“ਯਾਰ ਅਣਮੁੱਲੇ” ਲਾਈਵ ਅਖਾੜੇ ‘ਚ ਪੰਜਾਬੀ ਗਾਇਕਾ ਨੇ ਖ਼ੂਬ ਰੰਗ ਬੰਨਿਆ

image-10-09-16-05-45-1

ਪਿਛਲੇ ਦਿਨੀਂ ਆਸਟੇ੍ਲੀਆ ਦੇ ਸ਼ਹਿਰ ਪਰਥ ‘ਚ ਨਾਭਾ ਪ੍ਰੋਡਕਸਨ ਦੇ ਬੈਨਰ ਹੇਠ ਪੰਜਾਬੀ ਗਾਇਕੀ ਦਾ ਲਾਈਵ ਅਖਾੜਾ ” ਯਾਰ ਅਣਮੁੱਲੇ ” ਲਵਾਇਆ ਗਿਆ। ਜਿਸ ਵਿੱਚ ਪੰਜਾਬ ਤੋਂ ਆਏ ਚਰਚਿਤ ਗਾਇਕ ਸ਼ੈਰੀ ਮਾਨ, ਤਰਸੇਮ ਜੱਸੜ, ਕੁਲਵੀਰ ਝਿੱਜਰ, ਜੱਸ ਬਾਜਵਾ ਅਤੇ ਦਰਸ਼ਨ ਲੱਖੇਵਾਲਾ ਨੇ ਅਪਣੀ ਗਾਇਕੀ ਨਾਲ ਖ਼ੂਬ ਰੰਗ ਬੰਨਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਲਿਬਰਲ ਪਾਰਟੀ ਬਲਕਟਾ ਤੋਂ ਵਿਧਾਇਕ ਕਰਿਸ ਹਟਨ, ਈਅਨ ਬਰਿਟਜਾ ਮੌਰਲੀ ਵਿਧਾਇਕ , ਜਿਮ ਸੇਠ ਪਹਿਲੇ ਪੰਜਾਬੀ ਲਿਬਰਲ ਉਮੀਦਵਾਰ ਬੇਸਨਡੀਨ ਅਤੇ ਕੇਥ ਜੌਨ ਸਨ। ਇਸ ਅਖਾੜੇ ਵਿੱਚ ਪੰਜਾਬੀ ਭਾਈਚਾਰੇ ਨੇ ਭਰਵੀਂ ਸ਼ਮੂਲੀਅਤ ਕੀਤੀ।
image-10-09-16-05-45
ਪ੍ਰੋਗਰਾਮ ਦੀ ਸ਼ੁਰੂਆਤ ਸਥਾਨਿਕ ਗਾਇਕਾ ਕਾਲਾਧਾਰਣੀ ਤੇ ਯਾਨਿਕ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਸੋਹਣੇ ਸੁਨੱਖੇ ਗੱਭਰੂ ਜੱਸ ਬਾਜਵਾ, ਕੁਲਵੀਰ ਝਿੱਜਰ ਅਤੇ ਤਰਸੇਮ ਜੱਸੜ ਨੇ ਸਾਫ਼ ਸੁਥਰੇ ਬੋਲਾਂ ਨਾਲ ਰੌਣਕਾਂ ਲਾਈਆ। ਜਿਵੇਂ ਹੀ ਸਾਦੀ ਜਿਹੀ ਦਿੱਖ ਵਾਲਾ ਗਾਇਕ ਦਰਸ਼ਨ ਲੱਖੇਵਾਲਾ ਸਟੇਜ ਤੇ ਸਾਰਾ ਹੀ ਹਾਲ ਤੇ ਕਿਲਕਾਰੀਆਂ ਨਾਲ ਗੂੰਜ ਉੁੱਠਿਆ ਅਤੇ ਦਮਦਾਰ ਆਵਾਜ਼ ਵਿੱਚ “ਅੱਜ ਆਸਟੇ੍ਲੀਆ ਦੀ ਧਰਤੀ ਤੇ ਪੈਂਦੀਆਂ ਧਮਾਲਾਂ ਵੇਖ ਲਾ” ਗਾਕੇ ਪੰਜਾਬੀ ਗੱਭਰੂਆਂ ਨੂੰ ਨਚਾਇਆ। ਅਖੀਰ ਵਿੱਚ ਸ਼ੈਰੀ ਮਾਨ ਦੀ ਗਾਇਕੀ ਨੂੰ ਬਹੁਤ ਪਿਆਰ ਦਿੱਤਾ। ਹਰਮੰਦਰ ਕੰਗ ਨੇ ਅਪਣੇ ਨਿਵੇਕਲੇ ਅੰਦਾਜ਼ ਵਿੱਚ ਸਟੇਜ ਨੂੰ ਸੰਭਾਲ਼ਦੇ ਹੋਏ ਦਰਸ਼ਕਾਂ ਨੂੰ ਪ੍ਰੋਗਰਾਮ ਨਾਲ ਜੋੜੀ ਰਖਿਆ।
image-10-09-16-05-45-2
ਇਸ ਮੌਕੇ ਨਾਭਾ ਪ੍ਰੋਡਕਸ਼ਨ ਦੀ ਪ੍ਰਬੰਧਕੀ ਟੀਮ ਜਿਸ ਵਿੱਚ ਪਰਮਿੰਦਰ ਬਿਲਿੰਗ, ਕਰਨ ਵੜੈਚ, ਮਨਪ੍ਰੀਤ ਮੰਨੂ, ਅਮਨਦੀਪ ਜੱਸੜ ਤੇ ਬੱਬੂ ਧਨੋਆ ਨੇ ਆਏ ਹੋਏ ਮੁੱਖ ਮਹਿਮਾਨਾਂ , ਸਹਿਯੋਗੀ ਸਪਾਂਸਰਜ ਅਤੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ। ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਵਿਰਸਾ ਕਲੱਬ ਦੀ ਸਟੇਟ ਲੀਗ ਜੇਤੂ ਕਿ੍ਕਟ ਟੀਮ ਦਾ ਮੈਡਲਾਂ ਤੇ ਟਰਾਫੀ ਨਾਲ ਸਨਮਾਨ ਕੀਤਾ ਗਿਆ ਅਤੇ ਬਰਕਰਾਰ ਖੇਡ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ।

Install Punjabi Akhbar App

Install
×