…ਅਖੇ 20 ਸਾਲ ਬਾਅਦ 20 ਸਾਲ ਹੋਰ- 20 after 20

– ਨਿਊਜ਼ੀਲੈਂਡ ਸਰਕਾਰ ਪੈਨਸ਼ਨ ਲੈਣ ਦੇ ਹੱਕਦਾਰ ਬਨਣ ਵਾਲੀਆਂ ਸ਼ਰਤਾਂ ਕਰਨ ਲੱਗੀ ਸਖਤ

-20 ਸਾਲ ਤੱਕ ਇਥੇ ਰਹਿਣ ਵਾਲਿਆਂ ਨੂੰ ਮਿਲੇਗਾ ਇਹ ਹੱਕ

NZ PIC 22 Oct-2

ਆਕਲੈਂਡ 22 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਸਰਕਾਰ ਇਸ ਗੱਲ ਉਤੇ ਗੌਰ ਫਰਮਾ ਰਹੀ ਹੈ ਕਿ ਇਥੇ ਸਰਕਾਰੀ ਪੈਨਸ਼ਨ ਲੈਣ ਵਾਲੇ ਲੋਕ ਘੱਟੋ-ਘੱਟ ਦੇਸ਼ ਦੇ ਅੰਦਰ 10 ਨਹੀਂ 20 ਸਾਲ ਤੱਕ ਜਰੂਰ ਰਹਿਣ। ਇਸ ਵੇਲੇ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਵਿਚ ਇਹ ਘੱਟੋ-ਘੱਟ ਰਿਹਾਇਸ਼ੀ ਸਮਾਂ 10 ਸਾਲ ਹੈ। ਜੇਕਰ ਇਹੀ ਸਮਾਂ ਓ.ਈ.ਸੀ.ਡੀ. ( Organisation for economic co-operation and development ) ਦੇਸ਼ਾਂ ਦੀ ਸੰਸਥਾ ਔਸਤਨ ਵੇਖਿਆ ਜਾਵੇ ਤਾਂ 26 ਸਾਲ ਬਣਦਾ ਹੈ, ਜੋ ਕਿ ਸਫਾਈ ਦੇਣ ਲਈ ਵਰਤਿਆ ਜਾ ਸਕੇਗਾ। ਨਿਊਜ਼ੀਲੈਂਡ ਫਸਟ ਪਾਰਟੀ ਦੇ ਐਮ.ਪੀ. ਮਾਰਕ ਪੈਟਰਸਨ ਨੇ ਇਹ ਬਿਲ ਤਿਆਰ ਕੀਤਾ ਹੈ ਜਿਸ ਉਤੇ ਅਜੇ ਸਹਿਮਤੀ ਹੋਣੀ ਬਾਕੀ ਹੈ। ਇਹ ਰਿਹਾਇਸ਼ੀ 20 ਸਾਲ ਵੀ ਉਹ ਸਾਲ ਹੋਣਗੇ ਜੋ ਕਿ ਵਿਅਕਤੀ ਦੀ 20 ਸਾਲ ਦੀ ਉਮਰ ਦੇ ਬਾਅਦ ਦੇ ਹੋਣਗੇ। ਸੋ ਇਥੇ ਜੰਮੇ ਬੱਚੇ ਨੂੰ ਪਹਿਲੇ 20 ਸਾਲ ਇਥੇ ਬਿਤਾਏ ਪੈਨਸ਼ਨ ਦੇ ਹੱਕ ਲਈ ਸਹਾਇਤਾ ਨਹੀਂ ਕਰਨਗੇ, ਮਤਲਬ ਇਹ ਕੁੱਲ 40 ਸਾਲ ਹੋ ਜਾਣਗੇ ਜੇਕਰ ਪੈਨਸ਼ਨ ਲੈਣੀ ਤਾਂ। ਇਸ ਵੇਲੇ ਘੱਟੋ ਘੱਟ 5 ਸਾਲ 50 ਸਾਲ  ਦੀ ਉਮਰ ਤੋਂ ਪਹਿਲਾਂ ਹੋਣੇ ਚਾਹੀਦੇ ਹਨ ਅਤੇ 5 ਸਾਲ ਬਾਅਦ ਵਿਚ। ਪਿਛਲੀ ਸਰਕਾਰ ਨੇ ਵੀ ਇਹ ਰਿਹਾਇਸ਼ੀ ਸਮਾਂ 20 ਸਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਵੋਟਿੰਗ ਵਿਚ ਰਹਿ ਗਈ ਸੀ। 2016 ‘ਚ ਹੋਈ ਮੁੜ ਵਿਚਾਰ ਨੇ ਤਾਂ ਇਹ ਸਮਾਂ 25 ਸਾਲ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਸਕੀਮ ਤਹਿਤ ਸਰਕਾਰ ਬਿਲੀਅਨ ਡਾਲਰ ਬਚਾਉਣ ਦੇ ਚੱਕਰ ਵਿਚ ਹੈ। ਸੋ ਸਰਕਾਰਾਂ ਨਰਮ ਸ਼ਰਤਾਂ ਸਖਤ ਕਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਪ੍ਰਵਾਸੀ ਲੋਕਾਂ ਉਤੇ ਚੰਗਾ-ਮੰਦਾ ਅਸਰ ਵੀ ਲਗਾਤਾਰ ਪੈਂਦਾ ਰਹਿੰਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks