ਕੈਨੇਡਾ ਦੇ ਐਡਮਿੰਟਨ ਵਿਖੇ ਇਕ ਪਰਿਵਾਰਕ ਲੜਾਈ ਦੀ ਭੇਟ ਚੜਿਆ ਬਰਨਾਲਾ ਦੇ ਪਿੰਡ ਭੱਠਲਾ ਦਾ ਇਕ ਮੁਛਫੁਟ ਨੋਜਵਾਨ ਹਰਮਨਜੋਤ ਸਿੰਘ ਭੱਠਲ

ਨਿਊਯਾਰਕ /ਐਡਮਿੰਟਨ —ਕੈਨੇਡਾ ਦੇ ਐਡਮਿੰਟਨ ਦੀ ਸ਼ੇਰਵੁੱਡ ਪਾਰਕ ਵਿਖੇ ਲੰਘੇ ਸ਼ੁਕਰਵਾਰ ਹੋਏ ਇਕ ਪਰਿਵਾਰਕ ਗੋਲੀਕਾਂਡ ਵਿੱਚ ਪੰਜਾਬ ਦੇ ਬਰਨਾਲਾ ਜਿਲ੍ਹੇ ਦੇ ਪਿੰਡ ਭੱਠਲਾ ਨਾਲ ਪਿਛੋਕੜ ਰੱਖਣ ਵਾਲਾ  ਇਕ ਮੁਛਫੁਟ ਨੋਜਵਾਨ ਹਰਮਨਜੋਤ ਸਿੰਘ ਭੱਠਲ ਉਮਰ  (19) ਸਾਲ ਗੋਲੀ ਦਾ ਸ਼ਿਕਾਰ ਬਣਿਆ ਹੈ ਜਿੱਥੇ ਇੱਕ ਪੰਜਾਬੀ ਜੋੜੇ ਦੀਆਂ ਘਰੇਲੂ ਲੜਾਈਆਂ ਦਾ ਖਮਿਆਜਾ ਇਸ ਨੋਜਵਾਨ ਨੂੰ ਭੁਗਤਨਾ ਪਿਆ। ਅਤੇ ਗੋਲੀ ਲੱਗਣ ਕਾਰਨ ਉਸ ਦੀ ਮੋਤ ਹੋ ਗਈ ਹੈ । ਐਡਮਿੰਟਨ ਦੇ ਰਹਿਣ ਵਾਲੇ ਇਕ ਪੰਜਾਬੀ ਗਮਦੂਰ ਸਿੰਘ ਬਰਾੜ (43) ਸਾਲ ਦਾ ਆਪਣੀ ਪਤਨੀ ਦੇ ਨਾਲ ਝਗੜਾ ਚੱਲ ਰਿਹਾ ਸੀ ਤੇ ਇਸੇ ਸਿਲਸਿਲੇ ਵਿੱਚ ਲੰਘੇ ਸ਼ੁਕਰਵਾਰ ਨੂੰ ਗਮਦੂਰ ਬਰਾੜ ਦੀ ਪਤਨੀ ਨੇ ਆਪਣੇ ਰਿਸ਼ਤੇਦਾਰ ਇਸ ਨੋਜਵਾਨ ਹਰਮਨਜੋਤ ਸਿੰਘ ਨੂੰ ਫ਼ੋਨ ਕਾਲ ਕਰਕੇ ਮੱਦਦ ਲਈ ਬੁਲਾਇਆ ਪਰ ਬਾਅਦ ਵਿੱਚ ਗਮਦੂਰ ਸਿੰਘ ਬਰਾੜ ਵੱਲੋ  ਕੀਤੀ ਗਈ ਗੋਲੀਬਾਰੀ ਵਿੱਚ ਹਰਮਨਜੋਤ ਸਿੰਘ ਦੀ ਮੌਤ ਹੋ ਗਈ ਹੈ ਤੇ ਗਮਦੂਰ ਬਰਾੜ ਦੀ ਪਤਨੀ ਗੰਭੀਰ ਰੂਪ ਵਿੱਚ ਜਖਮੀ ਹੋਈ ਹੈ ।  ਹਰਮਨਜੋਤ ਸਿੰਘ ਭੱਠਲ ਡੇਢ ਕੁ  ਸਾਲ ਪਹਿਲਾ ਪੜਾਈ ਕਰਨ ਅੰਤਰਰਾਸ਼ਟਰੀ ਵਿਦਿਆਰਥੀ ਵਜੋ ਸੁਪਨੇ ਲੈ ਕੇ ਕੈਨੇਡਾ ਆਇਆ ਸੀ ਤੇ ਪਰਿਵਾਰ ਵੱਲੋ ਪੁੱਤ ਨੂੰ ਇੱਕ ਬੇਹਤਰ ਜਿੰਦਗੀ ਜਿਉਣ ਲਈ ਕੈਨੇਡਾ ਭੇਜਿਆ ਗਿਆ ਸੀ ।ਦੋਸ਼ੀ ਗਮਦੂਰ ਸਿੰਘ ਬਰਾੜ ਨੂੰ  ਪੁਲਿਸ ਵੱਲੋ ਗ੍ਰਿਫਤਾਰ ਕਰ ਲਿਆ ਗਿਆ ਹੈ । ਹਮਲਾਵਰ ਐਡਮਿੰਟਨ ਵਿਖੇ ਇਕ ਫੁਨਰਲ ਹੋਮ (Funeral Home) ਦਾ ਮਾਲਕ ਦੱਸਿਆ ਜਾਂਦਾ  ਹੈ ।

Install Punjabi Akhbar App

Install
×