ਰਹੇ ਇਕ ਗੀਤ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਕਾਫ਼ੀ ਪਸੰਦ ਕਰ ਰਹੇ ਹਨ ਜਿਸ ਦੀ ਕੁਝ ਹੀ ਦਿਨਾਂ ਚ’ ਵੀਡੀਉ ਵੀ ਆ ਰਹੀ ਹੈ। ਸਾਡੇ ਪੱਤਰਕਾਰ ਨਾਲ ਫ਼ੋਨ ਵਾਰਤਾ ਕਰਦੇ ਦੱਸਿਆ ਕਿ ਸਾਡੇ ਗਾਏ ਹੋਏ ਗੀਤਾ ਦਾ ਸ਼ਰਮਾਇਆ ਤਾਂ ਲੋਕ ਹੀ ਹੁੰਦੇ ਹਨ। ਜੇਕਰ ਲੋਕਾਂ ਦੀ ਪਸੰਦ ਗਾਏ ਹੋਏ ਗੀਤ ਬਣ ਜਾਵੇ ਤਾਂ ਕਲਾਕਾਰ ਵੱਲੋਂ ਕੀਤੀ ਮਿਹਨਤ ਨੂੰ ਚਾਰ ਚੰਨ ਲੱਗ ਜਾਂਦੇ ਹਨ ਇਹ ਮੇਰਾ ਆਇਆ ਗੀਤ ਜੋ ਯੂਟਿਊਬ ਤੇ ਚਲ ਰਿਹਾ ਹੈ ਮੈ ਜਲਦੀ ਹੀ ਵੀਡੀਉ ਬਣਾ ਕਿ  ਰੂਬਰੂ ਕਰ ਰਿਹਾ ਹੈ। ਮੈ ਸਮੂੰਹ ਜਨਤਾ ਨੂੰ ਪੁਰ-ਜ਼ੋਰ ਅਪੀਲ ਕਰਦਾ ਹਾਂ ਕਿ ਮੇਰੇ ਇਸ ਗੀਤ ਨੂੰ ਜਿਸ ਦਾ ਟਾਈਟਲ ਹੈ। “ਜਿੰਮੀਦਾਰ ਦਾ ਪੁੱਤ”  ਨੂੰ ਵੱਧ ਤੋ ਵੱਧ ਸੁਣੋ ਤੇ ਸ਼ੇਅਰ ਕਰੋ ਇਸ ਗੀਤ ਚ’ ਗਾਇਕ ਪ੍ਰਿੰਸ ਦੀਪ ਹੈ। ਲੇਖਕ ਲੱਕੀ ਸ਼ਾਹ ਅਤੇ ਮਿਊਜ਼ਿਕ ਸੁੱਖ ਬਰਾੜ ਦਾ ਹੈ ਇਸ ਗੀਤ ਚ’ ਗਾਇਕ ਨੇ ਜਿੰਮੀਦਾਰਾ ਦੀ ਗਰੀਬੀ ਦਾ ਜ਼ਿਕਰ ਕੀਤਾ ਹੈ ।ਜਿਸ ਵਿੱਚ ਸਾਰੇ ਜ਼ਿਮੀਦਾਰ ਪੈਸੇ ਵਾਲੇ ਨਹੀਂ ਹੁੰਦੇ ਅਤੇ ਇਹ  ਸੁਣੋ ਸੱਚਾਈ , ਨੋਜਵਾਨ ਗਾਇਕ ਪ੍ਰਿੰਸ ਦੀਪ  ਵੀਰ ਵੱਲੋ ਗਾਇਆ ਗੀਤ “ਮੈ ਜਿੰਮੀਦਾਰ  ਦਾ ਪੁੱਤ ਹਾਂ , ਮੈਨੂੰ ਪਤਾ ਗਰੀਬੀ ਕੀ ਹੁੰਦੀ”।