ਮਾਊਂਟਿਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ਤੇ ਸਦਮਾਂ

74e840fb-e83a-4e16-859d-175d313940f4

ਟਰੇਸੀ (ਕੈਲੇਫੋਰਨੀਆਂ) 13 ਅਗਸਤ —ਪਿਛਲੇ ਦਿਨੀਂ ਟਰੇਸੀ ਨੇੜਲੇ ਸ਼ਹਿਰ ਮਾਊਂਟਿਨ  ਹਾਊਸ ਨਿਵਾਸੀ ਸ. ਕੁਲਬੀਰ ਸਿੰਘ ਸਿੱਧੂ ਤੇ ਸਰਦਾਰਨੀ ਸੁਖਵੰਤ ਕੌਰ ਸਿੱਧੂ ਨੂੰ ਉਸ ਵਕਤ ਭਾਰੀ ਸਦਮਾਂ ਪਹੁੰਚਿਆ ਜਦੋਂ ਉਹਨਾਂ ਦਾ 19 ਸਾਲ ਦਾ ਜਵਾਨ ਪੁੱਤ ਸੁਮੇਧ ਸਿੰਘ ਸਿੱਧੂ ਇਸ ਫ਼ਾਨੀ ਦੁਨੀਆਂ ਨੂੰ ਅਚਾਨਕ ਸਦਾ ਲਈ ਅਲਵਿਦਾ ਆਖ ਗਿਆ। ਸੁਮੇਧ ਆਪਣੇ ਪਿੱਛੇ ਮਾਤਾ ਪਿਤਾ ਤੋਂ ਬਿਨਾ ਇੱਕ ਹੋਰ ਭਰਾ ਕਰਨ ਸਿੰਘ ਨੂੰ ਵਿਲਕਦਾ ਛੱਡ ਗਿਆ। ਸੁਮੇਧ ਸਿੰਘ ਸਿੱਧੂ ਦੀ ਲਾਸ਼ ਉਸਦੀ ਗੱਡੀ ਸਮੇਤ ਮਾਊਂਟਿਨ ਹਾਊਸ  ਨੇੜਲੀ ਝੀਲ ਵਿੱਚੋਂ ਬਰਾਮਦ ਹੋਈ।

ਸੁਮੇਧ ਸਿੰਘ ਸਿੱਧੂ ਦਾ ਫਿਊਨਰਲ 17 ਅਗਸਤ ਦਿਨ ਸ਼ਨੀਵਾਰ ਸਵੇਰੇ 10 ਵਜੇ ਫਰੀ’ਸ ਮਮੋਰੀਅਲ ਚੈਪਿਲ ਟਰੇਸੀ ਵਿਖੇ ਹੋਵੇਗਾ (Fry’s Memorial Chapel 550 S Central Avenue, Tracy, CA 95376 (209) 836-1970) ਉਪਰੰਤ ਭੋਗ ਅਤੇ ਅੰਤਿਮ ਅਰਦਾਸ ਦੁਪਿਹਰ 1:30 ਗੁਰਦਵਾਰਾ ਦਸ਼ਮੇਸ਼ ਦਰਬਾਰ ਟਰੇਸੀ ਵਿਖੇ ਹੋਵੇਗੀ (Gurudwara Dashmesh Darbar, 11770 West Clover Rd, Tracy, CA 95304) ਹੋਰ ਵਧੇਰੇ ਜਾਣਕਾਰੀ ਜਾਂ ਦੁੱਖ ਸਾਂਝਾ ਕਰਨ ਲਈ ਸੰਪਰਕ ਨੰਬਰ (510)378-3264  ਜਾਂ (510) 378-2236.

Install Punjabi Akhbar App

Install
×