ਹਰਿਆਣੇ ਸੂਬੇ ਦੇ ਕੈਥਲ ਨਾਲ ਸਬੰਧਤ ਇਕ ਵਿਦਿਆਰਥੀ ਦੀ ਵਾਹਨ ਸੜਕ ਹਾਦਸੇ ਚ’ ਮੋਤ 

FullSizeRender (3)

ਨਿਊਯਾਰਕ/ ਓਨਟਾਰੀਓ, 25 ਜੁਲਾਈ — ਬੀਤੇਂ ਦਿਨੀਂ ਕੈਨੇਡਾ ਵਿਖੇ ਇਕ ਵਾਹਨ ਸੜਕ ਹਾਦਸੇ ਦੌਰਾਨ ਹਰਿਆਣੇ ਸੂਬੇ ਦੇ ਕੈਥਲ ਨਾਲ ਪਿਛੋਕੜ ਰੱਖਣ ਵਾਲੇ ਇਕ  ਸਿੱਖ ਨੌਜਵਾਨ ਮਲਿਕ ਸਿੰਘ ਦੀ ਮੌਤ ਹੋ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਆਪਣੇ ਸਾਥੀਆਂ ਨਾਲ ਕਿਸੇ ਕੰਮ ਦੇ ਸਿਲਸਿਲੇ ‘ਚ ਜਾ ਰਿਹਾ ਸੀ ਕਿ ਇਕ ਵਾਹਨ ਹਾਦਸੇ ਦੌਰਾਨ ਬਰੈਂਪਟਨ ਦੇ ਸ਼ਹਿਰ ਕੈਲੇਡਨ ’ਚ ਉਸ ਦੀ ਮੌਤ ਹੋ ਗਈ।

19 ਸਾਲਾਂ ਦਾ ਮਲਿਕ ਸਿੰਘ 10 ਮਹੀਨੇ ਕੁ ਮਹੀਨੇ ਪਹਿਲਾਂ ਹੀ ਭਾਰਤ ਤੋਂ ਸਟੱਡੀ ਵੀਜ਼ਾ ‘ਤੇ ਕੈਨੇਡਾ ਵਿਖੇਂ ਪੜਾਈ ਕਰਨ ਲਈ ਆਇਆ ਸੀ, ਜੋ ਹਰਿਆਣਾ ਦੇ ਕੈਥਲ ਨਾਲ ਸਬੰਧ ਰੱਖਦਾ ਸੀ। ਪਰਿਵਾਰ ਦੀ ਆਰਥਿਕ ਪੱਖੋਂ ਘਰ ਦੀ ਹਾਲਤ ਵੀ ਕਾਫੀ ਖਰਾਬ ਦੱਸੀ ਜਾਂਦੀ ਹੈ ।   ਮਲਿਕ ਸਿੰਘ ਦੇ ਦੋਸਤ ਤੇ ਭਾਰਤੀ ਮੂਲ ਦਾ ਭਾਈਚਾਰਾ ਕੈਨੇਡਾ ਵਿੱਚ ਉਸ ਦੀ ਮਿ੍ਰਤਕ ਦੇਹ ਭੇਜਣ ਲਈ ਫੰਡ ਇਕੱਠਾ ਕਰਨ ‘ਚ ਜੁਟੇ ਹੋਏ ਹਨ। ਤਾਂ ਜੋ ਉਸ ਦਾ ਪਰਿਵਾਰ ਆਖਰੀ ਵਾਰ ਉਸ ਦੇ ਅੰਤਿਮ ਦਰਸ਼ਨ ਨਜ਼ਰ ਸਕਣ ਅਤੇ ਉਸ ਦਾ  ਸੰਸਕਾਰ ਉਸ ਦੀ ਜਨਮ ਭੂਮੀ ਤੇ ਕਰ ਸਕਣ। ਮਲਿਕ ਸਿੰਘ ਦੇ ਦੋਸਤਾਂ ਤੇ ਭਾਈਚਾਰੇ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਵੱਧ ਤੋਂ ਵੱਧ ਫੰਡ ਦੇਣ ਤਾਂ ਜੋ ਮਲਿਕ ਸਿੰਘ ਦੀ ਲਾਸ਼ ਨੂੰ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਜਾ ਸਕੇ।

Install Punjabi Akhbar App

Install
×