ਬ੍ਰਿਸਬੇਨ ਦੇ 22 ਸਾਲਾਂ ਦੇ ਨੌਜਵਾਨ ਮੋਟੋਕਰੋਸ ਰਾਈਡਰ -ਕੋਹਨ ਇਵਾਨਜ਼ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਜਾਣ ਦੀ ਖ਼ਬਰ ਨਾਲ ਮੋਟੋਕਰੋਸ ਰਾਈਡਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਹਰ ਕੋਈ ਇਸ ਨੌਜਵਾਨ ਰਾਈਡਰ ਦੀ ਬੇਵਕਤੀ ਮੌਤ ਉਪਰ ਦੁੱਖ ਪ੍ਰਗਟ ਕਰ ਰਿਹਾ ਹੈ।
ਕੁਈਨਜ਼ਲੈਂਡ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਡੰਗਾਰੀ ਡ੍ਰਾਈਵ (ਨਿਊ ਬੇਥ) ਵਿਖੇ ਕੋਹਨ, ਆਪਣੇ ਦੋ ਸਾਥੀਆਂ ਨਾਲ ਇੱਕ ਕਾਰ ਵਿੱਚ ਜਾ ਰਿਹਾ ਸੀ ਅਤੇ ਪਿਛਲੀ ਸੀਟ ਉਪਰ ਬੈਠਾ ਸੀ। ਕਿ ਅਚਾਨਕ ਕਾਰ ਦੇ ਡ੍ਰਾਈਵਰ ਕਾਰ ਦਾ ਕੰਟਰੋਲ ਖੋਹ ਬੈਠਾ ਅਤੇ ਕਾਰ ਸੜਕ ਤੋਂ ਉਤਰ ਕੇ ਇੱਕ ਦਰਖ਼ਤ ਵਿੱਚ ਵੱਜ ਗਈ। ਈਵਾਨ ਜੋ ਕਿ ਪਿੱਛਲੀ ਸੀਟ ਉਪਰ ਬੈਠਾ ਸੀ, ਦੀ ਮੌਕੇ ਤੇ ਹੀ ਮੌਤ ਹੋ ਗਈ।
ਈਵਾਨ ਦੇ ਦੂਸਰੇ ਸਾਥੀਆਂ ਦੀ ਉਮਰ 23 ਅਤੇ 21 ਸਾਲਾਂ ਦੀ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਕਿ ਦੁਰਘਟਨਾ ਦੌਰਾਨ ਮਾਮੂਲੀ ਚੋਟਾਂ ਲੱਗੀਆਂ ਅਤੇ ਹਸਪਤਾਲ ਵਿੱਚ ਉਹ ਜ਼ੇਰੇ ਇਲਾਜ ਹਨ।
ਪੁਲਿਸ ਦੁਰਘਟਨਾ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।