ਨਿੱਕੀਆਂ ਕਰੂੰਬਲਾਂ ਵਲੋਂ ਯੁਵਾ ਸਾਹਿਤਕਾਰਾਂ ਦੀ ਸਕੂਲਿੰਗ ਸ਼ੁਰੂ

ਮਾਹਿਲਪੁਰ: ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਵਲੋਂ ਬੱਚਿਆਂ ਅੰਦਰ ਸਾਹਿਤ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਜੋਤ ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਨਿਰੰਤਰ ਜਗਾਈ ਜਾ ਰਹੀ ਹੈ। ਇਹ ਵਿਚਾਰ ਸੁਰ ਸੰਗਮ ਵਿੱਦਿਅਕ ਟਰੱਸਟ ਦੇ ਪ੍ਰਧਾਨ ਅਤੇ ਬਾਲ ਸਾਹਿਤਕਾਰ ਬਲਜਿੰਦਰ ਮਾਨ ਨੇ ਖਿੜ ਰਹੀਆਂ ਕਰੂੰਬਲਾਂ ਦੇ ਸਕੂਲਿੰਗ ਸਮਾਰੋਹ ਦੇ ਸੁਆਗਤੀ ਭਾਸ਼ਨ ਵਿਚ ਆਖੇ। ਉਹਨਾਂ ਅੱਗੇ ਕਿਹਾ ਕਿ ਪ੍ਰਕਾਸ਼ਨ ਵਲੋਂ ਅਜ ਤਕ 25 ਪ੍ਰੋੜ ਅਤੇ 25 ਬਾਲ ਸਾਹਿਤਕਾਰਾਂ ਨੂੰ ਮਾਤਾ ਭਜਨ ਕੌਰ ਨਿੱਕੀਆਂ ਕਰੂੰਬਲਾਂ ਪੁਰਸਕਾਰ ਪ੍ਰਦਾਨ ਕਰਕੇ ਉਤਸ਼ਾਹਿਤ ਕੀਤਾ ਜਾ ਚੁੱਕਾ ਹੈ। ਬੱਚਿਆਂ ਅੰਦਰ ਮਾਤ ਭਾਸ਼ਾ ਪ੍ਰਤੀ ਮੋਹ ਉਜਾਗਰ ਕਰਨ ਲਈ ਹਰ ਸਾਲ ਬਾਲ ਦਿਵਸ ਮੌਕੇ ਸਾਹਿਤ ਸਿਰਜਣਾ ਮੁਕਾਬਲੇ ਕਰਵਾ ਕੇ ਕਗਦ ਇਨਾਮਾਂ ਨਾਲ ਨਿਵਾਜ਼ਿਆ ਜਾਂਦਾ ਹੈ। ਇਸ ਸਮਾਰੋਹ ਵਿਚ ਉੱਘੇ ਕਹਾਣੀਕਾਰ ਭਗਵੰਤ ਰਸੂਲਪੁਰੀ, ਤ੍ਰਿਪਤਾ ਕੇ ਸਿੰਘ, ਅਤੇ ਪ੍ਰੋ ਬਲਵੀਰ ਕੌਰ ਰੀਹਲ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਡਾ ਜਸਪਾਲ ਸਿੰਘ ਨੇ ਨਿੱਕੀਆਂ ਕਰੂੰਬਲਾਂ ਪਰਿਵਾਰ ਵਲੋਂ ਇਸ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਇਸ ਉਪਰਾਲੇ ਨੂੰ ਇਤਿਹਾਸਕ ਦੱਸਿਆ। ਇਸ ਮੌਕੇ ਨਿੱਕੀਆਂ ਕਰੂੰਬਲਾਂ ਦੁਆਰਾ ਤਿਆਰ ਅਤੇ ਪ੍ਰੋ ਬਲਵੀਰ ਕੌਰ ਰੀਹਲ ਦੁਆਰਾ ਪ੍ਰੋਤਸਾਹਿਤ ਕੀਤੇ ਛੇ ਯੁਵਾ ਸਾਹਿਤਕਾਰ ਸੁਖਮਨ ਸਿੰਘ, ਰਜਮੀਤ ਕੌਰ, ਹਰਪ੍ਰੀਤ ਕੌਰ, ਅਨੁਰਾਧਾ, ਜੀਨਤ, ਗਗਨਦੀਪ ਦੇ ਕਹਾਣੀ ਸੰਗ੍ਰਹਿ ਕਮਰਾ ਨੰਬਰ 302 ਤੇ ਭਰਪੂਰ ਚਰਚਾ ਹੋਈ।
