ਸੀ.ਕੇ.ਡੀ. ਇੰਸਟੀਚਿਊਟ ਆਫ਼ ਮੈਨਜਮੈਂਟ ਐਡ ਟੈਕਨਾਲੋਜੀ ਤਰਨ ਤਾਰਨ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਇੰਸਟੀਚਿਊਟ ਦੇ ਸਾਰੇ ਵਿਦਿਆਰਥੀਆ ਨੇ ਹਿੱਸਾ ਲਿ ਆ ਸਾਰੇ ਵਿਦਿਆਰਥੀਆ ਨੇ ਰਵਾਇਤੀ ਪੰਜਾਬੀ ਕੱਪਡ਼ੇ ਪਹਿਨੇ ਵਿਸ਼ਵ ਵਿਰਾਸਤ ਦਿਵਸ ਦੇ ਮੌਕੇ ਤੇ, ਵਿਦਿਆਰਥੀਆ ਵਲੋ ਪੰਜਾਬੀ ਵਿਰਾਸਤ ਨੂੰ ਦਰਸਾਂਦੀ ਇੱਕ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਇਸ ਪ੍ਰਦਰਸ਼ਨੀ ਵਿਚ ਰਵਾਇਤੀ ਬਰਤਨ, ਫੁਲਕਾਰੀ ਆਦਿ ਪੰਜਾਬੀ ਵਿਰਸੇ ਨਾਲ ਸਬੰਧਤ ਚੀਜਾ ਪ੍ਰਦਰਸ਼ਿਤ ਕੀਤੀਆ ਗਈਆ ਇਸ ਮੋਕੇ ਤੇ ਡਾ ਬਲਜਿੰਦਰ ਸਿੰਘ, ਮੈਬਰ ਇੰਚਾਰਜ , ਸੀ.ਕੇ.ਡੀ.-ਆਈ.ਐਮ.ਟੀ., ਤਰਨ ਤਾਰਨ, ਕਿਹਾ ਕਿ ਵਿਸ਼ਵ ਵਿਰਾਸਤ ਦਿਵਸ ਮਨਾਉਣ ਦਾ ਮੁੱਖ ਓਦੇਸ਼ ਵਿਦਿਆਰਥੀਆ ਨੂੰ ਪੰਜਾਬੀ ਵਿਰਾਸਤ ਨੂੰ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ ਡਾ ਹਰਪ੍ਰੀਤ ਸਿੰਘ, ਪ੍ਰਿੰਸੀਪਲ, ਸੀ.ਕੇ.ਡੀ. ਆਈ. ਐਮ. ਟੀ ਤਰਨ ਤਾਰਨ ਨੇ ਕਿਹਾ ਕਿ ਬੀਤੇ ਸਮੇਂ ਦੇ ਪੰਜਾਬ ਦਾ ਹੁਸਨ ਅਜੋਕੇ ਸਮੇਂ ਵਿਚ ਖ਼ਤਮ ਹੋਣਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਦਿਨੋਂ ਦਿਨ ਵੱਧ ਰਿਹਾ ਵਿਦੇਸ਼ੀ ਪਹਿਰਾਵਿਆਂ ਦਾ ਲਗਾਵ ਅਤੇ ਖਿੱਚ ਅਜੋਕੀ ਪੰਜਾਬੀ ਨੌਜਵਾਨੀ ਨੂੰ ਆਪਣੇ ਵਿਰਸੇ ਤੋਂ ਕੋਹਾਂ ਦੂਰ ਲਈ ਜਾ ਰਹੀ ਹੈ। ਇਸ ਲਈ ਲੋਡ਼ ਹੈ ਆਪਣੇ ਵਿਰਸੇ ਨੂੰ ਸਿਰਜ ਕੇ ਰੱਖਣ ਦੀ ਸੰਭਾਲ ਕੇ ਰੱਖਣ ਦੀ ਤੇ ਆ ਰਹੀ ਪੀਡ਼ੀ ਨੂੰ ਉਸ ਨਾਲ ਜੋਡ਼ਨ ਦੀ। ਇਸ ਮੌਕੇ ਤੇ ਇੰਸਟੀਚਿਊਟ ਦੇ ਅਧਿਆਪਕਾ ਅਤੇ ਵਿਦਿਆਰਥੀਆ ਨੇ ਸ੍ਰੀ ਦਰਬਾਰ ਸਾਹਿਬ , ਤਰਨ ਤਾਰਨ ਵਿਖੇ ਮੱਥਾ ਟੇਕਿਆ ਅਤੇ ਪੰਜਾਬੀ ਵਿਰਸੇ ਦੀ ਚਡ਼ਦੀ ਕਲਾ ਦੀ ਅਰਦਾਸ ਕੀਤੀ ।