ਪੰਜਾਬੀ ਫਿਲਮ ‘ਯਾਰ ਅਣਮੁੱਲੇ ਰਿਟਰਨਜ਼’ ‘ਚ ਨਜ਼ਰ ਆਵੇਗੀ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਦੀ ਤਿਕੜੀ, ਸ਼ੂਟਿੰਗ ਹੋਈ ਸ਼ੁਰੂ

Yaar Anmule 2 (2) Yaar Anmule 2 (3)

2011 ਦੀ ਬਲਾਕਬਸਟਰ ਫ਼ਿਲਮ ਯਾਰ ਅਣਮੁੱਲੇ ਨੂੰ ਦਰਸ਼ਕਾਂ ਵੱਲੋ ਭਰਵਾ ਹੁੰਗਾਰਾ ਮਿਲਿਆ ਸੀ। ਫ਼ਿਲਮ ਨੂੰ ਦਰਸ਼ਕਾਂ ਨੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਵੀ ਦੇਖਿਆ ਅਤੇ ਕਾਮੇਡੀ ਦਾ ਮਜ਼ਾ ਲਿਆ ਸੀ। ਫ਼ਿਲਮ ਦੀ ਟੀਮ ਹੁਣ 8 ਸਾਲ ਬਾਦ ਇਕ ਵਾਰੀ ਫੇਰ ਤੋਂ ਇਕੱਠੀ ਹੋਣ ਜਾ ਰਹੀ ਹੈ ।ਸ਼੍ਰੀ ਫ਼ਿਲਮਜ਼ (ਸੁਰ ਸੰਗਮ ਗਰੁੱਪ ਵੈਂਚਰ) ਦੇ ਮਾਲਿਕ ਜਰਨੈਲ ਘੁਮਾਣ,  ਅਧੰਮਿਆ ਸਿੰਘ, ਡਾ. ਵਰੁਣ ਮਲਿਕ, ਅਮਨਦੀਪ ਸਿਹਾਗ , ਬਤਰਾ ਸ਼ੋਅਬਿਜ਼ ਦੀ ਐਸੋਸੀਏਸ਼ਨ ਦੇ ਨਾਲ ਲੈ ਕੇ ਆ ਰਹੇ ਨੇ ਆਪਣੀ ਅਗਲੀ ਫ਼ਿਲਮ ‘ਯਾਰ ਅਣਮੁੱਲੇ ਰਿਟਨਜ਼’।ਫ਼ਿਲਮ ਦੇ ਮਹੂਰਤ ਦੀ ਫੋਟੋਆਂ ਸ਼ੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹੋਇਆ ਫ਼ਿਲਮ ਦੇ ਪੇਸ਼ਕਾਰ ਸ਼੍ਰੀ ਜਰਨੈਲ ਘੁਮਾਣ ਨੇ ਦੱਸਿਆ ਕਿ ਇਹ ਫ਼ਿਲਮ ਸੰਗੀਤ, ਕਹਾਣੀ ਅਤੇ ਕਾਮੇਡੀ ਪੱਖੋਂ ਪਾਏਦਾਰ ਫ਼ਿਲਮ ਹੋਵੇਗੀ ।
ਯਾਰ ਅਣਮੁੱਲੇ ਰਿਟਰਨਜ਼ 2011 ਵਿੱਚ ਰਿਲੀਜ਼ ਹੋਈ ਫ਼ਿਲਮ ਯਾਰ ਅਣਮੁੱਲੇ ਦਾ ਤੀਜਾ ਭਾਗ ਹੈ । ਇਸ ਫਿਲਮ ਦੇ ਡਾਇਰੈਕਟਰ ਹੈਰੀ ਭੱਟੀ ਨੇ ਫ਼ਿਲਮ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਭਾਗ ਦੇ ਸਾਰੇ ਕਲਾਕਾਰ ਪਹਿਲੀ ਫ਼ਿਲਮ ਵਾਂਗ ਹੀ ਹੋਣਗੇ। ਇਸ ਦੇ ਨਾਲ ਹੀ ਓਹਨਾ ਦੇ ਨਾਮ ਵੀ ਓਹੀ ਰਹਿਣਗੇ ।