ਨਿਊ ਸਾਊਥ ਵੇਲਜ਼ ਅੰਦਰ ਪੜ੍ਹਾਈ-ਲਿਖਾਈ ਅਤੇ ਸਿਖਲਾਈ ਲਈ ਵਿਸ਼ਵ ਪੱਧਰ ਦੀਆਂ ਸੁਵਿਧਾਵਾਂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਜਨਤਕ ਭਲਾਈ ਅਤੇ ਸਮੁੱਚੇ ਰਾਜ ਦੇ ਵਿਕਾਸ ਲਈ ਦਿਨ ਪ੍ਰਤੀ ਦਿਨ ਕੋਈ ਨਾ ਕੋਈ ਨਵਾਂ ਮਾਹੌਲ ਸਿਰਜਦੀ ਹੈ ਅਤੇ ਪੂਰਾ ਯਤਨ ਵੀ ਕਰਦੀ ਹੈ ਲੋਕਾਂ ਨੂੰ ਅਜਿਹੀਆਂ ਸਕੀਮਾਂ ਦਾ ਸਿੱਧਾ ਲਾਭ ਮਿਲ ਸਕੇ। ਅਜਿਹੀਆਂ ਹੀ ਸਕੀਮਾਂ ਦੇ ਤਹਿਤ ਹੁਣ ਰਾਜ ਸਰਕਾਰ ਲੋਕਾਂ ਵਾਸਤੇ ਛੁੱਟੀਆਂ ਦੌਰਾਨ ਪੜ੍ਹਾਈ-ਲਿਖਾਈ ਅਤੇ ਵੋਕੇਸ਼ਨਲ ਟ੍ਰੇਨਿੰਗ ਆਦਿ ਲਈ ਨਵੇਂ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਹੋਈ ਹੈ ਜਿਨ੍ਹਾਂ ਲਈ ਸਰਕਾਰ ਨੇ ਗੌਂਸਕੀ ਸ਼ੈਰਗੋਲਡ ਵੱਲੋਂ ਕੀਤੇ ਗਏ ਸਰਵੇਖਣ ਅਤੇ ਦਿੱਤੀਆਂ ਗਈਆਂ 5 ਸਿਫਾਰਸ਼ਾਂ ਨੂੰ ਵੀ ਮੰਨ ਲਿਆ ਹੈ ਅਤੇ ਹੁਣ ਸਰਕਾਰ ਜਿਹੜੇ ਕੰਮ ਕਰਨ ਜਾ ਰਹੀ ਹੈ ਉਹ ਇਸ ਪ੍ਰਕਾਰ ਹਨ: ਰਾਜ ਅੰਦਰ ਨਵੇਂ ਰੌਜ਼ਗਾਰ ਦੇ ਸੌਮਿਆਂ ਅਤੇ ਕੈਰੀਅਰਾਂ ਦੀ ਸਥਾਪਨਾ; ਨਿਊ ਸਾਊਥ ਵੇਲਜ਼ ਇੰਸਟੀਚਿਊਟ ਆਫ ਅਪਲਾਈਡ ਤਕਨਾਲੋਜੀ (ਆਈ. ਏ. ਟੀ.) ਦੀ ਨਵੇਂ ਸਿਰਿਉਂ ਸਥਾਪਨਾ; ਵੋਕੇਸ਼ਨਲ ਐਜੁਕੇਸ਼ਨ, ਟ੍ਰੇਨਿੰਗ ਅਤੇ ਵੁਚ ਸਿਖਿਆਵਾਂ ਵਾਸਤੇ ਵਿਦਿਆਰਥੀਆਂ ਅਤੇ ਸਿਖਿਆਰਥੀਆਂ ਲਈ ਕਰਜ਼ਾ ਸਕੀਮਾਂ ਦਾ ਆਗਾਜ਼ (Higher Education Contribution Scheme (HECS)); ਹਾਈ ਸਕੂਲਾਂ ਅੰਦਰ ਵੋਕੇਸ਼ਨਲ ਟ੍ਰੇਨਿੰਗਾਂ ਦੇ ਮਿਆਰ ਨੂੰ ਸੁਧਾਰਨਾ ਅਤੇ ਹੋਰ ਉਚਾ ਚੁੱਕਣਾ; ਅਜਿਹੇ ਕੋਰਸਾਂ ਵਾਸਤੇ ਉਦਯੋਗ ਜਗਤ ਦੇ ਮਾਹਿਰਾਂ ਕੋਲੋਂ ਮਸ਼ਵਰੇ ਆਦਿ।
ਪ੍ਰੀਮੀਅਰ ਨੇ ਇਸ ਸਭ ਕੁੱਝ ਵਾਸਤੇ ਸ੍ਰੀ ਡੇਵਿਡ ਗੌਂਸਕੀ (ਏ.ਸੀ.) ਅਤੇ ਪ੍ਰੋਫੈਸਰ ਪੀਟਰ ਸ਼ੈਰਗੋਲਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ, ਲਗਨ ਅਤੇ ਦੂਰ-ਅੰਦੇਸ਼ੀ ਸਦਕਾ ਇਹ ਰਿਪੋਰਟ ਤਿਆਰ ਕਰ ਕੇ ਅਤੇ ਸੁਝਾਵਾਂ ਦੇ ਨਾਲ ਸਰਕਾਰ ਨੂੰ ਸੌਂਪੀ ਹੈ ਜਿਸ ਦਾ ਸਿੱਧਾ ਲਾਭ ਜਨਤਾ ਨੂੰ ਹੀ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੁਆਰਾ ਚਲਾਏ ਜਾ ਰਹੇ 107 ਬਿਲੀਅਨ ਦੇ ਬੁਨਿਆਦੀ ਢਾਂਚੇ ਨੂੰ ਸੰਵਾਰਨ ਵਾਲੇ ਪਾਜੈਕਟਾਂ ਅਧੀਨ ਹੀ ਉਪਰੋਕਤ ਕਾਰਜ ਵੀ ਆਉਂਦੇ ਹਨ ਅਤੇ ਅਜਿਹੇ ਕਾਰਜਾਂ ਵਿੱਚ 3ਡੀ. ਪ੍ਰਿੰਟਿੰਗ, ਰੋਬੋਟਿਕਸ ਅਤੇ ਹੋਰ ਆਧੁਨਿਕ ਤਕਨਾਲੋਜੀ ਨਾਲ ਸਬੰਧਤ ਖਿੱਤੇ ਵੀ ਸ਼ਾਮਿਲ ਹਨ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ https://education.nsw.gov.au/about-us/strategies-and-reports/our-reports-and-reviews/review-on-the-nsw-vocational-education-and-training-sector ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×