ਵਰਡਲ ਯੂਨੀਅਨ ਆਫ਼ ਪੋਇਟਸ (ਇਟਲੀ) ਵੱਲੋਂ ਆਯੋਜਦ ”ਕਰਾਸ ਫਾਰ ਪੀਸ” ਇਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਇਨਾਮ ਸੰਸਾਰ ਦੇ ਤਿੰਨ ਮਹਾਨ ਵਿਅੱਕਤੀਆਂ ਦੇ ਹਿੱਸੇ ਆਇਆ ਹੈ ਜਿਨਾ੍ਹਂ ਦੇ ਨਾਮ ਹਨ: ਪ੍ਰੋਫੈਸਰ ਅਰਨੈਸਟੋ ਕਾਹਨ (ਨੋਬਲ ਇਨਾਮ ਜੇਤੂ), ਪ੍ਰੋਫੈਸਰ ਮੁਹੰਮਦ ਸ਼ਾਨਜ਼ਾਰ (ਮਸ਼ਹੂਰ ਪਾਕਿਸਤਾਨੀ ਕਵੀ ਅਤੇ ਲੇਖਕ) ਅਤੇ ਡਾ. ਜਰਨੈਲ ਸਿੰਘ ਆਨੰਦ (ਉਘੇ ਭਾਰਤੀ ਕਵੀ ਅਤੇ ਲੇਖਕ ਜਿਨਾ੍ਹਂ ਦੀਆਂ ਕਿਤਾਬਾਂ ਫਾਰਸੀ ਅਤੇ ਇਟਲੀ ਦੀ ਭਾਸ਼ਾ ਵਿੱਚ ਛਪ ਚੁਕੀਆਂ ਹਨ ਅਤੇ ਡਾ. ਆਨੰਦ)। ਇਹ ਇਨਾਮ ਵਰਡਲ ਯੂਨੀਅਨ ਆਫ਼ ਪੋਇਟਸ (ਇਟਲੀ) ਦੇ ਸੰਸਥਾਪਕ ਸਿਲਵੈਲੋ ਬੋਰਟੋਲਾਜ਼ੀ ਵੱਲੋਂ ਮਈ 07, 2016 ਨੂੰ ਐਲਾਨੇ ਗਏ ਅਤੇ ਇਸੇ ਸਾਲ ਦੇ ਅੰਤ ਤੱਕ ਇਹ ਵਿਜੇਤਾਵਾਂ ਨੂੰ ਦਿੱਤੇ ਜਾਣਗੇ। ਇਨਾਮਾਂ ਦੀ ਘੋਸ਼ਣਾ ਤੋਂ ਬਾਅਦ ਸ੍ਰੀ ਸਿਲਵੈਲੋ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਅੱਜ ਦੇ ਸਮੇਂ ਦੀ ਬਹੁਤ ਹੀ ਜ਼ਰੂਰੀ ਮੰਗ ਹੈ।