ਨਾਰਵੇ ਦੇ ਯੋਗਾ ਦਿਵਸ ਵਿੱਚ ਵੱਡੀ ਤਾਦਾਦ ਵਿੱਚ ਗੋਰੇ ਗੋਰੀਆਂ ਨੇ ਕੀਤੀ ਸਿਰਕਤ: ਰਾਜਦੂਤ ਐਂਨ ਏ ਕੇ ਬਰਾਉਨੀ ਨੇ ਪੜ ਕੇ ਸੁਣਾਇਆ ਪ੍ਰਧਾਨ ਮੰਤਰੀ ਦਾ ਸੰਦੇਸ

Yoga Bilde

ਨਾਰਵੇ ਸਹਿਰ ਉਸਲੋ ਵਿਖੇ ਪਿਛਲੀ 24 ਜੂਨ ਨੂੰ ਯੋਗਾ ਦਿਵਸ ਮਨਾਇਆ ਗਿਆ ਜਿਸ ਵਿੱਚ ਤਕਰੀਬਨ 2000 ਲੋਕਾਂ ਨੇ ਹਿੱਸਾ ਲਿਆ। ਨਾਰਵਿਜਨ ਸਪੋਰਟਸ ਸਾਇੰਸ ਸਕੂਲ ਦੇ ਇੰਨਡੋਰ ਹਾਲ ਵਿੱਚ ਹੋਏ ਯੋਗਾ ਦਿਵਸ ਵਿੱਚ ਸਭ ਤੋਂ ਵੱਧ ਇਕੱਠ ਗੋਰੇ ਗੋਰੀਆਂ ਦਾ ਦੇਖਣ ਨੂੰ ਮਿਲਿਆ।ਭਾਰਤੀ ਦੂਤਾਵਾਸ ਦੇ ਸੈਕਟਰੀ ਐਂਨ ਪੂਨਾਂਪਨ ਨੇ ਤਕਰੀਬਨ 1500 ਲੋਕਾਂ ਦੇ ਇਕੱਠ ਹੋਣ ਦਾ ਅੰਦਾਜਾ ਲਗਾਇਆ ਸੀ ਪਰ ਨਾਰਵੇ ਦੇ ਗੋਰਿਆਂ ਵੱਲੋ ਜਿਆਦਾ ਰੁਚੀ ਦਿਖਾਉਣ ਕਰਕੇ ਇਕੱਠ ਅੰਦਾਜੇ ਤੋਂ ਵੱਧ ਹੋਇਆ।ਜੋ ਕਿ ਪਿਛਲੇ ਸਾਲ ਹੋਏ ਇਕੱਠ ਦੇ ਮੁਕਾਬਲੇ ਜਿਆਦਾ ਸੀ। ਇਸ ਮੌਕੇ ਨਾਰਵੇ ਦੇ ਪ੍ਰਸਿੱਧ ਯੋਗਾ ਟੀਚਰ ਜੈਨੀ ਵੋਗਾਨੇ ਅਤੇ ਅਨੇਲੀ ਮਿਉਨ ਨੇ ਤਕਰੀਬਨ ਦੋ ਘੰਟੇ ਯੋਗ ਆਸਣ ਕਰਵਾਏ। ਭਾਰਤੀ ਦੂਤਾਵਾਸ ਦੇ ਰਾਜਦੂਤ ਐਂਨ ਏ ਕੇ ਬਰਾਉਨੀ ਨੇ ਇਸ ਮੌਕੇ ਪ੍ਰਧਾਨ ਮੰਤਰੀ ਦਾ ਸੰਦੇਸ ਪੜ ਕੇ ਸੁਣਾਇਆ।ਉਹਨਾਂ ਕਿਹਾ ਕਿ ਯੋਗ ਨਾਲ ਸੂਗਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਯੋਗ ਪੂਰੇ ਵਿਸਵ ਵਿੱਚ ਇੱਕ ਵੱਡੇ ਪੇਸੇ ਦੇ ਰੂਪ ਵਿੱਚ ਵੀ ਵਿਕਸਤ ਹੋ ਰਿਹਾ ਹੈ।ਇਸ ਲਈ ਵੱਧ ਤੋਂ ਵੱਧ ਇਸ ਸਸਤੇ ਅਤੇ ਪ੍ਰਾਚੀਨ ਵਿਧੀ ਦੀ ਵਰਤੋ ਕਰਨੀ ਚਾਹੀਦੀ ਹੈ।ਇਸ ਮੌਕੇ ਭਾਰਤੀ ਦੂਤਾਵਾਸ ਵੱਲੋ ਲੋਕਾਂ ਲਈ ਜੂਸ ਅਤੇ ਹੋਰ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ।ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਤੋਂ ਇਲਾਵਾ ਨਾਰਵੇ ਦੇ ਧਾਰਮਿਕ,ਸਮਾਜਿਕ,ਅਤੇ ਸਭਿਆਚਾਰਕ ਕਲੱਬਾਂ ਦੇ ਪ੍ਰਤੀਨਿਧਾਂ ਨੇ ਵੀ ਇਸ ਮੌਕੇ ਸਮੂਲੀਅਤ ਕੀਤੀ।
ਫੋਟੋ ਕੈਪਸਨ- ਭਾਰਤੀ ਦੂਤਾਵਾਸ ਦੇ ਰਾਜਦੂਤ ਐਂਨ ਏ ਕੇ ਬਰਾਉਨੀ ਸੰਦੇਸ ਪੜਦੇ ਹੋਏ ਅਤੇ ਯੋਗਾ ਕਰਦੇ ਲੋਕ।