ਡਾੲਰੈਕਟਰ ਜਰਨਲ – ਵਿਸ਼ਵ ਕਾਵਿ ਸੰਘ (ਵਰਲਡ ਯੂਨੀਅਨ ਆਫ਼ ਪੋਏਟਸ) ਇਟਲੀ

world union of poets 2016ਵਰਲਡ ਯੂਨੀਅਨ ਆਫ਼ ਪੋਏਟਸ ਵੱਲੋਂ ਦਾ ਪਾਵਰ ਆਫ ਪੋਇਟਰੀ: ਏਮਜ਼ ਟੂ ਬਰਿੰਡ ਏ ਰੈਵੋਨਿਊਸ਼ਨ ਇਨ ਦਾ ਕੌਨਸ਼ਿਅਸਨੈਸ ਆਫ਼ ਦਾ ਟਾਇਮ, ਅਧੀਨ ਇੱਕ ਕਾਵਿ ਪ੍ਰਤਿਯੋਗਤਾ ਕਰਵਾਈ ਗਈ। ਦ ਵਰਲਡ ਯੂਨੀਅਨ ਆਫ਼ ਪੋਏਟਸ ਇਟਲੀ ਦੇ ਮੋਢੀ ਨਾਈਟ ਸਿਲਵਾਨੋ ਬੋਰਲਜ਼ੀ, ਜ਼ੋ ਕਾਵਿ ਸਬੰਧੀ ਇਤਾਲਵੀ ਗਣਰਾਜ ਦੀ ਮੈਰਿਟ ਦੇ ਨਾਈਟ ਵੀ ਹਨ, ਨੇ ਵਰਲਡ ਪੋਏਟਸ ਯੂਨੀਅਨ 2016 ਹਦਾ ਦਿਹਾੜਾ ਮਨਾਉਣ ਲਈ ਵਿਭਿੰਨ ਕਾਰਜਕ੍ਰਮ ਕਰਵਾਏ।
ਭਾਰਤੀ ਕਵੀ ਅਤੇ ਸਕਾਲਰ ਡਾ. ਜੇ.ਐਸ.ਆਨੰਦ ਜ਼ੋ ਕਿ ਵਰਲਡ ਪੋਏਟਸ ਯੂਨੀਅਨ ਦਾ ਡਾਇਰੈਕਟਰ ਜਰਨਲ ਅਤੇ ਐਮਬੈਸਡਰ ਵੀ ਹਨ, ਇਸ ਅੰਤਰ-ਰਾਸ਼ਟਰੀ ਇਨਾਮ ਦੇਣ ਵਾਲੇ ਜੱਜਾਂ ਦੀ ਨਿਆਂਪੀਠ ਦੇ ਮੁਖੀ ਸਨ। ਹੋਰ ਜਿਊਰੀ ਮੈਂਬਰਾਂ ਵਿੱਚ ਵਿਸ਼ਵ ਕਾਵਿ ਸੰਘ ਦੇ ਅੰਤਰ-ਰਾਸ਼ਟਰੀ ਨਿਰਦੇਸ਼ਕ ਡਾ. ਮਾਰੀਆ ਮਰਿਗੇਲੀਆ (ਇਟਲੀ), ਸ੍ਰੀ ਅਸ਼ੋਕ ਭਾਰਗਵ (ਕੈਨੇਡਾ), ਡਾ. ਮੁਹੰਮਦ ਸ਼ਾਨਜ਼ਾਰ (ਪਾਕਿਸਤਾਨ), ਡਾ. ਰੋਗ੍ਹਾਏ ਫਾਰਸੀ (ਇਰਾਨ) ਅਤੇ ਡਾ. ਜੌਰਜ ਓਂਸੀ (ਇਜਿਪਟ) ਆਦਿ ਸ਼ਾਮਲ ਸਨ। ਇਸ ਕਾਵਿ ਪ੍ਰਤੀਯੋਗਿਤਾ ਵਿੱਚ ਸੰਸਾਰ ਭਰ ਤੋਂ 100 ਵੱਖ-ਵੱਖ ਅੰਤਰ-ਰਾਸ਼ਟਰੀ ਕਵੀਆਂ ਨੇ ਭਾਗ ਲਿਆ। ਪ੍ਰਤੀਯੋਗਿਤਾ ਦੇ ਨਤੀਜੇ 26 ਅਪ੍ਰੈਲ ਨੂੰ ਕੱਢੇ ਗਏ ਜੋ ਕਿ ਹੇਠ ਲਿਖੇ ਅਨੁਸਾਰ ਹਨ:
