ਭਾਰਤੀ ਜਨਤਾ ਪਾਰਟੀ ਦੀ ਬੇਸਮਝ ਸਰਕਾਰ ਤੇ ਦੇਸ਼ ਦੇ ਅੰਨਦਾਤਾ ਦੀ ਦੁਸ਼ਮਣ ਹਰਿਆਣਾ ਸਰਕਾਰ ਵੱਲੋ ਸਰਹੱਦਾਂ ਸੀਲ ਕਰਨਾ ਮੰਦਭਾਗਾ: ਗੁਰਦੇਵ ਸਿੰਘ ਕੰਗ

ਵਰਜੀਨੀਆ—ਅਮਰੀਕਾ ਦੇ ਸੂਬੇ ਵਰਜੀਨੀਆ ਦੇ ਸਫਲ ਕਾਰੋਬਾਰੀ ਅਤੇ ਪੰਜਾਬ ਦੇ ਹਿਤੈਸ਼ੀ  ਉੱਘੇ ਸਿੱਖ ਆਗੂ ਸ: ਗੁਰਦੇਵ ਸਿੰਘ ਕੰਗ ਨੇ ਕਿਸਾਨਾਂ ਨਾਲ ਹੋ ਰਹੇ ਧੱਕੇ ਅਤੇ ਬੇਇਨਸਾਫ਼ੀ ਦੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਪਣੇ ਇਕ ਲਿਖਤੀ ਬਿਆਨ ਰਾਹੀਂ ਕੇਂਦਰ ਦੀ ਭਾਜਪਾ ਅਤੇ ਹਰਿਆਣਾ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਕਰੜ੍ਹੇ ਸ਼ਬਦਾਂ ਚ’ ਨਿੰਦਾ ਕੀਤੀ ਹੈ।ਸ: ਗੁਰਦੇਵ ਸਿੰਘ ਕੰਗ ਨੇ ਕਿਹਾ ਕਿ ਅੱਜ ਹਿੰਦੁਸਤਾਨ ਦੀ ਸਰਕਾਰ ਪੰਜਾਬ ਦੇ ਨਾਲ ਇਕ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਇਸ ਤਰਾਂ ਸਮਝ ਰਹੀ ਹੈ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਹੈ ਜੋ ਪੂਰੀ ਦੁਨੀਆ ਨੂੰ ਅਨਾਜ ਪੈਦਾ ਕਰਕੇ ਦਿੰਦਾ ਹੈ। ਉਹਨਾਂ ਸਰਕਾਰ ਦੀ ਕਿਸਾਨ ਵਿਰੋਧੀ ਮਾਰੂ ਨੀਤੀ ਨੂੰ ਦੇਖ ਕੇ ਅਤੇ ਕਿਸਾਨਾਂ ਦੀ ਜਮਾਂਦਰੂ ਹੱਕ ਤੇ ਸੱਚ ਦੀ ਕਮਾਈ ਤੇ ਡਾਕਾ ਨਾ ਸਹਿਣ ਕਰਦੇ ਹੋਏ ਕਿਹਾ, ਕਿ ਸਾਰੇ ਹਿੰਦੁਸਤਾਨ ਦੇ ਕਿਸਾਨ ,ਖ਼ਾਸ ਕਰਕੇ ਪੰਜਾਬ ,ਹਰਿਆਣਾ,ਹਿਮਾਚਲ ,ਉਤਰ ਪ੍ਰਦੇਸ਼ ਅਤੇ ਸਾਰੇ ਰਾਜਾਂ ਦੇ ਕਿਸਾਨ ਮਜ਼ਦੂਰ ਅਤੇ ਆੜ੍ਹਤੀਏ ਹਿੰਦੂ ,ਮੁਸਲਿਮ,ਸਿੱਖ ,ਈਸਾਈ ਅਤੇ ਸਾਰੇ ਧਰਮਾਂ ਦੇ ਮਿਹਨਤੀ ਲੋਕ ਆਪਣੇ ਧਰਮਾਂ ਤੋਂ ਉੱਪਰ ਉੱਠ ਕੇ ਸਿਰਫ ਆਪਣੀ ਮਿਹਨਤ ਤੇ ਕਮਾਈ ਦੇ ਖ਼ੂਨ ਪਸੀਨੇ ਦੀ ਆਮਦਨ ਆਪਣੇ ਪਿਓ ਦਾਦੇ ਦੀ ਚਲੀ ਆ ਰਹੀ ਵਾਰਸੀ ਜ਼ਮੀਨ ਦੇ ਹੱਕਦਾਰ ਆਪਣੇ ਹੱਕਾਂ ਦੀ ਰਾਖੀ ਕਰ ਰਹੇ ਨੇ ਪਰ ਇਹ ਮੋਦੀ ਦੀ ਹਿੰਦੋਸਤਾਨ ਦੀ ਅੰਨ੍ਹੀ ਤੇ ਜਾਬਰ ਸਰਕਾਰ ਦਾ ਧੱਕਾ ਨਾਂ ਸਹਿਣ ਕਰਦੇ ਹੋਏ ਜ਼ਮੀਨ ਮਾਲਕਾਂ ਤੇ ਔਰੰਗਜੇਬ ਦੀ ਹਕੂਮਤ ਵਾਲੇ ਕਾਨੂੰਨ ਲਾਗੂ ਕਰ ਰਹੀ ਹੈ। ਸ: ਕੰਗ ਨੇ ਕਿਹਾ ਕਿ ਇਹ ਮੋਦੀ ਦੀ ਸਰਕਾਰ ਸਵਾ ਲੱਖ ਜੰਝੂ ਲਾਹੁਣ ਨਾਲ਼ੋਂ ਘੱਟ ਨਹੀਂ ਹੈ। ਅਤੇ ਇਹ ਆਪਣੀ ਕਬਰ ਨੂੰ ਆਪ ਹੀ ਪੁੱਟ ਰਹੇ ਨੇ ਜਿਸ ਦਾ ਨਤੀਜਾ ਜਨਤਾ ਸੰਨ 2022 ਚ’ ਦੇ ਦੇਣਗੇ।

Install Punjabi Akhbar App

Install
×