ਹਣੇ ਦੇਸ਼ ਵਿਚ ਭਾਰਤੀਆਂ ਦਾ ਵਿਗੜਦਾ ਅਕਸ: ਨੇਪੀਅਰ ਵਿਖੇ ਕਾਰ ਸਵਾਰ ਇਕ ਭਾਰਤੀ ਲੜਕੇ ਅਤੇ ਦੋ ਲੜਕੀਆਂ ਵੱਲੋਂ ਇਕ ਨੌਜਵਾਨ ਲੜਕੀ ‘ਤੇ ਜਿਨਸੀ ਹਮਲੇ ਦਾ ਦੋਸ਼

ਸੋਹਣੇ ਦੇਸ਼ ਨਿਊਜ਼ੀਲੈਂਡ ਦੇ ਵੱਖ-ਵੱਖ ਹਿਸਿਆਂ ਦੇ ਵਿਚ ਭਾਵੇਂ ਭਾਰਤੀਆਂ ਨੇ ਤਰੱਕੀ ਦੇ ਨਵੇਂ ਮਾਅਰਕੇ ਮਾਰੇ ਹੋਏ ਹਨ ਪਰ ਜਿਵੇਂ ਕਹਿੰਦੇ ਨੇ ਗਾਰੇ ਨਾਲ ਲਿਬੜੀ ਮੱਝ ਪੂਰਾ ਤਲਾਅ  ਹੀ ਗੰਦਾ ਕਰ ਦਿੰਦੀ ਹੈ। ਆਏ ਦਿਨ ਭਾਰਤੀਆਂ ਦੇ ਕਾਰੇ ਇਥੇ ਦੇ ਸਮੁੱਚੇ ਭਾਈਚਾਰੇ ਦਾ ਅਕਸ ਵਿਗਾੜ ਰਹੇ ਹਨ। ਹਾਕਸ ਬੇਅ ਨੇਪੀਅਰ ਵਿਖੇ ਅੱਜ ਤੜਕੇ 3.10 ਮਿੰਟ ਉਤੇ ਇਕ ਕਾਰ ਵਿਚ ਸਵਾਰ ਇਕ ਭਾਰਤੀ ਲੜਕੇ ਅਤੇ ਦੋ ਲੜਕੀਆਂ ਨੇ ਅਹੂਰੀਰੀ ਲਿੱਕਰਲੈਂਡ ਕਾਰਪਾਰਕ ਨੇੜੇ ਤੋਂ ਇਕ ਲੜਕੀ ਨੂੰ ਕਾਰ ਵਿਚ ਬਿਠਾਇਆ ਅਤੇ ਪਾਰਕ ਆਈਲੈਂਡ ਲਿਜਾ  ਕੇ ਹਾਕੀ ਦੇ ਖੇਡ ਮੈਦਾਨ ਦੀ ਕਾਰ ਪਾਰਕ ਵਿਚ ਸੁੰਨਸਾਨ ਜਗ੍ਹਾ ਵੇਖਦਿਆਂ ਉਸ ਨਾਲ ਜਿਨਸੀ ਹਮਲੇ ਦੀ ਕੋਸ਼ਿਸ ਕੀਤੀ।
ਇਸ ਹਮਲੇ ਦੇ ਦੌਰਾਨ ਪੀੜ੍ਹਤ ਲੜਕੀ ਨੇ ਲੜਕੇ ਦੇ ਮੂੰਹ ਉਤੇ ਵਾਰ ਕੀਤਾ ਜਿਸ ਦੇ ਨਾਲ ਉਸਦੇ ਜ਼ਖਮੀ ਹੋਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਹਮਲਾਵਾਰ ਚਿੱਟੇ ਰੰਗ ਦੀ ਕਾਰ ਵਿਚ ਭੱਜ ਗਿਆ। ਪੀੜ੍ਹਤ ਲੜਕੀ ਦੇ ਵਿਚੀ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਚਿੱਟੀ ਕਾਰ ਬਾਬਤ ਜਾਂ ਇਨ੍ਹਾਂ ਦੋਸ਼ੀਆਂ ਦੇ ਬਾਰੇ ਕੁਝ ਪਤਾ ਲੱਗੇ ਤਾਂ ਸੂਚਿਤ ਕੀਤਾ ਜਾਵੇ।

Install Punjabi Akhbar App

Install
×