ਪੰਜਾਬ ਭਵਨ ਸਰੀ ਕੈਨੇਡਾ ਵਿੱਚ ਸਵਰਗੀ ਸਾਹਿਤਕਾਰਾਂ ਦੀਆਂ ਤਸਵੀਰਾਂ ਸਥਾਪਿਤ ਹੋਈਆਂ

ਨਿਊਯਾਰਕ/ ਸਰੀ 25 ਫ਼ਰਵਰੀ  – ਪਿਛਲੇ ਦਿਨੀਂ ਪੰਜਾਬੀ ਸਾਹਿਤ ਦੀਆਂ ਕੁਝ ਮਹਾਨ ਸ਼ਖ਼ਸੀਅਤਾਂ ਜਿਹਨਾਂ ਚ’ ਸਵ: ਜਸਵੰਤ ਸਿੰਘ ਕੰਵਲ,ਸਵ: ਦਲੀਪ ਕੌਰ ਟਿਵਾਣਾ ਅਤੇ ਕੁਝ ਸਮਾਂ ਪਹਿਲਾਂ ਗੁਰਚਰਨ ਸਿੰਘ ਰਾਮਪੁਰੀ ਜੋ ਸਾਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਗਏ ਸਨ ।ਪੰਜਾਬੀ ਭਵਨ ਸਰੀ ਕੈਨੇਡਾ ਦੇ ਬਾਨੀ ਸੁੱਖੀ ਬਾਠ ਵੱਲੋਂ ਪੰਜਾਬ ਭਵਨ ਕੈਨੇਡਾ  ਦੀ ਹਾਲ ਆਫ ਫੇਮ, ਜਿਸ ਉੱਪਰ ਦੁਨੀਆਂ ਦੇ ਪ੍ਰਸਿੱਧ ਸਵਰਗੀ ਸਾਹਿਤਕਾਰਾਂ ਦੀਆਂ ਤਸਵੀਰਾਂ ਸੁਸ਼ੋਭਿਤ ਹਨ,ਵਿੱਚ ਇਨ੍ਹਾ ਤਿੰਨਾਂ ਸਾਹਿਤਕਾਰਾਂ ਦੀਆਂ ਤਸਵੀਰਾਂ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੀਆਂ ਗਈਆਂ ।ਬਹੁਤ ਵੱਡੇ ਹੋਏ ਇਕੱਠ ਵਿੱਚ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਉਪਰੰਤ ਪੰਜਾਬ ਭਵਨ ਦੇ ਬਾਨੀ ਅਤੇ ਸਮਾਜ ਸੇਵੀ ਸ੍ਰੀ ਸੁੱਖੀ ਬਾਠ,ਨੇ ਰਾਮਪੁਰੀ ਸਾਹਿਬ ਦਾ ਪਰਿਵਾਰ,ਵੈਨਕੂਵਰ ਏਰੀਆ ਦੇ ਪ੍ਰੌੜ ਲੇਖਕ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਸ਼ਰਧਾ ਨਾਲ ਫੋਟੋ ਸਥਾਪਤੀ ਦੀ ਰਸਮ ਅਦਾ ਕੀਤੀ ਗਈ ।ਪੰਜਾਬ ਭਵਨ ਵੱਲੋਂ ਗੁਰਚਰਨ ਰਾਮਪੁਰੀ ਹੁਰਾਂ ਦੇ ਪਰਿਵਾਰ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ ।