ਅੱਖਾਂ ਨੂੰ ਹਮੇਸ਼ਾ ਹੈਲਦੀ ਰੱਖੋ

ਅੱਖਾਂ ਦੀ ਤੰਦਰੁਸਤੀ ਲਈ ਵਿਸ਼ਵਭਰ ਵਿਚ 14 ਅਕਤੂਬਰ, 2021 ਦੇ ਦਿਨ ਨੂੰ ਵਿਸ਼ਵ ਵਿਜ਼ਨ ਦਿਵਸ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ। ਇਸ ਦਿਨ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ‘ਤੇ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣ ਅਤੇ ਬਿਮਾਰੀਆਂ ਤੋਂ ਬਚਣ ਲਈ ਹਰ ਉਮਰ ਦੇ ਲੋਕਾਂ ਨੂੰ ਜਾਗਰੁਕ ਕੀਤਾ ਜਾਂਦਾ ਹੈ। ਅੱਜ ਕਰੀਬਨ 2.2 ਬਿਲੀਅਨ ਦੂਰ ਨੇੜੇ ਦੀ ਘੱਟ ਨਜ਼ਰ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਿਤ ਹਨ। 40 ਤੋਂ 50 ਸਾਲ ਦੀ ਉਮਰ ਦੇ ਲੋਕ ਦ੍ਰਿਸ਼ਟੀਹੀਣਤਾ ‘ਤੇ ਅੰਨੇਪਨ ਦੇ ਸ਼ਿਕਾਰ ਹੋ ਰਹੇ ਹਨ। ਇੱਕ ਬਿਲੀਅਨ ਲੋਕਾਂ ਵਿਚ ਕਮਜੋਰ ਨਜ਼ਰ ਕਾਰਨ ਅੰਨਾਪਨ-88.4 ਮਿਲੀਅਨ, ਮੋਤੀਆ -94 ਮਿਲੀਅਨ, ਗਲਾਕੋਮਾ-7.7 ਮਿਲੀਅਨ, ਕੋਰਨੀਅਲ ਅਪਰੈਲਿਟੀਜ-4.2 ਮਿਲੀਅਨ, ਸ਼ੂਗਰ ਰੈਟਿਨੋਪੈਥੀ-3.9 ਮਿਲੀਅਨ, ਅਤੇ ਟ੍ਰੈਕੋਮਾ-2 ਮਿਲੀਅਨ ਅੰਕੜਾ ਸਾਹਮਣੇ ਆਇਆ ਹੈ। ਆਬਾਦੀ ਵੱਧਣ ਦੇ ਨਾਲ-ਨਾਲ ਸੀਨੀਅਰਜ਼ ਵਿਚ ਨਜ਼ਰ ਕਮਜੋਰ ਹੋਣ ਦਾ ਅੰਕੜਾ ਵਧਿਆ ਹੈ।ਸਰਕਾਰਾਂ ‘ਤੇ ਕਰੀਬਨ 244 ਅਰਬ ਡਾਲਰ ਅਤੇ 25.4 ਬਿਲੀਅਨ ਖਰਚੇ ਦਾ ਬੋਝ ਦਿਸ ਰਿਹਾ ਹੈ।
ਵਿਸ਼ਵ ਪੱਧਰ ‘ਤੇ ਨਜ਼ਰ ਕਮਜ਼ੋਰੀ ਖਾਸ ਕਾਰਨਾਂ ਵਿਚ ਸ਼ੂਗਰ ਰੈਟਿਨੋਪੈਥੀ, ਅਸੁਰੱਖਿਅਤ ਰੀਫਰੇਕਟਰ ਗਲਤੀਆਂ, ਮੋਤੀਆ, ਉਮਰ ਦਾ ਫੈਕਟਰ, ਟ੍ਰੈਕੋਮਾ, ਅੱਖ ਦਾ ਕੈਂਸਰ, ਐਲਬਿਨਿਜ਼ਮ, ਦਿਮਾਗ ਦੀ ਸੱਟ, ਰਟਿਨਾਈਟਸ ਪਿਗਮੈਨਟੋਸਾ ਅਤੇ ਧੁੰਦਲਾਪਣ, ਸਟ੍ਰੈਸ ਨੂੰ ਦੇਖਿਆ ਜਾ ਰਿਹਾ ਹੈ। ਘੱਟ ਨਜ਼ਰ ਦੀ ਹਾਲਤ ਵਿਚ ਪੜਨ-ਲਿਖਣ ਵਿਚ ਮੁਸ਼ਕਲ, ਅੱਖ ਦੇ ਪੱਧਰ ਦੇ ਉਪਰ ਜਾਂ ਹੇਠਾਂ ਕਿਸੇ ਵੀ ਪਾਸੇ ਦੇਖਣ ਲਈ ਅਸਮਰਥਾ, ਘੱਟ ਰੋਸ਼ਨੀ ਵਾਲੇ ਏਰੀਏ ਵਿਚ ਜਾਂ ਰਾਤ ਦੇ ਸਮੇਂ ਕਲੀਅਰ ਦੇਖਣ ਦੀ ਅਯੋਗਤਾ ਅਤੇ ਨੇੜੇ-ਦੂਰ ਦੀਆਂ ਵਸਤਾਂ ਫੋਕਸ ਤੋਂ ਬਾਹਰ ਦਿਸਦੀਆਂ ਹਨ।
ਅੱਖਾਂ ਨੂੰ ਹੈਲਦੀ ਰੱਖੋ:
ਰੋਗੀ ਅਤੇ ਹੈਲਦੀ ਵਿਅਕਤੀ ਸਲਾਨਾ ਇੱਕ ਬਾਰ ਅੱਖਾਂ ਦੀ ਜਾਂਚ ਜਰੂਰ ਕਰਾਓ। ਸਮੇਂ ਦੇ ਨਾਲ ‘ਤੇ ਬਿਮਾਰੀ ਦੌਰਾਣ ਤਬਦੀਲੀਆਂ ਦੀ ਸੰਭਾਵਨਾ ਬਰਾਬਰ ਬਣੀ ਰਹਿੰਦੀ ਹੈ।
ਤੰਬਾਕੂ ਯਾਨਿ ਸਿਗਰੇਟ ਪੀਣ ਨਾਲ ਆਪਟਿਕ ਨਰਵ ਨੂੰ ਨੁਕਸਾਨ ਅਤੇ ਮੈਕੂਲਰ ਡੀਰੇਗੂਲੇਸ਼ਨ ਵੱਧ ਜਾਂਦੀ ਹੈ। ਅੱਖਾਂ ਦੀ ਰੋਸ਼ਨੀ ਠੀਕ ਰੱਖਣ ਲਈ ਤੰਬਾਕੂ ਦੇ ਇਸਤੇਮਾਲ ਤੋਂ ਬਚੋ।
ਤੇਜ਼ ਸੂਰਜ ਦੀਆਂ ਕਿਰਨਾਂ ਤੋਂ ਅੱਖਾਂ ਨੂੰ ਬਚਾਉਣ ਲਈ ਚੰਗੀ ਕਿਸਮ ਦੇ ਸਨਗਲਾਸਿਸ ਵਰਤੋ। ਗਰਮ ਮੌਸਮ ਵਿਚ ਖਿਆਲ ਰੱਖੋ।
ਵਰਕ ਪਲੇਸ ‘ਤੇ ਕੰਮ ਦੌਰਾਣ ਸੇਫਟੀ ਗਲਾਸ ਜਰੂਰ ਪਾਓ। ਘਰ ਅਤੇ ਬਾਹਰ, ਖੇਡਾਂ ਵੇਲੇ ਸੁਰੱਖਿਅਤ ਤਰੀਕੇ ਅਪਣਾ ਕੇ ਸੰਭਾਵਿਤ ਸੱਟਾਂ ਤੋਂ ਬਚਾਅ ਕਰੋ।
ਪਰਿਵਾਰਕ ਹੈਲਥ ਹਿਸਟਰੀ ਅਨੂਸਾਰ ਅੱਖਾਂ ਦੀ ਕੇਅਰ ਕਰਕੇ ਖਤਰਨਾਕ ਬਿਮਾਰੀ ਤੋਂ ਆਪਣੇ-ਆਪ ਨੂੰ ਬਚਾਓ। ਲਾਪ੍ਰਵਾਹੀ ਜੋਖਮ ਵਿਚ ਪਾ ਸਕਦੀ ਹੈ।
