ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮਨਾਇਆ ਯੋਗ ਦਿਵਸ

  • ਯੋਗ ਸਿਰਫ ਕਸਰਤ ਨਹੀਂ, ਬਲਕਿ ਜੀਵਨਸ਼ੈਲੀ: ਐੱਸ ਐੱਸ ਪੀ
  • ਸ. ਮਨਜੀਤ ਸਿੰਘ ਢੇਸੀ ਨੇ ਨਸ਼ਾ ਮੁਕਤ ਸਮਾਜ ਸਿਰਜਣ ਦਾ ਦਿੱਤਾ ਸੱਦਾ

PHOTO-2019-06-21-14-15-45 (1)

ਸ੍ਰੀ ਮੁਕਤਸਰ ਸਾਹਿਬ, 21 ਜੂਨ –  ਕੌਮਾਂਤਰੀ ਯੋਗ ਦਿਵਸ ਮੌਕੇ ਐੱਸ ਐੱਸ ਪੀ ਸ੍ਰੀ ਮੁਕਤਸਰ ਸਾਹਿਬ ਸ. ਮਨਜੀਤ ਸਿੰਘ ਢੇਸੀ ਵੱਲੋਂ ਜ਼ਿਲਾ ਪੁਲਿਸ ਲਾਈਨ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਮੁਲਾਜ਼ਮਾਂ ਦੀ ਤੰਦਰੁਸਤੀ ਅਤੇ ਚੰਗੇ ਭਵਿੱਖ ਲਈ ਯੋਗ ਕੈਂਪ  ਦਾ ਆਯੋਜਨ ਕਰਾਇਆ ਗਿਆ। ਇਸ ਮੌਕੇ ਜ਼ਿਲਾ ਪੁਲਿਸ ਮੁੱਖੀ ਨੇ ਕਿਹਾ ਕਿ ਪੁਲਿਸ ਦੀ ਅਹਿਮ ਜ਼ਿੰਮੇਵਾਰੀ ਜਨਤਾ ਦੀ ਸੁਰੱਖਿਆ ਲਈ  ਹੈ ਤੇ ਜੇ ਪੁਲਿਸ ਮੁਲਾਜ਼ਮ ਫਿੱਟ ਤੇ ਤੰਦਰੁਸਤ ਹੋਣਗੇ ਤਾਂ ਹੀ ਉਹ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਸਕਣਗੇ। ਇਸ ਲਈ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਣ ਲਈ ਯੋਗ ਇਕ ਰਾਮਬਾਣ ਔਸ਼ਧੀ ਹੈ। ਉੁਨਾਂ ਕਿਹਾ ਕਿ ਯੋਗ ਸਿਰਫ ਇਕ ਕਸਰਤ ਨਹੀਂ, ਬਲਕਿ ਜੀਵਨਸ਼ੈਲੀ ਹੈ। ਉਨਾਂ ਕਿਹਾ ਕਿ ਜੇ ਨਸ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਇਕ ਮਾਨਸਿਕ ਰੋਗ ਹੈ ਤੇ ਇਸ ਮਾੜੀ ਆਦਤ ਨੂੰ ਛੱਡਣ ਲਈ ਮਨ ਕਰੜਾ ਕਰਨਾ ਪੈਂਦਾ ਹੈ ਤੇ ਇਹ ਮਾਨਸਿਕ ਮਜ਼ਬੂਤੀ ਯੋਗ ਰਾਹੀਂ ਮਿਲ ਸਕਦੀ ਹੈ। ਇਸ ਲਈ ਯੋਗ ਜਿੱਥੇ ਸਰੀਰ ਨੂੰ ਫਿਟ ਰੱਖਦਾ ਹੈ, ਉਥੇ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਸ੍ਰੀ ਢੇਸੀ ਨੇ  ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਜੰਗ  ਵਿਚ ਪੁਲੀਸ ਦਾ ਸਾਥ ਦੇਣ ਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਤਾਂ ਜੋ  ਸਿਹਤਯਾਬ ਸਮਾਜ ਸਿਰਜਿਆ ਜਾ ਸਕੇ।

PHOTO-2019-06-21-14-15-12

ਇਸ ਮੌਕੇ ਯੋਗ ਕੈਂਪ  ਇੰਚਾਰਜ ਚਰਨਜੀਤ ਕੌਰ ਬਰਾੜ ਸੂਬਾ ਕਾਰਜਕਰਨੀ ਮੈਂਬਰ ਮਹਿਲਾ ਪਤੰਜਲੀ ਯੋਗ ਸੰਮਤੀ ਦੇ ਵੱਲੋਂ ਪੁਲਿਸ ਮੁਲਾਜਮਾਂ ਨੂੰ ਯੋਗ ਦੇ ਗੁਣ ਦਿੱਤੇ  ਅਤੇ ਇਸ ਮੌਕੇ ਐੱਸ ਪੀ ਸ.ਮਨਵਿੰਦਰਬੀਰ ਸਿੰਘ, ਐੱਸ ਪੀ (ਐੱਚ) ਸ ਗੁਰਮੇਲ ਸਿੰਘ, ਐੱਸ ਪੀ (ਡੀ) ਸ੍ਰ.ਸੋਹਣ ਲਾਲ ਸੋਨੀ,  ਡੀ ਐਸ ਪੀ (ਸਡ) ਸ.ਤਲਵਿੰਦਰ ਸਿੰਘ, ਡੀ ਐੱਸ ਪੀ (ਐੱਚ) ਮੈਡਮ ਹੀਨਾ ਗੁਪਤਾ, ਡੀ ਐੱਸ ਪੀ (ਡੀ) ਸ.ਜਸਮੀਤ ਸਿੰਘ, ਡੀ ਐੱਸ ਪੀ ਗਿੱਦੜਬਾਹਾ ਸ.ਗੁਰਤੇਜ ਸਿੰਘ, ਸੀ.ਪੀ.ਆਰ.ਸੀ ਇੰਚਾਰਜ ਐੱਸ ਆਈ ਭਾਵਨਾ ਬਿਸਨੋਈ ਅਤੇ ਥਾਣਾ ਮੁੱਖ ਅਫਸਰਾਨ ਹਾਜਰ ਸਨ ।

(ਇੰਦੀਵਰ ਯਾਦਵ)
+91 9592681926,7900000926

Install Punjabi Akhbar App

Install
×