ਦੁਨੀਆਂ ਦਾ ਸਭ ਤੋਂ ‘ਸਮਾਰਟ’ ਕੰਪਿਊਟਰ ਲਗਾਇਆ ਗਿਆ ਭਵਿੱਖ ਦੇ ਪਰਿਵਹਨ ਸੇਵਾਵਾਂ ਵਾਸਤੇ

ਨਿਊ ਸਾਊਥ ਵੇਲਜ਼ ਸਰਕਾਰ ਦੇ ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਭਵਿੱਖ ਵਿਚਲੇ ਸੜਕ ਪਰਿਵਹਨ ਸਿਸਟਮ ਨੂੰ ਨਵੀਆਂ ਬੁਲੰਦੀਆਂ ਦੀ ਛੋਹ ਦੇਣ ਖਾਤਰ ਅਤੇ ਸਿਡਨੀ ਦੀਆਂ ਗੁੰਝਲਦਾਰ ਟ੍ਰੇਫਿਕ ਸਮਿੱਸਿਆਵਾਂ ਨੂੰ ਹੱਲ ਕਰਨ ਖਾਤਰ ਦੁਨੀਆਂ ਦੇ ਸਭ ਤੋਂ ਸਮਾਰਟ ਕੰਪਿਊਟਰ ਦਾ ਸਹਾਰਾ ਲਿਆ ਹੈ ਅਤੇ ਭੀੜ ਵਾਲੀਆਂ ਥਾਵਾਂ ਨੂੰ ਦਰਸਾਉਣ ਅਤੇ ਰੋਜ਼ ਮੱਰਾ ਦੇ ਆਵਾਗਮਨ ਦੀਆਂ ਸਥਿਤੀਆਂ ਨੂੰ ਹਰ ਪਲ ਅਪਡੇਟ ਕਰਨ ਸਬੰਧੀ ਆਸਟ੍ਰੇਲੀਆ ਕੰਪਨੀ (Q-CTRL) ਨਾਲ ਪਾਰਟਨਰਸ਼ਿਪ ਕਰਦਿਆਂ ਕੁਆਂਟਮ ਕੰਪਿਊਟਿੰਗ ਤਕਨਾਲੋਜੀ ਨੂੰ ਅਪਣਾ ਲਿਆ ਹੈ ਅਤੇ ਇਸ ਨਾਲ ਵਧੀਆ ਭਵਿੱਖ ਦੀ ਆਸ ਬੱਧੀ ਹੈ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਟ੍ਰੇਨਾਂ, ਬੱਸਾਂ, ਫੈਰੀਆਂ ਅਤੇ ਹੋਰ ਮੋਟਰ ਵੇਆਂ ਆਦਿ ਵਾਲੇ ਵਿਭਾਗਾਂ ਵਿਚਾਲੇ ਵਾਰਤਾਲਾਪ ਦਾ ਨਵਾਂ ਦੌਰ ਸ਼ੁਰੂ ਹੋਵੇਗਾ ਅਤੇ ਹੋਰ ਜ਼ਿਆਦਾ ਅਪਡੇਸ਼ਨ ਆਦਿ ਦੇ ਨਾਲ ਉਕਤ ਵਿਭਾਗ ਹੋਰ ਵੀ ਸਜਗ ਹੋਣਗੇ ਅਤੇ ਜ਼ਿਆਦਾ ਤਿਉਹਾਰਾਂ ਆਦਿ ਦੇ ਮੌਕੇ ਉਪਰ ਭੀੜ ਨੂੰ ਕਾਬੂ ਵਿੱਚ ਰੱਖਣਾ ਅਤੇ ਟ੍ਰੈਫਿਕ ਨੂੰ ਅਹਿਤਿਆਦ ਨਾਲ ਲੰਘਾਉਣਾ ਆਦਿ ਇਸ ਦੇ ਮੁੱਖ ਕਾਰਜ ਹੋਣਗੇ।
Q-CTRL ਦੇ ਬਾਨੀ ਅਤੇ ਸੀ.ਈ.ਓ. ਪ੍ਰੋਫੈਸਰ ਮਾਈਕਲ ਬਿਅਰਕੁਕ ਨੇ ਕਿਹਾ ਕਿ ਕੁਆਂਟਮ ਕੰਪਿਊਟਰਾਂ ਦੀ ਮਦਦ ਨਾਲ ਤਕਨਾਲੋਜੀ ਵਿੱਚ ਨਵੇਂ ਪੜਾਅ ਦਰ ਪੜਾਅ ਆ ਰਹੇ ਹਨ ਅਤੇ ਰਿਵਾਇਤੀ ਕੰਪਿਊਟਰ ਪ੍ਰਣਾਲੀ ਜੋ ਕਿ ਬਾਇਨਰੀ ਕੰਪਿਊਟਿੰਗ ਉਪਰ ਆਧਾਰਤ ਸੀ, ਨੂੰ ਹੁਣ ਬਦਲਿਆ ਜਾ ਰਿਹਾ ਹੈ ਅਤੇ ਕੰਪਿਊਟਰੀਕਰਣ ਨੂੰ ਹੋਰ ਵੀ ਗੁੰਝਲਦਰਾਜ ਪੇਚੀਦਗੀਆਂ ਨੂੰ ਹੱਲ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਸਾਲਾਂ ਵਿੱਚ ਹੀ ਨਿਊ ਸਾਊਥ ਵੇਲਜ਼ ਰਾਜ ਦੀ ਸਾਰੀ ਤਕਨੀਕ ਹੀ ਕੁਆਂਟਮ ਕੰਪਿਊਟਰਾਂ ਨਾਲ ਚੱਲੇਗੀ ਅਤੇ ਬਹੁਤ ਵੱਡਾ ਫਰਕ ਦੇਖਣ ਨੂੰ ਮਿਲੇਗਾ।

Install Punjabi Akhbar App

Install
×