ਮਹੱਤਵਪੂਰਨ ਮੁੱਦਾ: ‘ਯੂਥ ਕ੍ਰਾਈਮ ਏਜ਼’ 16 ਸਾਲ ਹੀ ਰੱਖੀ ਜਾਵੇ ਸਬੰਧੀ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਦਿੱਤੀ ਪਟੀਸ਼ਨ

NZ PIC 27 June-1ਨਿਊਜ਼ੀਲੈਂਡ ਸਰਕਾਰ ‘ਯੂਥ ਕਾਈਮ ਏਜ਼’ ਮਤਲਬ ਕਿ ਅਪਰਾਧੀ ਨੂੰ ਅੱਲੜ ਬੱਚਾ ਸਮਝਣ ਦੀ ਉਮਰ 16 ਸਾਲ ਤੋਂ ਵਧਾ ਕੇ 17 ਸਾਲ ਕਰਨ ਦੀ ਕਾਰਵਾਈ ਚੱਲ ਰਹੀ ਹੈ, ਜਿਸ ਦੇ ਨਾਲ 17 ਸਾਲ ਦੀ ਉਮਰ ਤੱਕ ਦੇ ਨੌਜਵਾਨ ਵਰਗ ਨੂੰ ਇਸ ਗੱਲ ਦੀ ਛੋਟ ਮਿਲਦੀ ਰਹੇਗੀ ਕਿ ਉਨ੍ਹਾਂ ਨੂੰ ਸਜਾ ਹੋਣ ਵੇਲੇ ਕਈ ਤਰ੍ਹਾਂ ਦੀ ਛੋਟ ਮਿਲਦੀ ਰਹੇਗੀ। ਇਸ ਮਹੱਤਵਪੂਰਨ ਗੱਲ ਨੂੰ ਭਾਰਤੀਆਂ ਖਾਸ ਕਰ ਪੰਜਾਬੀ ਭਾਈਚਾਰੇ ਨੇ ਬੜੀ ਗੰਭੀਰਤਾ ਨਾਲ ਲਿਆ ਸੀ। ‘ਦਾ ਨਿਊਜ਼ੀਲੈਂਡ ਇੰਡੀਅਨ ਸੈਂਟਰਲ ਐਸੋਸੀਏਸ਼ਨ’ ਦੀ ਤਰਫ ਤੋਂ ਇਕ ਪਟੀਸ਼ਨ ਜਿਸ ਦੇ ਉਤੇ 5278 ਲੋਕਾਂ ਨੇ ਦਸਤਖਤ ਕੀਤੇ ਅਤੇ ਇਕ ਯੂਰੀਪੀਅਨ ਔਰਤ ਵੱਲੋਂ ਆਨ ਲਾਈਨ ਪਟੀਸ਼ਨ ਰਾਹੀਂ 1100 ਲੋਕਾਂ ਦੀ ਸਹਿਮਤੀ ਹੋਈ, ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਉਨ੍ਹਾਂ ਦੇ ਦਫਤਰ ਸ੍ਰੀਮਤੀ ਗਿੰਦੋ ਸਿੰਘ ਬਸਰਾ ਅਤੇ ਮੈਡਮ ਅਨੀਤਾ ਬਡਵਾਲ ਵੱਲੋਂ ਦਿੱਤੀ ਗਈ। ਦਸਤਖਤਾਂ ਦੇ ਵਿਚ ਟੀਪੁਕੀ, ਟੌਰੰਗਾ, ਰੋਟੋਰੂਆ, ਹਮਿਲਟਨ ਅਤੇ ਆਕਲੈਂਡ ਖੇਤਰ ਦੇ ਲੋਕ ਸ਼ਾਮਿਲ ਸਨ। ਪ੍ਰਬੰਧਕਾਂ ਵੱਲੋਂ ਦਸਤਖਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਗਿਆ।

Install Punjabi Akhbar App

Install
×