ਸ਼ਰਲ ਭਾਸ਼ਾ ਅਤੇ ਲੋਕ ਹਿੱਤਾਂ ਬਾਰੇ ਲਿਖਣ ਵਾਲਾ ਲੇਖਕ ਹੀ ਵੱਡਾ ਸਾਹਿਤਕਾਰ ਹੁੰਦਾ ਹੈ: ਸ਼ਿਵਦੁਲਾਰ ਸਿੰਘ ਢਿੱਲੋਂ

DSC_0583“ਲੇਖਕ ਨੂੰ ਸੰਕੀਰਨਤਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਲੇਖਕ ਸਰਲ ਭਾਸ਼ਾ ਵਿੱਚ ਲਿਖਣ ਕਿਉਂਕਿ ਸੌਖੀ ਭਾਸ਼ਾ ਵਿੱਚ ਲਿਖਣ ਵਾਲੇ ਲੇਖਕ ਹੀ ਵੱਡੇ ਸਾਹਿਤਕਾਰ ਹੁੰਦੇ ਹਨ। ਲੇਖਕ ਉਹ ਵੱਡਾ ਹੈ ਜੋ ਵੱਡੀ ਸੋਚ ਨੂੰ ਸਰਲ ਭਾਸ਼ਾ ਵਿੱਚ ਪੇਸ਼ ਕਰੇ।ਲੇਖਕ, ਸਾਹਿਤਕਾਰ, ਕਲਾਕਾਰ ਤੇ ਤੰਗਦਿਲੀ ਦਾ ਕੋਈ ਸਮੇਲ ਨਹੀਂ ਹੈ। ਜਿੱਥੇ ਤੰਗਦਿਲੀ ਆ ਗਈ ਉਹ ਥੋੜੇ ਦਾਇਰੇ ਵਿੱਚ ਸੀਮਤ ਹੋ ਕੇ ਰਹਿ ਜਾਂਦਾ ਹੈ। ਹਰੇਕ ਸਮਾਜ ਦੀ ਉਮੀਦ ਉਥੋਂ ਦੇ ਲੇਖਕਾਂ, ਸਾਹਿਤਕਾਰਾਂ, ਕਲਾਕਾਰਾਂ, ਨਾਟਕਕਾਰਾਂ ਤੋਂ ਹੁੰਦੀ ਹੈ ਜੋ ਕੰਮ ਸਰਕਾਰ ਨਹੀਂ ਕਰ ਸਕਦੀ, ਫੋਜ ਨਹੀਂ ਕਰ ਸਕਦੀ, ਪ੍ਰਸ਼ਾਸਨ ਨਹੀਂ ਕਰ ਸਕਦਾ, ਵਿਗਆਨੀ ਤੇ ਇੰਜੀਨੀਅਰ ਨਹੀਂ ਕਰ ਸਕਦੇ, ਉਹ ਕੰਮ ਲੇਖਕ ਕਰ ਸਕਦੇ ਹਨ ਜੋ ਸਮਾਜ ਨੂੰ ਸੇਧ ਦਿੰਦੇ ਹਨ। ਭਾਗਵਿੰਦਰ ਦੇਵਗਨ ਬਹੁਤ ਸੂਖਮਭਾਵੀ ਸਾਇਰ ਹੈ ਜੋ ਸੰਕੀਰਨਤਾ ਤੋਂ ਉਪਰ ਉੱਠ ਕੇ ਆਪਣੀ ਰਚਨਾ ਕਰਦਾ ਹੈ। ਮਾਲਵਾ ਰਿਸਰਚ ਸੈਂਟਰ ਪਟਿਆਲਾ ਨੇ ਲੇਖਕਾਂ ਦਾ ਸੰਵਾਦ ਰਚਾ ਕੇ ਸਲਾਘਾਯੋਗ ਕਾਰਜ ਕੀਤਾ ਹੈ।”, ਇਹ ਭਾਵ ਸ. ਸ਼ਿਵਦੁਲਾਰ ਸਿੰਘ ਆਈ.ਏ.ਐਸ. ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਨੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਅਦਾਰਾ ਜਾਗੋਂ ਇੰਟਰਨੈਸ਼ਨਲ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਅਤੇ ਉਤਰੀ ਖੇਤਰ ਸਭਿਆਚਾਰ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਵਿਖੇ ਆਯੋਜਿਤ ਪੰਜਾਬੀ ਦੇ ਪ੍ਰਸਿੱਧ ਸਾਇਰ ਭਾਗਵਿੰਦਰ ਦੇਵਗਨ ਦੀ ਪੁਸਤਕ “ਯਾਦਾਂ ਦੀ ਮਹਿਕ” ਲੋਕ ਅਰਪਣ ਸਮਾਰੋਹ ਦੇ ਅਵਸਰ ਤੇ ਦੂਰੋਂ-ਦੂਰੋਂ ਪੁੱਜੇ ਵਿਦਵਾਨਾਂ, ਸਾਹਿਤਕਾਰਾਂ ਤੇ ਲੇਖਕਾਂ ਦੇ ਇਕੱਠ ਵਿੱਚ ਕਹੇ। “ਯਾਦਾ ਦੀ ਮਹਿਕ” ਬਾਰੇ ਡਾ. ਅਰਵਿੰਦਰ ਕੌਰ ਕਾਕੜ੍ਹਾ, ਬਿੰਦਰ ਭੁੰਮਸੀ, ਡਾ. ਰਣਜੋਧ ਸਿੰਘ, ਡਾ. ਰਾਜਪ੍ਰੀਤ ਕੌਰ, ਡਾ. ਸਰੋਜ ਰਾਣੀ ਸ਼ਰਮਾ ਨੇ ਆਪਣੇ ਪੇਪਰ ਪੇਸ਼ ਕੀਤੇ ਜਿਸ ਉੱਪਰ ਡਾ. ਸਿਵਰਾਜ ਸਿੰਘ, ਅਵਤਾਰ ਸਿੰਘ ਧਮੋਟ, ਡਾ. ਭਗਵੰਤ ਸਿੰਘ, ਪਵਨ ਹਰਚੰਦ ਪੁਰੀ, ਹਰਚੰਦ ਸਿੰਘ ਬਾਗੜੀ, ਡਾ. ਰਮਿੰਦਰ ਕੌਰ ਆਦਿ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਭਾਗਵਿੰਦਰ ਦੇਵਗਨ ਦਾ ਦਾ ਰੂ-ਬ-ਰੂ ਪ੍ਰੋਗਰਾਮ ਹੋਇਆ। ਮੌਕੇ ਤੇ ਹੋਏ ਕਵੀ ਦਰਬਾਰ ਵਿੱਚ ਸ਼ਾਮ ਸਿੰਘ, ਜੋਗਿੰਦਰ ਸਿੰਘ ਪਰਵਾਨਾ, ਅਵਤਾਰ ਸਿੰਘ ਧਮੋਟ, ਜੌਹਰੀ ਮੈਡਮ, ਪਰਮਿੰਦਰ ਕੌਰ ਬਾਗੜੀ, ਗੁਲਜ਼ਾਰ ਸਿੰਘ ਸੌਕੀ, ਬਲਰਾਜ ਓਬਰਾਏ ਬਾਜੀ, ਮੂਲ ਚੰਦ ਸ਼ਰਮਾ, ਕੇ.ਐਲ. ਧੀਮਾਨ, ਕਰਤਾਰ ਠੁਲੀਵਾਲ, ਅਵਤਾਰਜੀਤ, ਰੇਖਾ ਮੋਹਨ, ਸੁਖਪਾਲ ਸੋਹੀ, ਪੰਮੀ ਫਗੂਵਾਲਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਸਮਾਗਮ ਦੇ ਆਰੰਭ ਵਿੱਚ ਡਾ. ਭਗਵੰਤ ਸਿੰਘ ਜਨਰਲ ਸਕੱਤਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ “ਯਾਦਾਂ ਦੀ ਮਹਿਕ” ਦੇ ਸਮਾਜਿਕ, ਸੱਭਿਆਚਾਰਕ ਅਤੇ ਸੁਹਜਾਤਮਕ, ਅਲੰਕਾਰਕ ਅਤੇ ਬਿੰਬਾਵਲੀ ਦੀ ਸੂਖਮਤਾ ਨੂੰ ਬਿਆਨ ਕੀਤਾ।
ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਿਵਦੁਲਾਰ ਸਿੰਘ ਢਿੱਲੋਂ ਵਧੀਕ ਆਬਕਾਰੀ ਅਤੇ ਕਰ ਕਮਿਸ਼ਨਰ ਪੰਜਾਬ ਸਨ। ਪ੍ਰਧਾਨਗੀ ਮੰਡਲ ਵਿੱਚ ਡਾ. ਭਗਵੰਤ ਸਿੰਘ, ਹਰਚੰਦ ਸਿੰਘ ਬਾਗੜੀ ਕਨੇਡਾ, ਡਾ. ਤੇਜਵੰਤ ਮਾਨ, ਡਾ. ਸਵਰਾਜ ਸਿੰਘ, ਭਾਗਵਿੰਦਰ ਦੇਵਗਨ ਸ਼ਾਮਲ ਹੋਏ। ਪ੍ਰਸਿੱਧ ਲੋਕ ਗਾਇਕ ਹੈਰੀ ਬਾਠ ਨੇ ਭਾਗਵਿੰਦਰ ਦੇਵਗਨ ਦੀਆਂ ਕਾਵਿ ਰਚਨਾਵਾਂ ਦਾ ਗਾਇਨ ਕੀਤਾ। ਸ੍ਰੀਮਤੀ ਰੇਖਾ ਮੋਹਨ, ਹਰਚੰਦ ਸਿੰਘ ਬਾਗੜੀ, ਬਲਰਾਜ ਓਬਰਾਏ ਬਾਜੀ, ਮੂਲ ਚੰਦ ਸ਼ਰਮਾ, ਗੁਰਨਾਮ ਸਿੰਘ ਨੇ ਆਪਣੀਆਂ ਪੁਸਤਕਾਂ ਮੁੱਖ ਮਹਿਮਾਨ ਨੂੰ ਭੇਟ ਕੀਤੀਆਂ।