ਸਟੋਰ ਤੇ ਕੰਮ ਕਰਦੇ ਭੁਲੱਥ ਦੇ ਪਿੰਡ ਬੱਸੀ ਦੇ ਇਕ ਨੋਜਵਾਨ ਦੀ ਅਮਰੀਕਾ ’ਚ ਗੋਲੀ ਮਾਰ ਕੇ ਹੱਤਿਆ

ਨਿਊਯਾਰਕ —ਅਮਰੀਕਾ ਦੇ ਸੂਬੇ ਟੈਕਸਾਸ ਦੇ ਟਾਊਨ ਲਿਬਰਟੀ ਚ’ ਹਰੀਰੇ 90 ਤੇ ਸਥਿੱਤ  ਇਕ ਸਟੋਰ ਤੇ ਕੰਮ ਕਰਦੇ  ਪੰਜਾਬੀ ਮੂਲ ਦੇ  (22) ਸਾਲਾ ਦੇ ਇਕ ਨੋਜਵਾਨ ਗੁਰਜੀਤਪਾਲ ਸਿੰਘ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਸਟੋਰ ਚ’ ਦਾਖਿਲ ਹੋ ਕੇ ਗੋਲੀ ਮਾਰ ਕੇ  ਉਸ ਦੀ ਹੱਤਿਆ ਕਰ ਦਿੱਤੀ ਹੈ। ਇਹ ਘਟਨਾ ਬੀਤੇ ਸੋਮਵਾਰ ਰਾਤ ਦੀ ਹੈ।ਮੌਕੇ ਦੇ ਇਕ ਚਸਮਦੀਦ ਨੇ ਦੱਸਿਆ ਕਿ ਰਾਤ ਨੂੰ ਸਟੋਰ ਚ’ ਕੁਝ ਲੈਣ ਲਈ ਇਕ ਵਿਅਕਤੀ ਦਾਖਿਲ ਹੋਇਆਂ, ਜੋ ਸ਼ਰਾਬੀ ਹਾਲਤ ਚ’ ਸੀ ਅਤੇ ਕੁਝ ਵਸਤੂ ਦੇ ਭਾਅ ਦੇ ਲੈਣ ਦੇਣ ਤੋ ਉਸ ਦਾ ਕਲਰਕ ਨਾਲ ਤਕਰਾਰ ਵੀ ਹੋ ਗਿਆ ਸੀ।ਅਤੇ ਉਹ ਉਸ ਸਮੇਂ ਉੱਥੋਂ ਚਲਾ ਗਿਆ,ਅਤੇ ਫਿਰ ਉਹ 15 ਕੁ ਮਿੰਟ ਦੇ ਸਮੇਂ ਬਾਅਦ ਵਾਪਿਸ ਸਟੋਰ ਚ’ ਦਾਖਿਲ ਹੋ ਕੇ ਸਟੋਰ ਤੇ ਕੰਮ ਕਰਦੇ ਇਸ ਨੋਜਵਾਨ ਗੁਰਜੀਤ ਪਾਲ ਸਿੰਘ ਨੂੰ ਕਾਊਂਟਰ ਚ’ ਦਾਖਿਲ ਹੋ ਕੇ ਉਸ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਇਸ ਸਟੋਰ ਤੇ ਸੀਸੀਟੀਵੀ ਕੈਮਰੇ ਵੀ ਨਹੀਂ ਲੱਗੇ ਸਨ ਜਿਸ ਤੋ ਪੁਲਿਸ ਖੂਨੀ ਦੀ ਭਾਲ ਕਰ ਲੈਂਦੀ ਅਤੇ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਖੂਨੀ ਕੈਮਰੇ ਚ’ ਕੈਦ ਹੋ ਜਾਂਦਾ ਅਤੇ  ਪੁਲਿਸ ਵੱਲੋਂ ਉਸ ਦੀ ਪਹਿਚਾਣ ਹੋ ਜਾਂਦੀ।ਮਾਰੇ ਗਏ ਨੋਜਵਾਨ ਦਾ ਪਿਛੋਕੜ ਪੰਜਾਬ ਤੋ ਜਿਲ੍ਹਾ ਕਪੂਰਥਲਾ ਦੇ ਭੁਲੱਥ ਤਹਿਸੀਲ ਖੇਤਰ ਅਧੀਨ ਪੈਂਦਾ ਪਿੰਡ ਬੱਸੀ  ਸੀ। 

Welcome to Punjabi Akhbar

Install Punjabi Akhbar
×
Enable Notifications    OK No thanks