ਉੱਘੇ ਕਹਾਣੀਕਾਰਾਂ ਨੇ ਜਿੱਥੇ ਕਹਾਣੀ ਸਿਰਜਣ ਦੀ ਪ੍ਰਕਿਰਿਆ ਬਾਰੇ ਬੜੀ ਰੌਚਕ ਅਤੇ ਵੱਡਮੁੱਲੀ ਜਾਣਕਾਰੀ ਦਿੱਤੀ ਉਥੇ ਉਹਨਾਂ ਯੁਵਾ ਕਹਾਣੀਕਾਰਾਂ ਦੀਆਂ ਕਲਾ ਜੁਗਤਾਂ ਬਾਰੇ ਵੀ ਜਾਣਿਆ। ਇਸ ਉਤਸ਼ਾਹ ਭਰੇ ਸਮਾਰੋਹ ਵਿਚ ਸਭ ਨੇ ਆਪੋ ਆਪਣੀ ਗਲ ਬੜੀ ਬੇਬਾਕੀ ਨਾਲ ਆਖੀ। ਭਗਵੰਤ ਰਸੂਲਪੁਰੀ ਨੇ ਆਖਿਆ ਕਿ ਬਹੁਤ ਸਾਰੀਆਂ ਕਹਾਣੀਆਂ ਉਹਨਾਂ ਦੇ ਆਲੇ ਦੁਆਲੇ ਵਿਚ ਪਈਆਂ ਹਨ। ਬਸ ਉਹਨਾਂ ਨੂੰ ਆਪਣਾ ਦਿਲ ਅਤੇ ਦਿਮਾਗ ਦੇ ਦਰ ਦਰਵਾਜੇ ਖੁੱਲ੍ਹੇ ਰੱਖਣੇ ਚਾਹੀਦੇ ਹਨ। ਖਾਲਸਾ ਕਾਲਜ ਮਾਹਿਲਪੁਰ ਦੀ ਵਾਈਸ ਪ੍ਰਿੰਸੀਪਲ ਮੈਡਮ ਅਰਾਧਨਾ ਦੁੱਗਲ ਨੇ ਇਸ ਗੱਲ ਤੇ ਮਾਣ ਮਹਿਸੂਸ ਕੀਤਾ ਕਿ ਇਹ ਸਾਰੇ ਕਹਾਣੀਕਾਰ ਉਹਨਾਂ ਦੇ ਕਾਲਜ ਦੇ ਵਿਦਿਆਰਥੀ ਰਹੇ ਹਨ। ਭਗਵੰਤ ਰਸੂਲਪੁਰੀ ਨੇ ਇਹਨਾਂ ਨੂੰ ਪੁਸਤਕਾਂ ਦੇ ਸੈਟ ਅਤੇ ਤ੍ਰਿਪਤਾ ਕੇ ਸਿੰਘ ਨੇ ਨਗਦ ਰਾਸ਼ੀ ਨਾਲ ਹੌਸਲਾਂ ਅਫਜ਼ਾਈ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ ਜੰਗ ਬਹਾਦਰ ਸੇਖੋਂ, ਪ੍ਰੋ.ਦੇਵ ਕੁਮਾਰ, ਡਾ.ਪ੍ਰਭਜੋਤ ਕੌਰ, ਪ੍ਰੋ.ਜਸਦੀਪ ਕੌਰ, ਮਨਜੀਤ ਕੌਰ, ਹਰਮਨਪ੍ਰੀਤ ਕੌਰ, ਬੀਬੀ ਰਣਦੀਪ ਕੌਰ, ਹਰਜੋਤ ਸਿੰਘ, ਰਵਨੀਤ ਕੌਰ ਅਤੇ ਹਰਵੀਰ ਮਾਨ ਹਾਜ਼ਰ ਹੋਏ।
ਫੋਟੋ ਕੈਪਸ਼ਨ:ਯੁਵਾ ਸਾਹਿਤਕਾਰਾਂ ਨੂੰ ਪੁਸਸਕਾਂ ਦੇ ਸੈਟ ਭੇਟ ਕਰਦੇ ਹੋਏ ਪ੍ਰਿੰ.ਜਸਪਾਲ ਸਿੰਘ, ਭਗਵੰਤ ਰਸੂਲਪੁਰੀ, ਤ੍ਰਿਪਤਾ ਕੇ ਸਿੰਘ, ਬਲਜਿੰਦਰ ਮਾਨ, ਪ੍ਰੋ.ਬਲਵੀਰ ਕੌਰ ਰੀਹਲ ਤੇ ਹੋਰ ਪਤਵੰਤੇ। ।

Install Punjabi Akhbar App

Install
×