ਸ. ਜਗਦੀਪ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਕੇ.ਐਲ. ਮਹਿਤਾ, ਅਮ੍ਰਿੰਤਪਾਲ ਕੌਰ, ਸ੍ਰੀ.ਐਮ.ਐਸ. ਜੱਗੀ, ਪਰਮਜੀਤ ਸਿੰਘ, ਮੋਹਨ ਸਿੰਘ, ਗੁਰਨਾਮ ਸਿੰਘ, ਜਗਦੀਪ ਸਿੰਘ, ਮੇਜਰ ਸਿੰਘ ਗਿੱਲ ਬਰਨਾਲਾ, ਬਾਜ ਸਿੰਘ ਮਹਿਲੀਆ, ਇੰਜ. ਪਰਵਿੰਦਰ ਸ਼ੋਖ, ਸੁਖਪਾਲ ਸੋਹੀ, ਤਰਲੋਚਨ ਸਿੰਘ ਧਾਂਦਲੀ, ਨਵਦੀਪ ਮੁੰਡੀ, ਇੰਜ. ਰਵੀ ਚਾਵਲਾ, ਡਾ. ਭੋਜਰਾਜ, ਰਾਮ ਅਭਿਲਾਖ, ਜਸਵਿੰਦਰ ਕੌਰ, ਡਾ. ਯੋਗਿੰਦਰ ਮੋਹਨ, ਸੰਪੂਰਨ ਸਿੰਘ, ਸ਼ਾਮ ਸਿੰਘ ਪ੍ਰੇਮ, ਰਤਨ ਚੰਦ ਗੁਪਤਾ, ਹਰਮਿੰਦਰ ਸਿੰਘ, ਐਸ. ਪ੍ਰੀਤ, ਐਨ.ਐਸ. ਵਾਲੀਆ, ਸੁਖਮਿੰਦਰ ਸੇਖੋਂ ਆਦਿ ਅਨੇਕਾਂ ਬੁੱਧੀਜੀਵੀ ਸਾਹਿਤਕਾਰ ਅਤੇ ਚਿੰਤਕ ਸਮਾਗਮ ਵਿੱਚ ਸ਼ਾਮਲ ਹੋਏ। ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨੇ ਭਾਗਵਿੰਦਰ ਦੇਵਗਨ ਦੀ ਸਾਇਰੀ ਨੂੰ ਭਵਿੱਖਮੁੱਖੀ ਲੋਕ ਸਰੋਕਾਰਾਂ ਨੂੰ ਅਗਰਭੂਮਿਤ ਕਰਦੀ ਦੱਸਿਆ।ਉਨ੍ਹਾਂ ਨੇ ਕਿਹਾ ਕਿ ਇਹ ਸਾਇਰੀ ਜੀਵਨ ਮੁੱਖੀ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਹੈ। ਅਖੀਰ ਵਿੱਚ ਮਾਲਵਾ ਰਿਸਰਚ ਸੈਂਟਰ ਵੱਲੋਂ ਭਾਗਵਿੰਦਰ ਦੇਗਵਨ, ਸ਼ਿਵਦੁਲਾਰ ਸਿੰਘ ਢਿੱਲੋਂ, ਹਰਚੰਦ ਸਿੰਘ ਬਾਗੜੀ, ਹੈਰੀ ਬਾਠ ਦਾ ਸਨਮਾਨ ਕੀਤਾ ਗਿਆ।ਮੰਚ ਸੰਚਾਲਨਾਂ ਡਾ. ਅਰਵਿੰਦਰ ਕੌਰ ਕਾਕੜਾ ਨੇ ਬਹੁਤ ਸੁਹਜਮਈ ਢੰਗ ਨਾਲ ਕੀਤੀ ਅਤੇ ਬਲਰਾਜ ਬਾਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਰਾਜ ਕੁਮਾਰ ਨੇ ਪੁਸਤਕ ਪਦਰਸ਼ਨੀ ਲਗਾਈ ਜੋ ਕਿ ਅਕਰਸਣ ਦਾ ਕੇਂਦਰ ਰਹੀ।

Install Punjabi Akhbar App

Install
×