ਸਿਲੀਕਾ ਦੀ ਧੂੜ ਦਾ ਅਨੁਮਾਨ ਲਗਾਉਣ ਵਾਸਤੇ ਸੰਸਾਰ ਦਾ ਪਹਿਲਾ ਯੰਤਰ ਲਗਾਇਆ ਗਿਆ ਨਿਊ ਸਾਊਥ ਵੇਲਜ਼ ਅੰਦਰ

ਨਿਊ ਸਾਊਥ ਵੇਲਜ਼ ਨੇ ਰਾਜ ਅੰਦਰ ਉਦਯੋਗਾਂ ਵਿੱਚ ਕੰਮ ਕਰਦੇ ਕਾਮਿਆਂ ਦੀ ਚੰਗੀ ਸਿਹਤ ਦੇ ਮੱਦੇਨਜ਼ਰ, ਅਜਿਹਾ ਇੱਕ ਯੰਤਰ ਲਾਂਚ ਕੀਤਾ ਹੈ ਜੋ ਕਿ ਹਵਾ ਵਿਚਲੇ ਸਿਲੀਕਾ ਦੇ ਕਣਾਂ ਦੀ ਅਨੁਮਾਨਿਤ ਦਰ ਨੂੰ ਮਾਪ ਸਕਦਾ ਹੈ ਅਤੇ ਇਹ ਧੂੜ ਵਿੱਚ ਅਜਿਹੇ ਕਣ ਹੁੰਦੇ ਹਨ ਜੋ ਕਿ ਕਾਮਿਆਂ ਦੇ ਸਾਹ ਲੈਣ ਕਾਰਨ ਸਰੀਰ ਵਿੱਚ ਚਲੇ ਜਾਂਦੇ ਹਨ ਅਤੇ ਫੇਫੜਿਆਂ ਦੀ ਬਿਮਾਰੀ ਦਾ ਕਾਰਨ ਬਣਦੇ ਹਨ। ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਕੈਵਿਨ ਐਂਡਰਸਨ ਨੇ ਕਿਹਾ ਕਿ ਅਜਿਹੇ ਉਦਯੋਗ ਜਿੱਥੇ ਕਿ ਪੱਥਰਾਂ ਨੂੰ ਕੱਟਣ ਆਦਿ ਜਿਹਾ ਕੰਮ ਚਲਦਾ ਹੈ ਉਥੇ ਸਿਲੀਕਾ ਦੀ ਭਰਮਾਰ ਹੁੰਦੀ ਹੈ ਅਤੇ ਇਸ ਯੰਤਰ ਦੀ ਸਹਾਇਤਾ ਨਾਲ ਇਸ ਦੇ ਹਵਾ ਵਿਚਲੇ ਮਾਪਦੰਡਾਂ ਦਾ ਲਗਾਤਾਰ ਪਤਾ ਲਗਾਇਆ ਜਾ ਸਕਦਾ ਹੈ ਅਤੇ ਵਰਕਰਾਂ ਦੇ ਨਾਲ ਨਾਲ ਹੋਰ ਇਨਸਾਨਾਂ ਦੀ ਚੰਗੀ ਸਿਹਤ ਲਈ ਇਸਦਾ ਇਸਤੇਮਾਲ ਬਹੁਤ ਹੀ ਲਾਹੇਵੰਦ ਹੋਣ ਵਾਲਾ ਹੈ। ਰਾਜ ਸਰਕਾਰ ਹੋਰ ਵੀ ਕਈ ਤਰ੍ਹਾਂ ਦੇ ਅਜਿਹੇ ਕਦਮ ਚੁੱਕ ਰਹੀ ਹੈ ਜਿਸ ਨਾਲ ਕਿ ਰਾਜ ਦੀ ਹਵਾ-ਪਾਣੀ ਨੂੰ ਪੂਰੀ ਤਰ੍ਹਾਂ ਸ਼ੁੱਧ ਰੱਖਿਆ ਜਾ ਸਕੇ ਅਤੇ ਉਕਤ ਯੰਤਰ ਵੀ ਸਰਕਾਰ ਦੀ ਇਸੇ ਮੁਹਿੰਮ ਦਾ ਹੀ ਹਿੱਸਾ ਹੈ ਅਤੇ ਸਰਕਾਰ ਇਸ ਵਾਸਤੇ ਜਿਹੜੀ ਡਸਟ ਸਟਰੈਟਜੀ 2020-22 ਤਹਿਤ ਯੋਜਨਾ ਚਲਾ ਰਹੀ ਹੈ ਉਹ ਬਹੁਤ ਹੀ ਕਾਰਗਾਰ ਹੋਣ ਵਾਲੀ ਹੈ। ਜ਼ਿਆਦਾ ਜਾਣਕਾਰੀ ਵਾਸਤੇ https://www.safework.nsw.gov.au/advice-and-resources/campaigns/dust-strategy ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×