17 ਅਪ੍ਰੈਲ ਤੇ ਵਿਸ਼ੇਸ਼ : ਵਿਸ਼ਵ ਹੀਮੋਫੀਲੀਆ ਦਿਵਸ

ਦੁਨੀਆਂ ਪਿਛਲੇ ਵਰ੍ਹੇ ਤੋਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਹੁਣ ਤੱਕ ਤਕਰੀਬਨ 29 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਸਿਹਤ ਸੰਭਾਲ ਸਭ ਤੋਂ ਵੱਧ ਜ਼ਰੂਰੀ ਹੈ, ਇਸ ਤੱਥ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਇਸ ਸੰਬੰਧੀ ਸਿਹਤ ਸੰਬੰਧੀ ਜਾਗਰੂਕਤਾ ਦਾ ਖ਼ਾਸ ਮਹੱਤਵ ਹੈ।

ਡਾ. ਫਰੈਂਕ ਸਚਨਾਬੇਲ ਨੇ 1963 ਵਿੱਚ‘ਦਾ ਵਰਲਡ ਫੈਡਰੇਸ਼ਨ ਆਫ ਹੈਮੋਫੀਲੀਆ’ਦਾ ਗਠਨ ਕੀਤਾ। ਇਸ ਦਾ ਦਫਤਰ ਮਾਂਟਰੀਅਲ, ਕੈਨੇਡਾ ਵਿਚ ਬਣਾਇਆ ਗਿਆ। ਹੀਮੋਫੀਲੀਆ ਦਿਵਸ ਹਰ ਸਾਲ ਡਾ ਫਰੈਂਕ ਸਚਨਾਬੇਲ ਦੇ ਜਨਮ ਦਿਨ ਨੂੰ ਸਮਰਪਿਤ 17 ਅਪਰੈਲ ਨੂੰ 1989 ਤੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਦੇਹਾਂਤ 1987 ਵਿੱਚ ਖੂਨ ਵਹਿਣ ਕਾਰਣ ਹੋ ਗਿਆ। ਹੀਮੋਫੀਲੀਆ ਦਰਅਸਲ ਦੋ ਯੂਨਾਨੀ ਸ਼ਬਦਾਂ ਤੋਂ ਬਣਿਆ ਹੈ ‘ਹਾਏਮਾ’ ਯਾਨੀ ਲਹੂ ਤੇ ‘ਫੀਲੀਆ’ ਯਾਨੀ ਮਾੜਾ ਅਸਰ। 

ਹੀਮੋਫੀਲੀਆਂ ਇੱਕ ਡਿਸਆਰਡਰ ਹੈ ਜੋ ਮੁੱਖ ਰੂਪ ਵਿੱਚ ਸਰੀਰ ਦੇ ਲਹੂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਇੱਕ ਅਜਿਹੀ ਮੈਡੀਕਲ ਸਥਿਤੀ ਹੈ ਜਿਸਦੇ ਕਾਰਨ ਦੁਰਘਟਨਾ ਹੋਣ ਤੋਂ ਬਾਅਦ ਕਈ ਵਿਅਕਤੀਆਂ ਦੇ ਲਈ ਇਹ ਜਾਨਲੇਵਾ ਵੀ ਹੋ ਸਾਬਿਤ ਹੁੰਦੀ ਹੈ। ਜਦੋਂ ਕਿਸੇ ਵਿਅਕਤੀ ਦੇ ਅੰਦਰੂਨੀ ਜਾਂ ਬਾਹਰੀ ਸੱਟ ਲੱਗਦੀ ਹੈ ਅਤੇ ਲਹੂ ਦਾ ਵਹਿਣਾ ਸ਼ੁਰੂ ਹੁੰਦਾ ਹੈ ਤਾਂ ਉਹ ਰੁਕਦਾ ਨਹੀਂ ਅਤੇ ਲਗਾਤਾਰ ਵਹਿੰਦਾ ਰਹਿੰਦਾ ਹੈ, ਤਾਂ ਇਹੀ ਸਥਿਤੀ ਹੋਮੀਫੀਲੀਆ ਅਖਵਾਉਂਦੀ ਹੈ। ਹੀਮੋਫੀਲੀਆ ਅਨੁਵੰਸ਼ਿਕ ਬੀਮਾਰੀ ਹੈ ਜਿਸ ਕਰਕੇ ਮਾਪਿਆਂ ਤੋਂ ਬੱਚਿਆਂ ਨੂੰ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਬੀਮਾਰੀ ਦਾ ਜੀਨ ਐਕਸ ਸ਼ਕਰਾਣੂ ਵਿਚ ਹੁੰਦਾ ਹੈ। ਆਮਤੌਰ ਤੇ ਇਹ ਰੋਗ ਪੁਰਸ਼ਾਂ ਵਿੱਚ ਜ਼ਿਆਦਾ ਹੁੰਦੀ ਹੈ ਪਰੰਤੂ ਔਰਤਾਂ ਵੀ ਇਸ ਦੀ ਵਾਹਕ ਹੁੰਦੀਆਂ ਹਨ।

ਮਾਹਿਰਾਂ ਅਨੁਸਾਰ ਇਸ ਰੋਗ ਦਾ ਕਾਰਨ ਇੱਕ ਰਕਤ ਪ੍ਰੋਟੀਨ ਦੀ ਘਾਟ ਹੁੰਦੀ ਹੈ ਜਿਸਨੂੰ ਕਲਾਟਿੰਗ ਫੈਕਟਰ ਵੀ ਕਿਹਾ ਜਾਂਦਾ ਹੈ। ਖੂਨ ਵਿੱਚ ਇਸ ਫੈਕਟਰ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਹ ਸਰੀਰ ਤੋਂ ਵਹਿੰਦੇ ਖੂਨ ਨੂੰ ਇੱਕ ਥੱਕੇ ਦੇ ਰੂਪ ਵਿੱਚ ਬਦਲ ਦਿੰਦਾ ਹੈ ਜਿਸ ਕਾਰਨ ਲਹੂ ਦਾ ਵਹਾਅ ਰੁੱਕ ਸਕੇ।
ਹੀਮੋਫੀਲੀਆ ਦੇ ਲੱਛਣਾਂ ਵਿੱਚ ਸਾਧਾਰਨ ਸੱਟ ਅਤੇ ਗਹਿਰੀ ਸੱਟ ਲੱਗਣ ਤੇ ਲਹੂ ਦਾ ਲਗਾਤਾਰ ਵਹਿੰਦੇ ਰਹਿਣਾ, ਸਰੀਰ ਦੇ ਵੱਖੋ ਵੱਖਰੇ ਜੋੜਾਂ ਵਿੱਚ ਦਰਦ ਹੋਣਾ, ਸਰੀਰ ਦੇ ਕਿਸੇ ਹਿੱਸੇ ਵਿੱਚ ਅਚਾਨਕ ਸੋਜ ਹੋਣਾ, ਮਲ-ਮੂਤਰ ਵਿੱਚ ਲਹੂ ਆਉਣਾ ਅਤੇ ਸਰੀਰ ਦੇ ਨੀਲੇ ਨਿਸ਼ਾਨ ਨਜ਼ਰ ਆਉਣਾ। ਹੀਮੋਫੀਲੀਆ ਦੇ ਲੱਛਣ ਨਜ਼ਰ ਆਉਣ ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

(ਗੋਬਿੰਦਰ ਸਿੰਘ ਢੀਂਡਸਾ) feedback.gobinder@hotmail.com

Install Punjabi Akhbar App

Install
×