1. ਅਬੇਗੁੰਡੇ ਸੰਡੇ ਓਲਾਓਲੂਵਾ (ਵਰਲਡ ਯੂਨੀਅਨ ਆਫ਼ ਪੋਏਟਸ 2016) ਅੰਤਰ ਰਾਸ਼ਟਰੀ ਇਨਾਮ ਦੇ ਜੇਤੂ
2. ਰੀਨਾ ਪ੍ਰਸਾਦ – ਦੂਜਾ ਸਥਾਨ
3. ਮਾਰਿਬੋਲਾ ਜਿਨੋਵਾ – ਤੀਜਾ ਸਥਾਨ
4. ਕੈਰੋਲਿਨ ਨਜ਼ਾਰੇਨੋ – ਗੇਬਿਸ, ਚੌਥਾ ਸਥਾਨ
5. ਦੀਪਾ ਚੰਦਰਨ ਰਾਮ – ਪੰਜਵਾ ਸਥਾਨ
ਜੇਤੂ ਕਵਿਤਾ ”ਦ ਜੁਆਏ ਆਫ਼ ਵਾਰ” ਇੱਕ ਨਾਈਜ਼ੀਰੀਆ ਦੇ ਕਵੀ ਅਬੇਗੁੰਡੇ ਸੰਡੇ ਓਲਾਓਲੁਵਾ ਦੁਆਰਾ ਲਿਖੀ ਗਈ ਜਿਸ ਵਿੱਚ ਜੰਗ ਦੀ ਬੁਰਾਈ ਦੀ ਅਸਲੀਅਤ ਦਾ ਵਰਣਨ ਕੀਤਾ ਗਿਆ ਹੈ। ਕਵੀ ਜੰਗ ਬਾਰੇ ਗੱਲ ਕਰਦੇ ਹੋਏ ਵੀ ਸ਼ਾਤੀ ਜੰਗੀ ਖੇਤਰਾਂ ਵਿੱਚ ਜੰਗਬੰਦੀ ਦੀ ਗੱਲ ਕਰਦਾ ਹੈ।
ਅੰਤਰ ਰਾਸ਼ਟਰੀ ਇਨਾਮ ਤੋਂ ਇਲਾਵਾ ”ਪੋਇਟ੍ਰੀ ਪ੍ਰਾਈਜ਼ ਆਫ਼ ਇੰਡੀਆ” ਦੀ ਵੀ ਘੋਸ਼ਣਾ ਕੀਤਾ ਗਈ। ਇਸ ਦੇ ਜੇਤੂ ਹੇਠ ਲਿਖੇ ਕਵੀ ਹਨ:
ਸਿਮਰਨ ਅਰੋੜਾ (ਸਿਰਲੇਖ: ਆਈ ਐਮ ਅਫ਼ਗ਼ਾਨ ਵੂਮੈਨ), ਡਾ. ਸ਼ਬੀਰ ਅਹਿਮਦ ਮੀਰ (ਸਿਰਲੇਖ: ਦ ਫਾਈਵ ਸਟੈਪਸ ਟੂ ਨਥਿੰਗਨੈਸ), ਰਾਜ ਬਾਬੂ ਗਾਂਧਮ (ਸਿਰਲੇਖ: ਹੂ ਐਮ ਆਈ), ਵਿਜੈ ਨਈਅਰ (ਸਿਰਲੇਖ: ਮਦਰਜ਼), ਡਾ. ਪ੍ਰੇਰਨਾ ਸਿੰਗਲਾ (ਸਿਰਲੇਖ: ਦਾ ਸਕੈਵੈਂਜਰ ਵੇਟਸ)।
ਵਰਲਡ ਯੂਨੀਅਨ ਪੋਇਟ੍ਰੀ ਪ੍ਰਾਈਜ਼ ਫ਼ਾਰ ਪੀਸ ਦੇ ਜੇਤੂ:
