ਵਿਸ਼ਵ ਕੱਪ ਜਿੱਤਣ ‘ਤੇ ਭੈਣ ਦੇ ਵਿਆਹ ਉਤੇ ਖਰਚ ਕਰੇਗਾ ਬਲੈਕ ਕੈਪਸ ਟੀਮ ਦਾ ਹੀਰੋ ਗ੍ਰਾਂਟ ਏਲੀਅਟ

Graphic1ਸਾਊਥ ਅਫਰੀਕਾ ਉਤੇ ਨਿਊਜ਼ੀਲੈਂਡ ਨੂੰ ਜਿੱਤ ਦਿਵਾਉਣ ਵਾਲਾ ਬਲੈਕ ਕੈਪਸ ਟੀਮ ਦਾ ਹੀਰੋ ਬਣਿਆ ਖਿਡਾਰੀ ਗ੍ਰਾਂਟ ਏਲੀਅਟ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਵਿਸ਼ਵ ਕੱਪ ਦੇ ਵਿਚ ਜਿੱਤ ਹਾਸਿਲ ਕਰ ਲੈਂਦਾ ਹੈ ਤਾਂ ਉਹ ਆਪਣੀ ਭੈਣ ਕੇਟ ਏਲੀਅਟ ਦੇ ਲਈ ਹਨੀਮੂਨ ਦਾ ਸਾਰਾ ਖਰਚਾ ਕਰੇਗਾ। ਉਸਦੀ ਭੈਣ ਦਾ ਵਿਆਹ ਇਸ ਸਨਿਚਵਾਰ ਨੂੰ ਵਾਇਕੀ ਆਈਲੈਂਡ ਵਿਖੇ ਹੋ ਰਿਹਾ ਹੈ ਜਦ ਕਿ ਫਾਈਨਲ ਮੁਕਾਬਲਾ 29 ਮਾਰਚ ਦਿਨ ਐਤਵਾਰ ਨੂੰ ਹੋਵੇਗਾ। ਗ੍ਰਾਂਟ ਏਲੀਅਟ ਜੋ ਕਿ ਬੁੱਧਵਾਰ ਨੂੰ ਮੈਲਬੋਰਨ ਚਲਾ ਗਿਆ ਸੀ ਆਪਣੀ ਭੈਣ ਦੇ ਵਿਆਹ ‘ਤੇ ਨਹੀਂ ਪਹੁੰਚ ਸਕੇਗਾ। ਇਸਦੀ ਭੈਣ ਨੇ ਸ਼ੁੱਭ ਇਛਾਵਾਂ ਦਿੰਦੇ ਹੋਏ ਆਪਣੇ ਭਰਾ ਨੂੰ ਕਿਹਾ ਹੈ ਕਿ ਉਸਦੇ ਹਨੀਮੂਨ ਦੇ ਲਈ ਸਗੋਂ ਇਹ ਦੇਸ਼ ਦੇ ਲਈ ਟ੍ਰਾਫੀ ਜਿੱਤ ਕੇ ਲਿਆਏ। ਸੈਮੀਫਾਈਨਲ ਤੱਕ ਗ੍ਰਾਂਟ ਏਲੀਅਟ 1,72,533 ਡਾਲਰ ਜਿੱਤ ਚੁੱਕਾ ਹੈ ਜੇਕਰ ਉਹ ਵਿਸ਼ਵ ਕੱਪ ਜਿੱਤ ਲੈਂਦੇ ਹਨ ਤਾਂ ਉਸਨੂੰ 3,42,533 ਡਾਲਰ ਇਨਾਮ ਵਜੋਂ ਮਿਲਣੇ ਹਨ।