ਪੰਜਾਬੀ ਲੋਕ ਮੰਚ (ਰਜਿ) ਦਿੱਲੀ ਵੱਲੋਂ ਲੇਖਕ ਇਕਬਾਲ ਸਿੰਘ ਹੱਸਣ ਭੱਟੀ ਦਾ ਵਿਸ਼ੇਸ਼ ਸਨਮਾਨ 

  • ਯਾਦਗਾਰੀ ਹੋ ਨਿੱਬੜਿਆ ਦਿੱਲੀ ਦਾ ਸਾਹਿੱਤਿਕ ਸਮਾਗਮ

26gsc fdk

ਫ਼ਰੀਦਕੋਟ, 26 ਅਗਸਤ — ਪੰਜਾਬੀ ਮਾਂ ਬੋਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਤੇਰਾ ਤੇਰਾ ਤੋਲ ਗਿਆ ਨੂੰ ਸਮਰਪਿਤ ਪੰਜਾਬੀ ਲੋਕ ਮੰਚ (ਰਜਿ) ਦਿੱਲੀ ਵੱਲੋਂ ਬਾਬਾ ਨਾਮਦੇਵ ਲਾਇਬਰੇਰੀ ਕ੍ਰਿਸ਼ਨਾ ਮਾਰਕੀਟ ਨੇੜੇ ਪਹਾੜ ਗੰਜ ਵਿਖੇ ਸਰਪ੍ਰਸਤ ਡਾਕਟਰ ਹਰਮੀਤ ਸਿੰਘ , ਡਾਕਟਰ ਪ੍ਰਿਥਵੀ ਰਾਜ ਥਾਪਰ ਜਰਨਲ ਸਕੱਤਰ ਅਤੇ ਪ੍ਰਧਾਨ ਡਾਕਟਰ ਹਰਬੰਸ ਸਿੰਘ ਚਾਵਲਾ ਦੇ ਯਤਨਾਂ ਸਦਕਾ ਸਾਹਿੱਤਿਕ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪੰਜਾਬ , ਹਰਿਆਣਾ ,ਰਾਜਸਥਾਨ ,ਦਿੱਲੀ ਤੋ ਹੋਰ ਕਈ ਸੂਬਿਆ ਦੇ ਲੇਖਕਾਂ ਅਤੇ ਕਵੀਆ ਨੇ ਸ਼ਿਰਕਤ ਕੀਤੀ ਅਤੇ ਆਪੋ ਆਪਣੀਆਂ ਵਿਚਾਰਾਂ ਅਤੇ ਰਚਨਾਵਾਂ ਨਾਲ ਕਾਫ਼ੀ ਰੰਗ ਬੰਨ੍ਹਿਆ। ।ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾਕਟਰ ਜਸਪਾਲ ਕੌਰ ਮੁਖੀ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਅਤੇ ਵਿਸ਼ੇਸ਼ ਮਹਿਮਾਨ ਜਰਨੈਲ ਸਿੰਘ ਬਾਘਾ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਦੀ ਸੇਵਾ ਡਾਕਟਰ ਸੁਦਰਸ਼ਨ ਗਾਸੋ ਐਸੋਸਿਏਟ ਪ੍ਰੋਫੈਸਰ ,ਜੀ ਐਮ ਐਨ ਕਾਲਜ ਅੰਬਾਲਾ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਬੀਬੀ ਤਲਵਿੰਦਰ ਕੌਰ ਖ਼ਾਲਸਾ ਸੰਪਾਦਕ ਵਿਰਾਸਤ ਏ ਕੁਰਬਾਨੀ ਚੈਨਲ ਸਹਿਯੋਗੀ ਇੰਡੋ ਅਮਰੀਕਨ ਅਤੇ ਸਾਬਕਾ ਵਾਈਸ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਟਰਨੈਸ਼ਨਲ ਸਿੱਖ ਕੌਂਸਲ ਆਫ਼ ਇੰਡੀਆ ਨੇ ਉਚੇਚੇ ਤੌਰ ਤੇ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਬੋਲ ਕੇ ਆਪਣੀ ਹਾਜ਼ਰੀ ਲਵਾਈ॥

