ਵਰਲਡ ਸਿੱਖ ਪਾਰਲੀਮੈਂਟ ਵੱਲੋਂ ਦਿੱਲੀ ਵਿੱਚ ਘੱਟ ਗਿਣਤੀ ਭਾਰਤੀ ਮੁਸਲਮਾਨ ਭਾਈਚਾਰੇ ਉੱਪਰ ਵਹਿਸ਼ੀ ਹਿੰਦੂਤਵ ਦੇ ਨਸਲੀ ਹਮਲੇ ਦੀ ਨਿੰਦਾ

ਵਰਲਡ ਸਿੱਖ ਪਾਰਲੀਮੈਂਟ ਦਿੱਲੀ ਵਿੱਚ ਘੱਟ ਗਿਣਤੀ ਭਾਰਤੀ ਮੁਸਲਮਾਨ ਭਾਈਚਾਰੇ ਉੱਪਰ ਵਹਿਸ਼ੀ ਹਿੰਦੂਤਵ ਦੇ ਨਸਲੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਦਿੱਲੀ ਵਿੱਚ 35 ਸਾਲ ਪਹਿਲਾ 1984 ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਵਾਲਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਮੁਸਲਮਾਨ ਭਾਈਚਾਰੇ ਦੀ ਨਸਲਕੁਸ਼ੀ ਦੇ ਅਸਾਰ ਨਜ਼ਰ ਆ ਰਹੇ ਹਨ ਅਤੇ ਨਰਿੰਦਰ ਮੋਦੀ 2002 ਦੇ ਗੁਜਰਾਤ ਵਿੱਚ ਹੋਏ ਮੁਸਲਮਾਨ ਭਾਈਚਾਰੇ ਦੀ ਨਸਲਕੁਸ਼ੀ ਨੂੰ ਹੂਬਹੂ ਦੁਹਰਾਅ ਰਿਹਾ ਹੈ।
ਯੋਜਨਾਬੱਧ ਤਰੀਕੇ ਨਾਲ ਕੀਤੇ ਮਸਜਦਿਾਂ ਉੱਪਰ ਹਮਲੇ ਦੀ ਅਤੇ ਉਨ੍ਹਾਂ ਉਪਰ ਹਿੰਦੂਤਵਾ ਦੀ ਜਿੱਤ ਦੇ ਝੰਡੇ ਲਹਿਰਾਉਣ ਦੀ ਘਿਨਾਉਣੀ ਹਰਕਤ ਦੀ ਕਰੜੇ ਸ਼ਬਦਾਂ ਵਿੱਚ ਅਸੀਂ ਨਿੰਦਾ ਕਰਦੇ ਹਾਂ। ਧਾਰਮਿਕ ਸਥਾਨਾਂ ਦੀ ਬਰਬਾਦੀ ਕਰਨੀ ਇੱਕ ਘ੍ਰਿਣਾਯੋਗ ਕਾਰਾ ਹੈ।
ਅਮਰੀਕਨ ਪਰਧਾਨ ਡਾਨਲਡ ਟਰੰਪ ਦੀ ਫੇਰੀ ਦੁਰਾਨ ਵੀ ਉਹੀ ਹਾਲਾਤ ਪੈਦਾ ਕੀਤੇ ਜਾ ਰਹੇ ਹਨ, ਜੋ ਸਾਲ 2000 ਵਿੱਚ ਬਿੱਲ ਕਲਿੰਟਨ ਦੀ ਫੇਰੀ ਦੁਰਾਨ ਛੱਤੀ ਸਿੰਘਪੁਰਾ, ਕਸ਼ਮੀਰ ਵਿੱਚ 40 ਨਿਹੱਥੇ ਸਿੱਖਾਂ ਦਾ ਕਤਲੇਆਮ ਕਰਕੇ ਕੀਤੇ ਗਏ ਸਨ। ਇਸ ਘਟਨਾ ਬਾਰੇ ਬਿੱਲ ਕਲਿੰਟਨ ਆਪਣੀ ਪੁਸਤਕ ‘ਮਾਈ ਲਾਈਫ’ ਦੇ ਵਿਚ ਜ਼ਿਕਰ ਕਰ ਚੁੱਕੇ ਹਨ ਕਿ ਮੇਰੀ ਫੇਰੀ ਦੌਰਾਨ ਇਹ ਕਾਰਾ ਭਾਰਤੀ ਏਜੰਸੀਆਂ ਨੇ ਕੀਤਾ ਹੀ ਸੀ। ਇਸ ਕਤਲੇਆਮ ਵਿੱਚ ਭਾਰਤੀ ਫੌਜ ਦੇ ਹੱਥ ਹੋਣ ਦੇ ਸਬੂਤ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਪੇਸ਼ ਕੀਤੇ ਹਨ। ਭਾਰਤ ਦੀ ਪੁਲਿਸ ਅਤੇ ਸਰਕਾਰ ਇੱਕ ਵਾਰ ਫਿਰ ਘੱਟ ਗਿਣਤੀ ਦੀ ਸੁਰੱਖਿਆ ਨਹੀ ਕਰ ਸਕੀ। ਵਰਲਡ ਸਿੱਖ ਪਾਰਲੀਮੈਂਟ ਸਾਰੇ ਸਿੱਖਾਂ ਨੂੰ ਤਾਕੀਦ ਕਰਦੀ ਹੈ ਕਿ ਭਾਰਤੀ ਸਰਕਾਰ ਦੇ ਨਸਲਕੁਸ਼ੀ ਦੇ ਇਰਾਦਿਆਂ ਨੂੰ ਠੱਲ੍ਹ ਪਾਉਣ ਲਈ ਆਪਣੀਆਂ ਆਵਾਜ਼ਾਂ ਮਜ਼ਲੂਮਾਂ ਦੇ ਹੱਕ ਵਿੱਚ ਹਰ ਥਾਂ ਉਪਰ ਬੁਲੰਦ ਕਰੋ।

ਜਾਰੀ ਕਰਤਾ
ਹਰਦਿਆਲ ਸਿੰਘ
ਮਨਪ੍ਰੀਤ ਸਿੰਘ