ਬਦਲਾਵ ਦੇ ਵਿੱਚ ਤੁਹਾਨੂੰ ਆਰਯਾ ਬੱਬਰ ਦੀ ਜਗਾਹ ਇਸ ਵਾਰ ਪ੍ਰਭ ਗਿੱਲ ਦੇਖਣ ਨੂੰ ਮਿਲਣਗੇ । ਇਸ ਦੇ ਨਾਲ ਹੀ ਫ਼ਿਲਮ ਦੀਆਂ ਐਕਟਰੈਸਜ਼ ਵੀ ਨਵੀਆਂ ਹੋਣਗੀਆਂ ।ਫਿਲਮ ਦੇ ਨਿਰਦੇਸ਼ਕ ਹੈਰੀ ਭੱਟੀ ਹਨ ਜਿਨਾਂ ਨੇ ਪਹਿਲਾਂ ਵੀ ਰੱਬ ਦਾ ਰੇਡੀਓ, ਆਟੇ ਦੀ ਚਿੜੀ, ਦੋ ਦੂਨੀ ਪੰਜ ਵਰਗੀਆਂ ਫ਼ਿਲਮਾਂ ਡਾਇਰੈਕਟ ਕੀਤੀਆਂ ਹਨ । ਇਸ ਫ਼ਿਲਮ ਦੇ ਲੇਖਕ ਹੋਣ ਦੇ ਨਾਲ ਨਾਲ ਇਸ ਫਿਲਮ ਵਿੱਚ ਡਾਇਲੌਗ ਅਤੇ ਸਕ੍ਰੀਨਪਲੇਅ ਦਾ ਕੰਮ ਵੀ ਗੁਰਜਿੰਦ ਮਾਨ ਹੋਰਾਂ ਨੇ ਹੀ ਕੀਤਾ ਹੈ ਜੋ ਕਿ ਪਹਿਲਾਂ ਵੀ ‘ਵਨਸ ਅਪੋਨ ਆ ਟਾਈਮ ਇਨ ਅੰਮ੍ਰਿਤਸਰ’, ‘ਵੰਡ’ ਅਤੇ ‘ਪੰਜਾਬ ਸਿੰਘ’ ਵਰਗੀਆਂ ਫ਼ਿਲਮਾਂ ਨੂੰ ਕਹਾਣੀ ਦੇ ਚੁੱਕੇ ਹਨ।ਇਸ ਫ਼ਿਲਮ ਦੀ ਸਟਾਰਕਾਸਟ ‘ਚ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਲੀਡ ਕਰਦੇ ਨਜ਼ਰ ਆਉਣਗੇ । ਇਹਨਾਂ ਦਾ ਸਾਥ ਨਿਭਾਉਣਗੀਆਂ ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ ਅਤੇ ਜੇਸਲੀਨ ਸਲੈਚ । ਨਵਪ੍ਰੀਤ ਬੰਗਾ ਨੇ ਹਾਲ ਹੀ ਦੇ ਵਿੱਚ ਹਨੀ ਸਿੰਘ ਦੇ ਨਾਲ ਗੁੜ ਨਾਲੋਂ ਇਸ਼ਕ ਮਿੱਠਾ ਗਾਣੇਂ ਵਿੱਚ ਪਰਫ਼ਾਰਮ ਕੀਤਾ ਅਤੇ ਪੰਜਾਬੀ ਫ਼ਿਲਮ ‘ਮੁੰਡਾ ਫਰੀਦਕੋਟੀਆ’ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ । ਨਿਕੀਤ ਢਿੱਲੋਂ ਨੇ ਵੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ‘ਸਿਕੰਦਰ 