ਕ੍ਰਿਸਮਿਸ ਦੇ ਫੰਕਸ਼ਨਾਂ ਨੂੰ ਕਰੋ ਰੱਦ -ਪੈਰਿਸ ਦੇ ਹਸਪਤਾਲਾਂ ਦੇ ਡਾਇਰੈਕਟਰ

(ਦ ਏਜ ਮੁਤਾਬਿਕ) ਪੈਰਿਸ (ਫਰਾਂਸ) ਤੋਂ ਡਾ. ਜੂਲੀਅਨ ਲੈਂਗਲੈਟ, ਜੋ ਕਿ ਸਥਾਨਕ ਹਸਪਤਾਲਾਂ ਦੇ ਡਾਇਰੈਕਟਰ ਵੀ ਹਨ ਨੇ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਕੋਵਿਡ-19 ਦੇ ਖ਼ਤਰਿਆਂ ਨੂੰ ਦੇਖਦਿਆਂ ਹੋਇਆਂ, ਸਮੁੱਚੇ ਦੇਸ਼ ਅੰਦਰ ਹੀ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਜਸ਼ਨਾਂ ਨੂੰ ਫੌਰੀ ਤੌਰ ਤੇ ਰੱਦ ਕਰਨ ਦਾ ਆਦੇਸ਼ ਜਾਰੀ ਕੀਤੇ ਜਾਣ ਤਾਂ ਜੋ ਜਨਤਕ ਤੌਰ ਤੇ ਕਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਦੇਸ਼ ਨੇ ਇਸ ਭਿਆਨਕ ਬਿਮਾਰੀ ਦਾ ਸਾਹਮਣੇ ਕਰਦਿਆਂ ਆਪਣੇ 40,000 ਤੋਂ ਵੀ ਜ਼ਿਆਦਾ ਨਾਗਰਿਕ ਪਹਿਲਾਂ ਹੀ ਖੋਹ ਦਿੱਤੇ ਹਨ ਅਤੇ ਹੁਣ ਜੇਕਰ ਅਜਿਹੇ ਸਮਾਗਮ ਹੁੰਦੇ ਰਹੇ ਤਾਂ ਮੁੜ ਕੇ ਫੇਰ ਤੋਂ ਵੱਡੇ ਵੱਡੇ ਕਰੋਨਾ ਦੇ ਕਲਸਟਰ ਸਾਮਹਣੇ ਆਉਣਗੇ ਅਤੇ ਹੋਰ ਹਜ਼ਾਰਾਂ-ਲੱਖਾਂ ਜ਼ਿੰਦਗੀਆਂ ਦਾਵ ਤੇ ਲੱਗ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਮਹੀਨੇ ਅਕਤੂਬਰ ਵਿੱਚ ਦੇਸ਼ ਵਿੱਚ ਦੂਸਰਾ ਲਾਕਡਾਊਨ ਲਗਾਇਆ ਗਿਆ ਕਿਉਂਕਿ ਕਰੋਨਾ ਨੇ ਇੱਕ ਵਾਰੀ ਫੇਰ ਤੋਂ ਅਤੇ ਬੇਸ਼ੱਕ ਇਹ ਹਮਲਾ ਪਹਿਲਾਂ ਨਾਲੋਂ ਘੱਟ ਖ਼ਤਰਨਾਕ ਸੀ ਪਰੰਤੂ ਸਕੂਲਾਂ ਨੂੰ ਬੰਦ ਨਹੀਂ ਕੀਤਾ ਗਿਆ ਅਤੇ ਲੋਕ ਵੀ ਪਹਿਲਾਂ ਦੀ ਤਰ੍ਹਾਂ ਹੀ ਕੰਮ ਤੇ ਜਾ ਰਹੇ ਹਨ। ਦੇਸ਼ ਦੇ ਸਿਹਤ ਅਧਿਕਾਰੀਆਂ ਦਾ ਮੰਨਣਾ ਅਤੇ ਕਹਿਣਾ ਹੈ ਕਿ ਅਗਲੇ ਹਫਤੇ ਦੌਰਾਨ ਕਰੋਨਾ ਦੀ ਇਹ ਦੂਸਰੀ ਲਹਿਰ ਆਪਣੇ ਉਚਤਮ ਸਤਰ ਉਪਰ ਹੋਵੇਗੀ ਅਤੇ ਅਨੁਮਾਨ ਇਹ ਵੀ ਹੈ ਕਿ ਹੁਣ ਇਸ ਭਿਆਨਕ ਬਿਮਾਰੀ ਦਾ ਜ਼ੋਰ ਘਟ ਰਿਹਾ ਹੈ ਅਤੇ ਉਮੀਦ ਵੀ ਹੈ ਕਿ ਇਹ ਜਲਦੀ ਹੀ ਆਪਣੇ ਨਿਚਲੇ ਪੱਧਰ ਉਪਰ ਵੀ ਆ ਜਾਵੇਗੀ ਪਰੰਤੂ ਇਸ ਦਾ ਇਹ ਮਤਲਭ ਨਹੀਂ ਲਗਾਇਆ ਜਾਣਾ ਚਾਹੀਦਾ ਕਿ ਇਹ ਬਿਮਾਰੀ ਖਤਮ ਹੋ ਗਈ ਹੈ ਅਤੇ ਅਜਿਹੇ ਸਮਾਗਮਾਂ, ਜਿਨ੍ਹਾਂ ਵਿੱਚ ਕਿ ਭੀੜ-ਭੜੱਕਾ ਹੁੰਦਾ ਹੈ, ਤੋਂ ਹਮੇਸ਼ਾ ਲਈ ਸਾਵਧਾਨ ਹੋਣ ਦੀ ਲੋੜ ਹੈ। ਜ਼ਿਕਰਯੋਗ ਇਹ ਵੀ ਹੈ ਕਿ ਫਰਾਂਸ ਵਿੱਚ 20 ਲੱਖ ਦੇ ਪ੍ਰਮਾਣਿਕ ਮਾਮਲੇ ਕਰੋਨਾ ਦੇ ਆਏ ਹਨ ਅਤੇ ਇਹ ਸੰਸਾਰ ਪੱਧਰ ਤੇ ਚੌਥਾ ਅਜਿਹਾ ਦੇਸ਼ ਹੈ ਜਿੱਥੇ ਕਿ ਕੋਵਿਡ-19 ਨੇ ਖਾਸੀ ਮਾਰ ਮਾਰੀ ਹੈ।

Install Punjabi Akhbar App

Install
×