ਕੈਨੇਡਾ ਪੜਨ ਆਏ ਕਪੂਰਥਲਾ ਦੇ ਨੋਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨਿਊਯਾਰਕ/ ਉਨਟਾਰੀੳ -ਬੀਤੇਂ ਦਿਨ ਕੈਨੇਡਾ ਦੇ ਸੂਬੇ ਉਨਟਾਰੀਓ ਦੇ ਸ਼ਹਿਰ ਕਿਚਨਰ ਵਿਖੇ ਪੜ੍ਹਾਈ ਕਰਨ ਆਏ ਇਕ ਨੋਜਵਾਨ ਕੁਲਜੀਤ ਸਿੰਘ ਦੀ ਬੀਤੀ ਰਾਤ ਕੰਮ ਤੋਂ ਘਰ ਆਉਂਣ ਤੋਂ ਬਾਅਦ ਸੁੱਤੇ ਪਏ ਦੀ ਦਿਲ ਦਾ ਦੌਰਾ ਪੈਣ (Silent Attack) ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਨੋਜਵਾਨ ਡੇੜ ਕੁ ਸਾਲ ਪਹਿਲਾਂ ਹੀ ਪੜਨ ਵਾਸਤੇ ਕੈਨੇਡਾ ਆਇਆਂ ਸੀ ‌‌ਤੇ ਕਾਨੇਸਟੋਗਾ ਕਾਲਜ਼ ਵਿਖੇ ਪੜ੍ਹਾਈ ਕਰ ਰਿਹਾ ਸੀ। ਨੋਜਵਾਨ ਦਾ ਪੰਜਾਬ ਤੋਂ ਪਿਛੋਕੜ ਕਪੂਰਥਲਾ ਨਾਲ ਸਬੰਧਤ ਸੀ ।ਅਤੇ ਮਾਪਿਆ ਦਾ ਇਕਲੋਤਾ ਪੁੱਤਰ ਤੇ ਤਿੰਨ ਭੈਣਾਂ ਦਾ ਭਰਾ ਸੀ।

Install Punjabi Akhbar App

Install
×