2’ ‘ਚ ਗੁਰੀ ਦੇ ਨਾਲ ਅਹਿਮ ਭੂਮਿਕਾ ਨਿਭਾਈ ਸੀ । ਇਸ ਦੇ ਨਾਲ ਹੀ ਜੇਸਲੀਨ ਸਲੈਚ ਨੂੰ ਵੀ ਕਈ ਹਿੱਟ ਪੰਜਾਬੀ ਗਾਣੇਂ ਜਿਵੇ ਕਿ ਬਾਪੂ ਜ਼ਿਮੀਂਦਾਰ, ਲੈਂਸਰ ਆਦਿ ਵਿੱਚ ਦੇਖਿਆ ਗਿਆ ਹੈ । ਇਸ ਫਿਲਮ ਦੀ ਸ਼ੂਟਿੰਗ ਦਾ ਪਹਿਲਾ ਭਾਗ ਹਿਮਾਚਲ ਪ੍ਰਦੇਸ਼ ਦੀਆਂ ਸ਼ਾਨਦਾਰ ਵਾਦੀਆਂ ਵਿੱਚ ਸ਼ੂਟ ਕੀਤਾ ਜਾਵੇਗਾ ਅਤੇ ਬਾਕੀ ਦੀ ਸ਼ੂਟਿੰਗ ਪੰਜਾਬ ਵਿੱਚ ਹੋਵੇੇਗੀ। 6 ਮਾਰਚ 2020 ਨੂੰ  ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਸ਼੍ਰੀ ਜਰਨੈਲ ਘੁਮਾਣ, ਸ਼੍ਰੀ ਅਦੰਮਿਆ ਸਿੰਘ, ਡਾ. ਵਰੁਣ ਮਲਿਕ, ਸ਼੍ਰੀ ਅਮਨਦੀਪ ਸਿਹਾਗ ਅਤੇ ਮਿੱਠੂ ਝਾਜੜਾ ਹਨ । ਇਸ ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਅਤੇ ਪਰਗਟ ਘੁਮਾਣ ਵੱਲੋਂ ਦਿੱਤਾ ਜਾਏਗਾ । ਇਸ ਫ਼ਿਲਮ ਦੇ ਲਾਈਨ ਪ੍ਰੋਡਿਊਸਰ ਹਨ ਐਚ. ਵਿਰਕ ਜਿਹਨਾਂ ਨੇ ਪਹਿਲਾਂ ਵੀ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਇੰਦਰਜੀਤ ਗਿੱਲ ਕਰੀਏਟਿਵ ਪ੍ਰੋਡਿਊਸਰ ਦੀ ਭੂਮਿਕਾ ਨਿਭਾਉਣਗੇ।ਇਸ ਫਿਲਮ ਦੀ ਸ਼ੂਟਿੰਗ ਦੀ ਡੀ ਓ ਪੀ ਕਰਨਗੇ ਸ਼੍ਰੀ ਅੰਸ਼ੁਲ ਚੌਬੇ, ਜਿਹਨਾਂ ਨੇ ਪਹਿਲਾ ਕਈ ਹਿੱਟ ਫ਼ਿਲਮਾਂ ਜਿਵੇ ਕਿ ਪੰਜਾਬ 1984, ਜੱਟ ਐਂਡ ਜੂਲੀਅਟ ਸੀਰੀਜ਼, ਅੰਬਰਸਰੀਆ, ਡਿਸਕੋ ਸਿੰਘ ਆਦਿ ਦੇ ਵਿੱਚ ਕੰਮ ਕੀਤਾ ਹੈ । ਪਰਮਜੀਤ ਘੁਮਾਣ ਇਸ ਫ਼ਿਲਮ ਦੇ ਐਸੋਸੀਏਟ ਡਾਇਰੈਕਟਰ ਹਨ ।

ਹਰਜਿੰਦਰ ਸਿੰਘ ਜਵੰਦਾ 94638 28000

Install Punjabi Akhbar App

Install
×