ਗੁਰਬਾਣੀ ਪ੍ਰਸਾਰਣ ਨੂੰ ਆਪਣੇ ਨਿੱਜੀ ਅਤੇ ਸਿਆਸੀ ਮੁਫਾਦਾਂ ਨੂੰ ਵਰਤਣ ਵਾਲਿਆਂ ਦਾ ਸਿੱਖ ਸੰਗਤ ਡੱਟ ਕੇ ਵਿਰੋਧ ਕਰੇ :ਵਰਲਡ ਸਿੱਖ ਪਾਰਲੀਮੈਂਟ

ਨਿਊਯਾਰਕ,16’ਜਨਵਰੀ -ਸਿੱਖਾਂ ਦੀਆਂ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼  ਸ਼੍ਰੋਮਣੀ ਅਕਾਲੀ ਦਲ ਦੇ  ਕਰਿੰਦਿਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਤ  ਕੀਤੀ ਜਾਂਦੀ ਗੁਰਬਾਣੀ ਦਾ ਤਕਰੀਬਨ ਦੋ ਦਹਾਕਿਆਂ ਤੋਂ ਕੀਤਾ ਜਾ ਰਿਹਾ ਵਪਾਰੀ ਕਰਨ   ਬਹੁਤ  ਹੀ ਮੰਦਭਾਗਾ ਹੈ । ਅਤੇ ਇਹ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਵਿੱਚ ਆਈ ਹੋਈ ਗਿਰਾਵਟ  ਨੂੰ ਦਰਸਾਉਂਦਾ ਹੈ । ਵਰਲਡ ਸਿੱਖ ਪਾਰਲੀਮੈਂਟ ਵੱਲੋਂ  ਜਾਰੀ ਇਕ ਪ੍ਰੈੱਸ  ਨੋਟ ਜਾਰੀ ਕਰਦਿਆਂ  ਉਹਨਾਂ ਗੁਰਬਾਣੀ ਪ੍ਰਸਾਰਣ ਨੂੰ ਆਪਣੇ ਨਿੱਜੀ ਅਤੇ ਸਿਆਸੀ ਮੁਫਾਦਾਂ ਨੂੰ ਵਰਤਣ ਵਾਲਿਆਂ ਦੀ ਸਖਤ ਸ਼ਬਦਾਂ ਵਿਚੱ ਨਿੰਦਾ ਕੀਤੀ ਹੈ । ਪਿਛਲੇ ਦਿਨਾਂ ਵਿੱਚ ਉੱਠੇ ਵਿਵਾਦ, ਜਿਸ ਵਿੱਚ ਇੱਕ ਨਿੱਜੀ ਕੰਪਨੀ ਵੱਲੋਂ ਸ੍ਰੀ ਦਰਬਾਰ ਸਾਹਿਬ  ਤੋਂ ਪ੍ਰਸਾਰਤ ਹੁੰਦੇ ਹੁਕਮਨਾਮਾ ਸਾਹਿਬ ਉੱਤੇ ਆਪਣੀ ਮਾਲਕੀ ਦਰਸਾਉਂਦਿਆਂ ਕਿਸੇ ਵੀ ਹੋਰ ਸੰਸਥਾ ਵੱਲੋਂ ਹੁਕਮਨਾਮਾ ਸਾਹਿਬ ਦੇ ਪ੍ਰਸਾਰਣ ਉੱਤੇ ਪਾਬੰਦੀ ਲਗਾਉਣ ਦਾ ਯਤਨ ਕੀਤਾ ਹੈ, ਜੋ ਨਾ ਸਹਿਣਯੋਗ  ਦੀ ਉਹਨਾਂ  ਗੱਲ ਕੀਤੀ  ਹੈ । ਗੁਰਬਾਣੀ ਦਾ ਉਪਦੇਸ਼ ‘ਚਹੁੰ ਵਰਨਾ ਕਉ ਸਾਝਾ’ ਅਤੇ ਸਮੁੱਚੀ ਮਨੁੱਖਤਾ ਦੇ ਕਲਿਆਣ  ਲਈ  ਹੈ । ਗੁਰੂ ਸਾਹਿਬਾਨ ਦੇ ਇਲਾਹੀ ਬਚਨਾਂ ਉੱਤੇ ਕਿਸੀ ਵੀ ਦੁਨਿਆਵੀ ਵਿਅਕਤੀ ਜਾ ਸੰਸਥਾ ਦਾ ਹੱਕ ਨਹੀਂ ਹੋ ਸਕਦਾ । ਇਹੋ ਜਿਹਾ ਦਾਅਵਾ ਕਰਨ ਵਾਲੀਆਂ ਸੰਸਥਾਵਾਂ ਅਤੇ ਗੁਰਬਾਣੀ ਦੇ ਕਾਪੀਰਾਈਟ ਦੇ ਕੇ ਨਿੱਜੀ ਫਾਇਦੇ ਲੈਣ ਵਾਲੇ ਵਿਅਕਤੀ ਗੁਰੂ ਦੀ  ਮਾਰ ਦੇ ਭਾਗੀਦਾਰ ਵੀ ਬਨਣਗੇ । ਸੰਸਥਾ ਦਾ ਕਹਿਣਾ ਹੈ ਕਿ ਗੁਰਬਾਣੀ ਦੇ ਲੰਮੇਂ ਸਮੇਂ ਤੋਂ ਹੋ ਰਹੇ ਵਪਾਰੀਕਰਨ ਅਤੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ  ਲੰਮੇ ਸਮੇਂ ਤੋਂ ਨਿੱਜੀ ਹੱਥਾਂ ਵਿੱਚ ਦੇਣ ਲਈ ਮੁੱਖ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਹੀ  ਦੋਸ਼ੀ ਹੈ ।