21 ਨੂੰ ‘ਯਾਰ ਅਣਮੁੱਲੇ’ ਸ਼ੋਅ ‘ਚ ਸ਼ੈਰੀ ਮਾਨ, ਜੱਸੜ, ਝਿੰਜਰ, ਬਾਜਵਾ ਤੇ ਲੱਖੇਵਾਲ ਲਾਉਣਗੇ ਗੀਤਾਂ ਦੀ ਛਹਿਬਰ ਅਲੀਸ਼ੇਰ

16 khurd 01 brisbnae

ਫ਼ਾਈਵ ਵਾਟਰ ਕੰਸਲਟੈਂਟ ਐਜੁਕੇਸ਼ਨ ਤੇ ਮਾਈਗ੍ਰੇਸ਼ਨ ਆਸਟ੍ਰੇਲੀਆ ਤੇ ਸਕਿੱਲ ਇੰਸਟੀਚਿਊਟ ਵਲੋ ਸਾਂਝੇ ਤੋਰ ਤੇ ਬੜੇ ਹੀ ਮਾਣ ਦੇ ਨਾਲ ‘ਯਾਰ ਅਣਮੁੱਲੇ’ ਸ਼ੋਅ ‘ਚ ਪੰਜਾਬ ਦੇ ਮਾਣਮੱਤੇ ਪੰਜਾਬੀ ਗਾਇਕ ਸ਼ੈਰੀ ਮਾਨ, ਤਰਸੇਮ ਜੱਸੜ, ਕੁਲਬੀਰ ਝਿੰਜਰ, ਜੱਸ ਬਾਜਵਾ ਤੇ ਸੋਸ਼ਲ ਮੀਡੀਏ ‘ਤੇ ‘ਨੰਗਪੁਣੇ ਦਾ ਬੁਖਾਰ’ ਗੀਤ ਰਾਹੀ ਮਸ਼ਹੂਰ ਹੋਏ ਗਾਇਕ ਦਰਸ਼ਨ ਲੱਖੇਵਾਲ 21 ਅਗਸਤ ਦਿਨ ਐਤਵਾਰ ਸ਼ਾਮ ਨੂੰ ਐਗਲੀਕਨ ਕਾਲਜ਼ ਕੈਨੰਨ ਹਿੱਲ, ਬ੍ਰਿਸਬੇਨ ਵਿਖੇ ਆਪਣੇ-ਆਪਣੇ ਨਵੇਂ ਤੇ ਪੁਰਾਣੇ ਸੱਭਿਆਚਾਰਕ ਗੀਤਾਂ ਰਾਹੀ ਸਰੋਤਿਆਂ ਦਾ ਭਰਪੂਰ ਮੰਨੋਰੰਜਨ ਕਰਨਗੇ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ਼ੋਅ ਦੇ ਪ੍ਰਬੰਧਕ ਮਨਮੀਤ ਅਲੀਸ਼ੇਰ, ਬਲਵਿੰਦਰ ਸਿੰਘ ਦੇਹਲਾਂ, ਸੰਨੀ ਬਰਾੜ ਤੇ ਜੈਜ ਮਠਾਰੂ ਨੇ ਸਾਂਝੇ ਤੋਰ ਤੇ ਦੱਸਿਆਂ ਕਿ ‘ਯਾਰ ਅਣਮੁੱਲੇ’ ਇੱਕ ਪਰਿਵਾਰਕ ਸ਼ੋਅ ਹੋਵੇਗਾ ਤੇ ਜਿਸ ਵਿਚ ਹਰ ਵਰਗ ਦੇ ਸਰੋਤਿਆਂ ਦੇ ਲਈ ਵੱਖ-ਵੱਖ ਸੰਗੀਤਕ ਵੰਨਗੀਆਂ ਪੇਸ਼ ਕੀਤੀਆ ਜਾਣਗੀਆ।ਉਨ੍ਹਾ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸ਼ੋਅ ਵਿਚ ਪਰਿਵਾਰਾਂ ਸਮੇਤ ਪਹੁੰਚ ਕੇ ਇਸ ਸੱਭਿਆਚਾਰਕ ਸੰਗੀਤਕ ਨਾਈਟ ਦਾ ਅਨੰਦ ਜਰੂਰ ਮਾਣੋ, ਸਕਿਊਰਿਟੀ ਤੇ ਸ਼ੋਅ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

Install Punjabi Akhbar App

Install
×