ਇਸ ਮੌਕੇ ਉੱਘੇ ਲੇਖਕ ਅਤੇ ਪੱਤਰਕਾਰ ਇਕਬਾਲ ਸਿੰਘ ਹੱਸਣ ਭੱਟੀ ਨੂੰ ਵਿਸ਼ੇਸ਼ ਤੌਰ ਤੇ ਸਮੁੱਚੀ ਪ੍ਰਧਾਨਗੀ ਮੰਡਲ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਬੀਬੀ ਪ੍ਰੀਤਮਾ ਅਤੇ ਬੀਬੀ ਤਲਵਿੰਦਰ ਕੌਰ ਖ਼ਾਲਸਾ ਨੇ (ਕਲਮ ਦਾ ਧਨੀ ) ਕਹਿਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹਮੇਸ਼ਾ ਹਰ ਤਰਾਂ ਦੀ ਮਦਦ ਦੇਣ ਲਈ ਹਾਮੀ ਭਰੀ। ਇਸ ਮੌਕੇ ਉੱਘੇ ਲੇਖਕ ਅਤੇ ਪੱਤਰਕਾਰ ਇਕਬਾਲ ਸਿੰਘ ਹੱਸਣ ਭੱਟੀ ਆਪਣੀ ਆਵਾਜ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਿਤ ਕਵਿਤਾ ਬੋਲ ਕੇ ਸਮੁੱਚੀ ਸੰਗਤ ਤੋ ਅਸ਼ੀਰਵਾਦ ਪ੍ਰਾਪਤ ਕੀਤਾ ॥ਇਸ ਮੌਕੇ ਉੱਘੇ ਗਾਇਕ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਜਰਨੈਲ ਸਿੰਘ ਬਾਘਾ ਦੀ ਆਡੀਓ” ਵੀਡੀਉ ਸੀਡੀ ਵੀ ਰਿਲੀਜ਼ ਕੀਤੀ ਗਈ। ਸਾਹਿੱਤਿਕ ਸਮਾਗਮ ਵਿੱਚ ਪੰਜਾਬ ਤੋ ਵੀ ਕਈ ਲੇਖਕਾਂ ਅਤੇ ਕਵੀਆਂ ਨੇ ਭਾਗ ਲਿਆ । ਜੀਤ ਕੰਮੇਆਣਾ ,ਸ਼ਿਵਨਾਥ ਦਰਦੀ ,ਧਰਮ ਪ੍ਰਵਾਨਾ ,ਪ੍ਰਿੰ ਅ੍ਰਮਿਤ ਲਾਲ ਮੱਲਣ,ਸੁਖਦੇਵ ਸਿੰਘ,ਗੁਰਚਰਨ ਸਿੰਘ ਯੋਗੀ,ਬਲਜਿੰਦਰ ਸੰਗੀਲਾ ,ਰਵਿੰਦਰ ਵਾਲੀਆ ਅਤੇ ਅਨੇਕਾਂ ਸਾਹਿੱਤਿਕ ਕਵੀਆਂ ਨੇ ਆਪਣੀਆਂ ਰਚਨਾਵਾਂ ਬੋਲ ਕੇ ਹਾਜ਼ਰੀ ਲਵਾਈ ਅਤੇ ਵਾਹ ਵਾਹ ਖੱਟੀ। ਇਸ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਡਾਕਟਰ ਪ੍ਰਿਥੀਪਾਲ ਸਿੰਘ ਥਾਪਰ ਨੇ ਬੜੀ ਬਾਖ਼ੂਬੀ ਨਾਲ ਨਿਭਾਈ ਅਤੇ ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਸਰਪ੍ਰਸਤ ਡਾਕਟਰ ਹਰਮੀਤ ਸਿੰਘ ਨੇ  ਬਾਹਰੋਂ ਆਏ ਹੋਏ ਮਹਿਮਾਨਾਂ ਅਤੇ ਵਿਦਵਾਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ॥ਇਸ ਮੌਕੇ ਗੁਰੂ ਕੇ ਲੰਗਰ ਦਾ ਪ੍ਰਬੰਧ ਵੀ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ। ।

Install Punjabi Akhbar App

Install
×