ਡਾਇਬਟੀਜ਼ ਦੇ ਰੋਗੀ ਰੌਜਾਨਾਂ ਖਾਣੇ ਤੋਂ ਪਹਿਲਾਂ ਅਤੇ ਬਾਅਦ ਵਿਚ ਸ਼ੂਗਰ ਚੈਕ ਕਰਨ ਨਾਲ ਇਸ ਕਾਰਨ ਹੋਣ ਵਾਲੇ ਅਨੇਪਣ ਨੂੰ ਰੋਕਿਆ ਜਾ ਸਕਦਾ ਹੈ। ਏ1ਸੀ ਜਾਂਚ ਕਰਾਂਦੇ ਰਹੋ।
ਬਲੱਡ ਪ੍ਰੈਸ਼ਰ ਅਤੇ ਵੱਧ ਕੋਲੈਸਟ੍ਰੋਲ ਦੇ ਰੋਗੀ ਆਪਣੀਆਂ ਅੱਖਾਂ ਦੀ ਪੂਰੀ ਕੇਅਰ ਕਰਨ।
ਅੱਖਾਂ ਦੀ ਤੰਦਰੁਸਤੀ ਲਈ ਆਪਣੀ ਖੂਰਾਕ ਵਿਚ ਹਰੀ ਪੱਤੇਦਾਰ ਸਬਜ਼ੀਆਂ, ਨਮਕੀਨ ਸ਼ਿਕਂਜੀ, ਗਾਜਰ-ਚੁਕੰਦਰ ਦਾ ਜੂਸ, ਸਾਈਟਰਸ ਫੱਲ, ਓਮੇਗਾ-3 ਪਦਾਰਥਾਂ ਨੂੰ ਸ਼ਾਮਿਲ ਕਰੋ।
ਸਰੀਰ ਦਾ ਵਜ਼ਨ ਵੱਧਣ ਨਾਲ ਯਾਨਿ ਮੋਟਾਪਾ ਅੱਖਾਂ ਦੀ ਰੋਸ਼ਨੀ ਘੱਟ ਕਰ ਸਕਦਾ ਹੈ। ਵਜ਼ਨ ਕੰਟ੍ਰੋਲ ਕਰਨ ਲਈ ਡੇਲੀ ਵਰਕ ਆਉਟ, ਸੈਰ, ਯੋਗਾ, ਕਸਰਤ, ਜਾਗਿਂਗ, ਖੇਡਾਂ, ਨੂੰ ਲਾਈਫ ਦਾ ਹਿੱਸਾ ਬਣਾ ਲਵੋ।
ਗਰਮ ਮੌਸਮ ਵਿਚ ਲਾਈਟ ਸ਼ੇਡ ਅਤੇ ਕੂਲ ਵਾਤਾਵਰਣ ਰੱਖੋ। ਸਨਗਲਾਸ ਖਰੀਦਣ ਵੇਲੇ ਯੂਵੀ-ਏ, ਯੂਵੀ-ਬੀ ਦੀ ਕੁਆਲਟੀ ਹੀ ਤੇਜ਼ ਧੁੱਪ ਦੇ ਮਾੜੇ ਅਸਰ ਤੋਂ ਬਚਾ ਸਕਦੀ ਹੈ।
ਲਿਖਨ-ਪੜਨ ਅਤੇ ਕੰਪਿਉਟਰ ‘ਤੇ ਨਜ਼ਰ ਵਾਲੇ ਕੰਮ ਦੌਰਾਣ ਹਰ ਇੱਕ ਘੰਟੇ ਵਿਚ 20 ਸੈਕੰਡ ਆਪਣੇ ਹੱਥਾਂ ਨਾਲ ਕਵਰ ਕਰਕੇ ਆਰਾਮ ਜਰੂਰ ਦਿਓ। ਅੱਖਾਂ ‘ਤੇ ਪ੍ਰੈਸ਼ਰ ਘੱਟ ਪਵੇਗਾ।
ਨੌਟ: ਕਿਸੇ ਵੀ ਉਮਰ ਵਿਚ ਲਗਾਤਾਰ ਅੱਖਾਂ ਦੀ ਇਨਫੈਕਸ਼ਨ, ਲਾਲੀ, ਦਰਦ, ਡਿਸਚਾਰਜ, ਖਾਰਸ਼, ਰੌਸ਼ਨੀ ਦਾ ਚੁੱਭਨਾ, ਧੁੰਦਾਲਾਪਨ, ਰਹਿਣ ਦੀ ਹਾਲਤ ਵਿਚ ਬਿਨਾ ਦੇਰੀ ਆਪਣੇ ਆਪਟੋਮਿਟਰਿਸਟ ਨਾਲ ਸੰਪਰਕ ਕਰੌ।

(ਅਨਿਲ ਧੀਰ)
anildheer@hotmail.com

Install Punjabi Akhbar App

Install
×