ਅਜ਼ਾ ਦਾਦੂ – ਅਲਜ਼ੀਰੀਆ (ਸਿਰਲੇਖ: ਪ੍ਰੀਸ਼ੀਅਸ ਟੀਅਰਜ਼ ਡੈਡ), ਅਯੂਲਾ ਗੂਡੀਨੈਸ – ਨਾਈਜ਼ੀਰੀਆ (ਸਿਰਲੇਖ: ਫ਼ਾਰ ਪੀਸ), ਰੋਮੂਅਲੋ ਗੁਇਡਾ – ਇਟਲੀ ਕੰਪੈਨਿਆ (ਸਿਰਲੇਖ: ਪ੍ਰਾਈਮਾਵੇਰਾ ਡੀ ਪੇਸ -ਆਨਰੇਬਲ ਮੈਂਸ਼ਨ), ਅਰਤੁਰੋ ਅਵਰਸੈਂਟੇ – ਸਪੇਨ/ਇਟਲੀ -ਕੈਲਾਬਰੀਆ (ਸਿਰਲੇਖ: ਕੁਈ ਐਸ ਪਾਜ਼)
ਪ੍ਰਧਾਨ ਸਰ ਸਿਲਵਾਨੇ ਬੋਰਰਜ਼ੀ, ਡਾ. ਆਨੰਦ ਅਤੇ ਜਿਊਰੀ ਨੇ ਸਾਰੇ ਪ੍ਰਤੀਭਾਗੀਆਂ ਅਤੇ ਜੇਤੂਆਂ ਦਾ ਧੰਨਵਾਦ ਕੀਤਾ। ਡਾ. ਆਨੰਦ ਨੇ ਇਸ ਮੌਕੇ ਕਿਹਾ ਕਿ ਵਿਸ਼ਵ ਦੀਆਂ ਵਿਭਿੰਨ ਸੰਸਕ੍ਰਿਤੀਆਂ ਨੂੰ ਇੱਕ ਮੰਚ ਤੇ ਲਿਆਉਣ ਨਾਲ ਸੰਸਾਰ ਪੱਧਰ ਤੇ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ। ਕਵਿਤਾ ਹੀ ਅਜਿਹਾ ਜਾਦੂ ਕਰ ਸਕਦੀ ਹੈ। ਉਨਾ੍ਹਂ ਇਹ ਵੀ ਦੱਸਿਆਕਿ ਵਰਲਡ ਯੂਨੀਅਨ ਫਾਰ ਪੋਏਟਸ ਦੇ ਦੇਸ਼ ਵਿੱਚ ਦਫ਼ਤਰ ਖੋਲ੍ਹੇ ਗਏ ਹਨ ਅਤੇ ਪੂਰੇ ਸੰਸਾਰ ਭਰ ਤੋਂ ਕਵੀ ਆਪਣੀਆਂ ਰਚਨਾਵਾਂ ਇਸ ਫੋਰਮ ਨਾਲ ਸਾਂਝੀਆਂ ਕਰਦੇ ਹਨ। ਇਸ ਮੰਚ ਦੁਆਰਾ, ਪ੍ਰਧਾਨ ਸਿਲਵਾਨੋ ਬੋਰਲਜ਼ੀ ਪੂਰੇ ਸੰਸਾਰ ਵਿੱਚ ਸ਼ਾਂਤੀ ਦਾ ਸੁਨੇਹਾ ਦੇਣ ਵਿੱਚ ਕਾਮਯਾਬ ਹੋਏ ਹਨ। ਇਹ ਉਹ ਮੰਚ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਕਵੀ ਸੰਸਾਰ ਪੱਧਰ ਤੇ ਸ਼ਾਂਤੀ ਦੀ ਪ੍ਰਾਪਤੀ ਦੀ ਘੋਸ਼ਣਾ ਕਰਦੇ ਹਨ।

ਡਾੲਰੈਕਟਰ ਜਰਨਲ – ਵਿਸ਼ਵ ਕਾਵਿ ਸੰਘ (ਵਰਲਡ ਯੂਨੀਅਨ ਆਫ਼ ਪੋਏਟਸ) ਇਟਲੀ
www.worldunionofpoets.tk