ਯੂਨੀਵਰਸਿਟੀ ਆਫ ਸਿਡਨੀ ਵਿੱਚ ਨਵਾਂ ਅਤੇ ਵਿਸ਼ਵ ਪੱਧਰ ਉਪਰ ਆਧੁਨਿਕ ਕੈਂਪਸ ਦਾ ਇਕਰਾਰ

ਰੌਜ਼ਗਾਰ, ਨਿਵੇਸ਼, ਸੈਰ-ਸਪਾਟਾ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਸ੍ਰ ਸਟੁਅਰਟ ਆਇਰਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਅਤੇ ਯੂਨੀਵਰਸਿਟੀ ਆਫ ਸਿਡਨੀ ਵਿਚਾਲੇ ਇੱਕ ਇਕਰਾਰ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਤਹਿਤ ਸਿਡਨੀ ਯੂਨੀਵਰਸਿਟੀ (ਪੈਰਾਮਾਟਾ/ਵੈਸਟਮੀਡ) ਵਿਖੇ ਇੱਕ ਆਧੁਨਿਕ ਅਤੇ ਵਿਸ਼ਵ ਪੱਧਰ ਦਾ ਨਵੀਨਤਮ ਕੈਂਪਸ ਸਥਾਪਿਤ ਕੀਤਾ ਜਾਵੇਗਾ ਜਿਸ ਰਾਹੀਂ ਕਿ ਵਿਸ਼ਵ ਪੱਧਰ ਦੀ ਪੜ੍ਹਾਈ ਦੇ ਨਾਲ ਨਾਲ ਖੋਜ ਕਾਰਜ ਵੀ ਹੋਣਗੇ ਅਤੇ ਇਸ ਨਾਲ ਸਿਹਤ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਤੀ ਦਾ ਆਗਾਜ਼ ਕੀਤਾ ਜਾਵੇਗਾ ਤਾਂ ਕਿ ਮੌਜੂਦਾ ਬਿਮਾਰੀਆਂ ਦੇ ਨਾਲ ਨਾਲ ਭਵਿੱਖ ਵਿੱਚ ਆਉਣ ਵਾਲੇ ਅਜਿਹੇ ਖਤਰਿਆਂ ਉਪਰ ਵੀ ਪੂਰਨ ਤੌਰ ਤੇ ਕਾਬੂ ਪਾਇਆ ਜਾ ਸਕੇ। ਸ੍ਰੀ ਆਇਰਜ਼ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਅਗਲੇ 30 ਸਾਲਾਂ ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਦਾ ਟੀਚਾ ਹੈ ਕਿ ਉਕਤ ਸਥਾਨਾਂ ਉਪਰ 20,000 ਤੋਂ ਵੀ ਜ਼ਿਆਦਾ ਰੌਜ਼ਗਾਰ ਦੇ ਸਾਧਨ ਉਪਲੱਭਧ ਹੋ ਸਕਣ ਅਤੇ ਇਸ ਵਾਸਤੇ ਰਾਜ ਸਰਕਾਰ 2.8 ਬਿਲਿਅਨ ਡਾਲਰਾਂ ਦਾ ਯੋਗਦਾਨ ਵੀ ਪਾ ਰਹੀ ਹੈ। ਇਸ ਵਾਸਤੇ ਉਨ੍ਹਾਂ ਨੇ ਉਚੇਚੇ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪ੍ਰਿੰਸੀਪਲ ਡਾ. ਮਾਈਕਲ ਸਪੈਂਸ ਏ.ਸੀ. ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਅੱਜ ਜਿਹੜੇ ਮੁਕਾਮ ਉਪਰ ਖੜ੍ਹੀ ਹੈ ਅਤੇ ਜਿੱਥੇ ਖੜ੍ਹ ਕੇ ਉਹ ਭਵਿੱਖ ਦੇ ਅਜਿਹੇ ਸੁਫ਼ਨਿਆਂ ਨੂੰ ਸਾਕਾਰ ਹੁੰਦਾ ਦੇਖ ਰਹੀ ਹੈ, ਉਹ ਸਭ ਡਾ. ਮਾਈਕਲ ਦੀ ਦੂਰਅੰਦੇਸ਼ੀ ਦਾ ਨਤੀਜਾ ਹਨ ਅਤੇ ਯੂਨੀਵਰਸਿਟੀ ਅੰਦਰ ਆਉਣ ਵਾਲੇ ਬਦਲਾਵਾਂ ਨਾਲ ਨਾ ਸਿਰਫ ਯੂਨੀਵਰਸਿਟੀ ਅਤੇ ਇੱਥੋਂ ਦੇ ਵਿਦਿਆਰਥੀਆਂ ਨੂੰ ਹੀ ਫਾਇਦਾ ਸਗੋਂ ਇਹ ਰੌਜ਼ਗਾਰ ਦੇ ਖੇਤਰ ਵਿੱਚ ਵੀ ਨਵੀਆਂ ਪੁਲਾਂਘਾਂ ਪੁੱਟੇਗੀ ਅਤੇ ਆਉਣ ਵਾਲੇ ਸਮਿਆਂ ਵਿੱਚ ਇੱਥੇ 25,000 ਨਵੇਂ ਵਿਦਿਆਰਥੀ ਸੰਸਾਰ ਦੇ ਅਲੱਗ ਅਲੱਗ ਹਿੱਸਿਆਂ ਤੋਂ ਆਉਣਗੇ ਅਤੇ 2,500 ਤੋਂ ਵੀ ਜ਼ਿਆਦਾ ਸਟਾਫ ਦੀ ਜ਼ਰੂਰਤ ਹੋਵੇਗੀ ਅਤੇ ਇਹ ਟੀਚਾ 2055 ਤੱਕ ਦਾ ਮਿਥਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੈਸਟਮੀਡ ਪਹਿਲਾਂ ਹੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਬਾਇਓਮੈਡੀਕਲ ਉਤਪਾਕਾਂ ਵੱਜੋਂ ਉਭਰ ਰਿਹਾ ਹੈ ਅਤੇ ਉਕਤ ਯੂਨੀਵਰਸਿਟੀ ਵਿੱਚ ਅਜਿਹੇ ਮਾਪਦੰਢ ਸਥਾਪਿਤ ਕੀਤੇ ਜਾ ਰਹੇ ਹਨ ਕਿ ਵਿਸ਼ਵ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਅੰਦਰ ਉਕਤ ਯੂਨੀਵਰਸਿਟੀ ਵੀ ਸ਼ਾਮਿਲ ਹੋਣ ਜਾ ਰਹੀ ਹੈ ਅਤੇ ਇਸ ਨਾਲ ਪੈਰਾਮਾਟਾ (ਉਤਰੀ) ਵੀ ਅਜਿਹੀਆਂ ਪੁਲਾਂਘਾਂ ਪੁੱਟ ਰਿਹਾ ਹੈ ਕਿ ਵਿਸ਼ਵ ਪੱਧਰ ਤੇ ਉਚਤਮ ਪੜ੍ਹਾਈ ਲਿਖਾਈ ਦੀ ਹੱਬ ਬਣਦਾ ਜਾ ਰਿਹਾ ਹੈ।

Install Punjabi Akhbar App

Install
×