ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਚ’ ਹਰਿਆਣੇ ਦੇ ਇਕ ਸਟੋਰ ਕਲਰਕ ਨੋਜਵਾਨ ਦੀ ਗੋਲੀ ਮਾਰ ਕੇ ਹੱਤਿਆ

ਨਿਊਯਾਰਕ/ ਲਾਸ ਏਂਜਲਸ 24 ਫ਼ਰਵਰੀ — ਬੀਤੇਂ ਦਿਨ ਤੜਕੇ  ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਵਿਚ ਇਕ  ਨਕਾਬਪੋਸ਼ ਹਥਿਆਬੰਦ ਕਾਲੇ ਮੂਲ ਦੇ ਲੁਟੇਰੇ ਨੇ ਇਕ ਭਾਰਤੀ ਮੂਲ ਦੇ 31 ਸਾਲਾ ਨੌਜਵਾਨ ਮਨਿੰਦਰ ਸਿੰਘ ਸ਼ਾਹੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਥਾਨਕ ਸਮੇਂ ਮੁਤਾਬਕ ਬੀਤੇਂ ਸ਼ਨੀਵਾਰ ਨੂੰ ਸਵੇਰੇ ਇਕ 7 ਇਲੈਵਨ ਨਾਂ ਦੇ ਗਰੋਸਰੀ ਸਟੋਰ ‘ਤੇ ਕੰਮ ਕਰਨ ਵਾਲੇ ਮ੍ਰਿਤਕ ਇਸ ਭਾਰਤੀ ਨੌਜਵਾਨ ਜਿਸ ਦਾ ਪਿਛੋਕੜ ਭਾਰਤ ਤੋਂ ਹਰਿਆਣਾ ਸੂਬੇ ਦੇ ਕਰਨਾਲ ਦੱਸਿਆ ਜਾਂਦਾ ਹੈ ਸਟੋਰ ਚ’ ਕਾਲੇ ਮੂਲ ਦਾ ਲੁਟੇਰੇ ਨੇ ਮਨਿੰਦਰ ਸਿੰਘ ਸਾਹੀ ਦੀ ਨਕਾਬਪੋਸ਼ ਹਮਲਾਵਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।  ਇਸ ਘਟਨਾ ਦੀ ਪੁਸ਼ਟੀ ਸਥਾਨਕ ਪੁਲਸ ਨੇ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮਨਿੰਦਰ ਸਿੰਘ ਸ਼ਾਹੀ ਆਪਣੇ ਮਾਂ- ਬਾਪ ਦਾ ਇਕਲੋਤਾ ਪੁੱਤਰ ਸੀ।ਅਤੇ ਉਹ ਵਿਆਹੁਤਾ ਸੀ ਅਤੇ ਉਹਨਾਂ ਦੇ 2 ਬੱਚੇ ਹਨ ਜਿੰਨਾਂ ਦੀ ਉਮਰ 5 ਅਤੇ 9 ਸਾਲ ਦੇ ਕਰੀਬ ਹੈ। ਮ੍ਰਿਤਕ ਨੌਜਵਾਨ ਨੇ  ਹਰਿਆਣਾ ਦੇ ਕਰਨਾਲ ਤੋਂ ਆਏ ਮਨਿੰਦਰ ਸਿੰਘ ਸ਼ਾਹੀ ਨੇ  ਕਰੀਬ 6 ਮਹੀਨੇ ਪਹਿਲਾਂ ਅਮਰੀਕਾ ਵਿਚ ਰਾਜਨੀਤਕ ਸ਼ਰਨ ਲਈ ਸੀ।ਮਨਿੰਦਰ ਸਿੰਘ ਸ਼ਾਹੀ ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਵਿੱਚ ਬਤੌਰ ਕਲਰਕ 7 ਇਲੈਵਨ ਸਟੋਰ ਤੇ ਨੋਕਰੀ ਕਰਦਾ ਸੀ ਸਥਾਨਿਕ ਪੁਲਿਸ ਨੇ ਸ਼ੱਕੀ ਦੀ ਤਸਵੀਰ ਜਾਰੀ ਕਰਦਿਆਂ ਕਿਹਾ,”ਅਣਪਛਾਤੇ ਕਾਰਨਾਂ ਕਾਰਨ ਸ਼ੱਕੀ ਨੇ ਮਨਿੰਦਰ ਨੂੰ ਗੋਲੀ ਮਾਰ ਦਿੱਤੀ। ਸ਼ੱਕੀ ਮੌਕੇ ਤੋਂ ਹੀ ਫਰਾਰ ਹੋ ਗਿਆ।” ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਸਟੋਰ ਵਿਚ ਦੋ ਗਾਹਕ ਵੀ ਸਨ, ਜੋ ਜ਼ਖਮੀ ਹਨ।ਸ਼ੱਕੀ ਨਗੈਰ ਗੋਰਾ ਬਾਲਗ ਦੱਸਿਆ ਜਾ ਰਿਹਾ ਹੈ ਜਿਸ ਦੀ ਹਾਈਟ 5 ਫੁੱਟ 7 ਇੰਚ ਦੇ ਕਰੀਬ ਹੋਵੇਗੀ। ਸ਼ੱਕੀ ਨੇ ਆਪਣਾ ਚਿਹਰਾ ਅੰਸ਼ਕ ਰੂਪ ਨਾਲ ਢੱਕਿਆ ਹੋਇਆ ਸੀ। ਪੀੜਤ ਦੇ ਭਰਾ ਨੇ ਲਾਸ਼ ਨੂੰ ਭਾਰਤ ਲਿਜਾਣ ਲਈ ਚੰਦਾ ਜੁਟਾਉਣ ਦੇ ਉਦੇਸ਼ ਨਾਲ ਗੋਫੰਡ ਨਾਂ ਦਾ ਪੇਜ ਬਣਾਇਆ ਹੈ। ਉਸ ਦੇ ਭਰਾ ਨੇ ਐਤਵਾਰ ਨੂੰ ਗੋਫੰਡ ਪੇਜ ‘ਤੇ ਲਿਖਿਆ,”ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ 2 ਛੋਟੇ ਬੱਚੇ ਛੱਡ ਗਿਆ ਹੈ। ਬੱਚਿਆਂ ਦੀ ਉਮਰ 5 ਅਤੇ 9 ਸਾਲ ਹੈ। ਮੈਂ ਉਸ ਦੀ ਲਾਸ਼ ਭਾਰਤ ਲਿਜਾਣ ਵਿਚ ਮਦਦ ਚਾਹੁੰਦਾ ਹਾਂ ਤਾਂ ਜੋ ਉਸ ਦੀ ਪਤਨੀ ਅਤੇ ਬੱਚੇ ਉਸ ਦਾ ਆਖਰੀ ਵਾਰ ਚਿਹਰਾ  ਦੇਖ ਸਕਣ।