ਅਤੇ ਇਸ ਵਪਾਰੀਕਰਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾ ਰੋਕਣਾਸਾਬਤ ਕਰਦਾ ਹੈ ਕਿ ਸਿੱਖਾਂ ਦੀਆਂ ਮੁੱਖ ਧਾਰਮਿਕ ਸੰਸਥਾਵਾਂ ਲੋਭੀ ਅਤੇ ਕਰੱਪਟ ਸਿਆਸਤਦਾਨਾਂ  ਦੀਆਂ ਕਠਪੁਤਲੀਆਂ ਬਣ ਗਈਆਂ ਹਨ । ਮੌਜੂਦਾ ਉੱਠੇ ਵਿਵਾਦ ਤੋਂ  ਬਾਅਦ  ਵੀ ਅਜੇ ਜਵਾਬ ਤਲਬ ਕਰਨ ਦੀਆਂ ਗੱਲਾਂ ਅਤੇ ਜਾਂਚ ਕਰਾਉਣ ਦੇ ਬਿਆਨ  ਇਸ ਮਸਲੇ ਨੂੰ ਠੰਢੇ ਬਸਤੇ ਵਿੱਚ ਪਾਉਣ ਵੱਲ ਹੀ ਇਸ਼ਾਰਾ ਕਰ ਰਹੇ ਹਨ ।ਗੁਰਬਾਣੀ ਪ੍ਰਸਾਰਣ ਨੂੰ ਆਪਣੇ ਨਿੱਜੀ ਮੁਫਾਦਾਂ ਨੂੰ ਵਰਤਣ ਅਤੇ ਗੁਰਬਾਣੀ ਉੱਤੇ ਆਪਣੀ ਮਾਲਕੀ  ਦਰਸਾਉਣ ਦਾ ਤਾਜ਼ਾ ਵਿਵਾਦ ਇੱਕ ਵਾਰ ਫਿਰ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜਦੋਂ ਤੱਕ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਉੱਤੇ ਸੱਤਾ ਦੇ ਲੋਭੀ ਕਾਬਜ਼ ਰਹਿਣਗੇ ਉਦੋ  ਤੱਕ ਇਨ੍ਹਾਂ ਸੰਸਥਾਵਾਂ ਦੀ ਨਿੱਜੀ ਫਾਇਦਿਆਂ ਲਈ ਇਸਤੇਮਾਲ ਕੀਤਾ ਜਾਂਦਾ ਰਹੇਗਾ । ਇਸ ਲਈ ਸਾਡੀਆਂ ਸਿਰਮੌਰ ਧਾਰਮਿਕ ਸੰਸਥਾਵਾਂ ਉੱਤੋਂ ਪੰਥ ਦੋਖੀ ਬਾਦਲਾਂ  ਦਾ ਗਲਬਾ ਖਤਮ ਕਰਨਾ ਸੁਹਿਰਦ ਸਿੱਖਾਂ ਦਾ ਪਹਿਲਾ ਨਿਸ਼ਾਨਾ ਹੋਣਾ ਚਾਹੀਦਾ ਹੈ । ਧਾਰਮਿਕ ਸੰਸਥਾਵਾਂ ਦੀ ਅਜ਼ਾਦੀ ਹੀ ਮੌਜੂਦਾ ਉੱਠੇ ਮਸਲੇ ਦਾ ਹੱਲ ਹੈ ਅਤੇ ਵਰਲਡ ਸਿੱਖ  ਪਾਰਲੀਮੈਂਟ  ਸਮੂੰਹ ਸਿੱਖਾਂ ਨੂੰ ਇਨ੍ਹਾਂ ਸੰਸਥਾਵਾਂ ਦੀ ਅਜ਼ਾਦੀ ਲਈ ਠੋਸ ਯਤਨ ਦੀ  ਪੁਰ-ਜ਼ੋਰ ਬੇਨਤੀ ਕਰਦਿਆਂ  ਗੁਰਬਾਣੀ ਦਾ ਵਪਾਰੀਕਰਨ ਕਰ ਰਹੀਆਂ ਧਿਰਾਂ ਦਾ ਡੱਟ ਕੇ ਵਿਰੋਧ ਕਰਨ ਦਾ  ਸੱਦਾ ਦਿੰਦੀ ਹੈ । ਇਹ ਪ੍ਰੈੱਸ ਨੌਟ ਵਰਲਡ ਸਿੱਖ ਪਾਰਲੀਮੈਂਟ ਦੇ ਦੋ ਜਨਰਲ ਸਕੱਤਰ ਮਨਪ੍ਰੀਤ ਸਿੰਘ ਅਤੇ ਹਰਦਿਆਲ ਸਿੰਘ ਵੱਲੋ  ਜਾਰੀ ਕੀਤਾ ਗਿਆ।

Install Punjabi Akhbar App

Install
×