ਵਾਰੇ-ਨਿਆਰੇ: ਨਿਊਜ਼ੀਲੈਂਡ ‘ਚ ਨੌਜਵਾਨ ਜੋੜੇ ਨੂੰ ਨਿਕਲੀ 44 ਮਿਲੀਅਨ ਦੀ ਲਾਟਰੀ:  ਭਾਰਤੀ ਸਟੋਰ ਤੋਂ ਖਰੀਦੀ ਸੀ ਲਾਟਰੀ

nz-pic-10-nov-1

ਬੀਤੀ ਰਾਤ ਨਿਊਜ਼ੀਲੈਂਡ ਲੋਟੋ ਵੱਲੋਂ ਹੁਣ ਤੱਕ ਦਾ ਵੱਡਾ ਇਨਾਮ 44 ਮਿਲੀਅਨ ਡਾਲਰ ਕੱਢਿਆ ਗਿਆ ਜਿਸ ਦਾ ਜੇਤੂ ਇਕ ਨੌਜਵਾਨ ਜੋੜਾ (ਪਤੀ-ਪਤਨੀ) ਬਣੇ। ਜੇਤੂ ਆਪਣੇ ਕੰਮ ‘ਤੇ ਸੀ ਤਾਂ ਚਾਹ ਬ੍ਰੇਕ ਵਿਚ ਉਸਨੇ ਸੋਚਿਆ ਕਿ ਲਾਟਰੀ ਚੈਕ ਕੀਤੀ ਜਾਵੇ। ਪਹਿਲਾਂ ਉਸਨੇ ਵੇਖਿਆ ਕਿ ਤਿੰਨ ਨੰਬਰ ਮਿਲ ਗਏ ਹਨ ਫਿਰ ਵੇਖਿਆ ਕਿ ਇਹ ਤਾਂ ਸਾਰੇ ਮਿਲ ਗਏ ਹਨ। ਇਸ ਤੋਂ ਬਾਅਦ ਪਾਵਲ ਬਾਲ ਦਾ ਨੰਬਰ ਵੀ ਮਿਲ ਗਿਆ ਤਾਂ ਉਸ ਜੇਤੂ ਚੀਕ ਉਠਿਆ। ਉਸਦੇ ਮਾਲਕ ਨੇ ਸਮਝਿਆ ਕਿ ਉਸਦੀ ਬਾਂਹ ਕੱਟੀ ਗਈ ਹੈ ਕਿਉਂਕਿ ਉਹ ਕੰਮ ‘ਤੇ ਲੱਕੜ ਕੱਟਣ ਆਦਿ ਦਾ ਕੰਮ ਕਰਦਾ ਸੀ। ਉਹ ਤੁਰੰਤ ਆਪਣੀ ਕਾਰ ਵਿਚ ਗਿਆ ਅਤੇ ਆਪਣੀ ਪਤਨੀ ਨੂੰ ਦੱਸਿਆ ਪਰ ਉਹ ਵਿਸ਼ਾਵਸ਼ ਨਹੀਂ ਸੀ ਕਰ ਰਹੀ। ਇਸ ਤੋਂ ਬਾਅਦ ਇਸ ਜੋੜੇ ਨੇ ਕਿਵੇਂ ਨਾ ਕਿਵੇਂ ਕਰਕੇ ਆਪਣੇ ਆਪ ਨੂੰ ਸੰਭਾਲਿਆ ਅਤੇ ਅੱਜ ਰਾਤ ਇਸ ਜੋੜੇ ਦੇ ਬੈਂਕ ਖਾਤੇ ਵਿਚ 44 ਮਿਲੀਅਨ ਡਾਲਰ ਜ਼ਮ੍ਹਾ ਹੋ ਜਾਣਾ ਹੈ। ਇਹ ਜੋੜਾ ਇਸ ਵੇਲੇ ਘਰ ਲੈਣ ਲਈ ਜੱਦੋ-ਜਹਿਦ ਕਰ ਰਿਹਾ ਸੀ ਕਿ ਰੱਬ ਨੇ ਛੱਪਰ ਪਾਰ ਕੇ ਇਕ ਤਰ੍ਹਾਂ ਨਾਲ ਧੰਨ ਦੀ ਵਰਖਾ ਕਰ ਦਿੱਤੀ ਹੈ। ਇਹ ਭਾਗਸ਼ਾਲੀ ਲੋਟੋ ਟਿਕਟ ਇਕ ਭਾਰਤੀ ਦੀ ਦੁਕਾਨ (ਡੇਅਰੀ ਫਲੈਟ ਭੂਡਮਾਰਕੀਟ) ਉਤੋਂ ਖਰੀਦੀ ਗਈ ਸੀ ਅਤੇ ਹੁਣ ਇਥੇ ਲੋਟੋ ਖ੍ਰੀਦਣ ਵਾਲਿਆਂ ਦਾ ਤਾਂਤਾ ਲਗਦਾ ਜਾਣਾ ਹੈ।

Install Punjabi Akhbar App

Install
×