ਕੈਨੇਡਾ ਦੇ ਹਾਈਵੇ 11 ਤੇ ਟਰੱਕ ਪਲਟਣ ਨਾਲ ਨੋਜਵਾਨ ਪੰਜਾਬੀ ਡਰਾਇਵਰ ਦੀ ਮੋਤ

ਨਿਊਯਾਰਕ/ ਬਰੈਂਪਟਨ —  ਲੰਘੀ ਸਵੇਰ ਨੂੰ  ਕੈਨੇਡਾ ਦੇ ਹਾਈਵੇ 11 ਤੇ ਵਾਪਰੇ ਇਕ  ਟਰੱਕ ਹਾਦਸੇ ਵਿੱਚ ਵਿਨੀਪੈਗ ਕੈਨੇਡਾ ਦੇ ਇਕ  ਪੰਜਾਬੀ ਨੋਜਵਾਨ ਗੁਰਸਿਮਰਤ ਸਿੰਘ ਸਿੰਮੂ ਦੀ ਮੌਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਇਆਂ  ਟਰੱਕ ਵਿੱਚ  ਲੱਦਿਆ ਗਿਆ  ਲੋਡ (ਭਾਰ) ਸਹੀ ਢੰਗ ਨਾਲ ਨਹੀਂ ਰੱਖਿਆ ਜਾਣਾ ਦੱਸਿਆ ਜਾ ਰਿਹਾ ਹੈ। ਜੋ ਹਾਈਵੇ ਤੇ ਪਲਟ ਗਿਆ  ਤੇ  ਇਹ ਨੋਜਵਾਨ  ਡਰਾਇਵਰ  ਮਾਰਿਆ ਗਿਆ ਮ੍ਰਿਤਕ  ਡਰਾਇਵਰ 6-7 ਮਹੀਨੇ ਪਹਿਲਾਂ ਹੀ ਬਰੈਂਪਟਨ ਤੋਂ ਵਿਨੀਪੈਗ  ਵਿਖੇਂ ਰਹਿਣ ਲਈ  ਆਇਆ ਸੀ । ਮਾਰੇ ਗਏ  ਨੋਜਵਾਨ ਟਰੱਕ ਡਰਾਈਵਰ ਦੀ ਇਸ  ਦੁੱਖਦਾਈ  ਮੋਤ ਦੀ ਖ਼ਬਰ ਸੁਣ ਕਿ ਪੰਜਾਬੀ ਭਾਈਚਾਰੇ ’ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

Install Punjabi Akhbar App

Install
×