ਕੈਨੇਡਾ ’ਚ ਇਕ ਪੰਜਾਬੀ ਨੋਜਵਾਨ ਟਰੱਕ ਡਰਾਇਵਰ ਦੀ ਟਰੱਕਾ ਦੀ ਹੋਈ ਭਿਆਨਕ ਟੱਕਰ ਹੋ ਜਾਣ ਤੇ ਝੁਲ਼ਸ ਕੇ ਮੋਕੇ ਤੇ ਹੀ ਮੋਤ

ਨਿਊਯਾਰਕ/ ਬਰੈਂਪਟਨ 27 ਮਈ —ਤੜਕੇਸਾਰ ਬੁੱਧਵਾਰ ਨੂੰ ਬੜੀ ਦੁਖਦਾਈ ਖ਼ਬਰ ਮਿਲੀ ਕਿ ਕੈਨੇਡਾ ਦੇ ਸ਼ਹਿਰ ਟੋਰਾਂਟੋ  ‘ਚ ਟਰੱਕ ਡਰਾਇਵਰੀ  ਕਰਦੇ ਪੰਜਾਬੀ ਇਕ  ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਭਿੰਡੀ ਸੈਦਾਂ ਦੇ ਰਹਿਣ ਵਾਲਾ ਸੰਗਮਪ੍ਰੀਤ ਸਿੰਘ ਗਿੱਲ (24) ਪੁੱਤਰ ਹਰਪਾਲ ਸਿੰਘ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਟਰਾਂਟੋ ਸ਼ਹਿਰ ਵਿਖੇ ਟਰੱਕ ਡਰਾਇਵਰੀ ਦਾ ਕੰਮ ਕਰਦਾ ਸੀ, ਜਿਸ ਦੌਰਾਨ ਬੁੱਧਵਾਰ ਸਵੇਰੇ ਤੜਕਸਾਰ ਬਰੈਪਟਨ ਨਜ਼ਦੀਕ ਹਾਈਵੇਅ 50 ‘ਤੇ ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਦੋਹਾਂ ਟਰੱਕਾਂ ਨੂੰ ਅੱਗ ਪੈ ਗਈ ਸੰਗਮਪ੍ਰੀਤ ਸਿੰਘ ਗਿੱਲ ਦੀ ਅੱਗ ਵਿੱਚ ਝੁਲਸਕੇ ਮੌਤ ਹੋ ਗਈ।

ਪਤਾ ਲੱਗਾ ਕਿ ਸੰਗਮਪ੍ਰੀਤ ਸਿੰਘ ਗਿੱਲ ਪੁੱਤਰ ਹਰਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਅਤੇ ਢਾਈ ਕੁ ਸਾਲ ਪਹਿਲਾ ਉਹ ਕੈਨੇਡਾ ਆਇਆ ਸੀ। ਇਸ ਦੁੱਖਦਾਈ ਖ਼ਬਰ ਨਾਲ ਪੂਰਾ ਪੰਜਾਬੀ ਭਾਈਚਾਰਾ ਸੌਗ ਚ’ ਡੁੱਬਿਆ ਹੋਇਆ ਹੈ।

Install Punjabi Akhbar App

Install
×