‘ਵਰਲਡ ਟਾਈਮ ਅਟੈਕ ਚੈਲੰਜ’ ਅਗਲੇ 5 ਸਾਲਾਂ ਲਈ ਪੱਛਮੀ ਸਿਡਨੀ ਵਿੱਚ

ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਨੇ ਖੇਡ ਪ੍ਰੇਮੀਆਂ ਅਤੇ ਮੋਟਰ ਕਾਰ ਦੀਆਂ ਦੌੜਾਂ ਦੇ ਸ਼ੌਕੀਨਾਂ ਲਈ ਖ਼ਬਰ ਸਾਂਝੀ ਕਰਦਿਆਂ ਕਿਹਾ ਹੈ ਕਿ ਪੱਛਮੀ ਸਿਡਨੀ ਵਿੱਚ 2021 ਤੋਂ 2025 ਤੱਕ ਅਗਲੇ ਲਗਾਤਾਰ ਪੰਜ ਸਾਲਾਂ ਵਾਸਤੇ ‘ਵਰਲਡ ਟਾਈਮ ਅਟੈਕ ਚੈਲੰਜ’ ਸਿਡਨੀ ਮੋਟਰਸਪੋਰਟ ਪਾਰਕ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਪਹਿਲੀ ਵਾਰੀ ਹੋਵੇਗਾ ਕਿ ਇਸ ਸਾਲ ਹੋਣ ਵਾਲੇ ਮੁਕਾਬਲੇ ਰਾਤ ਦੇ ਸਮੇਂ ਹੋਣਗੇ। ਇਨ੍ਹਾਂ ਵਾਸਤੇ ਅਕਤੂਬਰ ਦੀ 15 ਅਤੇ 16 ਤਾਰੀਖ ਮੁਕਰੱਰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਹੀ ਵੱਡਾ ਅਤੇ ਹਰਮਨ ਪਿਆਰਾ ਈਵੈਂਟ ਹੈ ਜਿਸ ਨੇ ਕਿ ਬੀਤੇ ਸਾਲ 3.1 ਮਿਲੀਅਨ ਦੀ ਸੰਸਾਰ ਪੱਧਰ ਦੀ ਸਟਰੀਮ ਨੂੰ ਆਪਣੇ ਰੰਗ ਵਿੱਚ ਰੰਗ ਲਿਆ ਸੀ ਅਤੇ ਇਸ ਵਾਰੀ ਦੀ ਆਕਰਸ਼ਕ, ਕਿਉਂਕਿ ਇਸ ਵਾਰੀ ਇਹ ਕੰਪੀਟਿਸ਼ਨ ਰਾਤ ਦੇ ਸਮੇਂ ਹੋਣਾ ਹੈ, ਇਸ ਲਈ ਹੋਰ ਵੀ ਜ਼ਿਆਦਾ ਆਕਰਸ਼ਕ ਬਣੇਗਾ ਅਤੇ ਕਰੋੜਾਂ ਲੋਕ ਇਸ ਦਾ ਆਨੰਦ ਮਾਣਨਗੇ।
ਰਾਜ ਸਰਕਾਰ ਨੇ ਇਸ ਵਾਸਤੇ 33 ਮਿਲੀਅਨ ਡਾਲਰਾਂ ਦਾ ਨਿਵੇਸ਼ ਕੀਤਾ ਹੈ ਅਤੇ ਉਮੀਦ ਹੈ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਤੋਂ ਰਾਜ ਸਰਕਾਰ ਦੀ ਅਰਥ ਵਿਵਸਥਾ ਵਿੱਚ ਵੀ ਅਗਲੇ ਪੰਜ ਸਾਲਾਂ ਤੱਕ ਵਧੀਆ ਯੋਗਦਾਨ ਪੈਂਦਾ ਰਹੇਗਾ ਅਤੇ ਇਸ ਨਾਲ ਸਰਕਾਰ ਦੀ ਵਿਜ਼ਿਟਰ ਇਕਾਨਾਮੀ ਸਟਰੈਟਜੀ 2030 ਨੂੰ ਚੰਗਾ ਹੁੰਗਾਰਾ ਮਿਲੇਗਾ।
ਵਰਲਡ ਟਾਈਮ ਅਟੈਕ ਚੈਲੇਂਜ ਦੀ ਸੀ.ਈ.ਓਂ ਲੇਨ ਬੇਕਰ ਨੇ ਕਿਹਾ ਕਿ ਸਿਡਨੀ ਮੋਟਰਸਪੋਰਟ ਪਾਰਕ ਅੰਦਰ ਇਸ ਈਵੈਂਟ ਦੀ ਵਾਪਸੀ ਨਾਲ ਉਹ ਕਾਫੀ ਉਤਸਾਹਿਤ ਹਨ ਅਤੇ ਸ਼ੁਕਰਗੁਜ਼ਾਰ ਹਨ ਰਾਜ ਸਰਕਾਰ ਦੇ ਕਿ ਉਨ੍ਹਾਂ ਨੇ ਇਸ ਉਦਮ ਲਈ ਆਪਣਾ ਯੋਗਦਾਨ ਪਾਇਆ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ www.worldtimeattack.com ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×