ਕੁੱਝ ਯਾਦ ਨਹੀਂ ਆ ਰਿਹਾ ਦੀ ਵੱਧ ਰਹੀ ਹੈ ਸਮੱਸਿਆ

ਵਿਸ਼ਵ ਭਰ ਵਿਚ 21 ਸਤੰਬਰ 2021 ਨੂੰ ਵਿਸ਼ਵ ਅਲਜ਼ਾਈਮਰ ਦਿਵਸ ਅੰਤਰਰਾਸ਼ਟਰੀ ਮੁਹਿਮ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਜਿਸਦਾ ਉਦੇਸ਼ ਅਲਜ਼ਾਈਮਰ ਬਾਰੇ ਜਾਗਰੂਕਤਾ ਵਧਾਉਣਾ ਅਤੇ ਇਸ ਕਲੰਕ ਨੂੰ ਚੁਣੌਤੀ ਦੇਣਾ ਹੈ। ਸਾਲ 2012 ਵਿਚ ਇਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ ਸੀ। ਅਲਜ਼ਾਈਮਰ ਰੋਗ ਦਿਮਾਗੀ ਕਮਜ਼ੋਰੀ ਦੀ ਇੱਕ ਕਿਸਮ ਹੈ ਜੋ ਯਾਦਾਸ਼ਤ, ਸੋਚ ਅਤੇ ਵਿਵਹਾਰ ਵਿੱਚ ਅੱਜ ਬੇਸ਼ੁਮਾਰ ਸਮੱਸਿਆਵਾਂ ਦਾ ਕਾਰਨ ਬਣ ਰਹੀ ਹੈ। ਇਨਸਾਨ ਦੀ ਕੋਈ ਬਿਮਾਰੀ ਅਤੇ ਵੱਧ ਰਹੀ ਉਮਰ ਦੇ ਨਾਲ-ਨਾਲ ਡੇਲੀ ਰੂਟੀਨ ਵਿਚ ਇਸਦੇ ਦਖਲ ਨਾਲ ਗੰਭੀਰ ਨਤੀਜੇ ਸਾਹਮਣੇ ਆ ਰਹੇ ਹਨ। ਵਿਸ਼ਵ ਭਰ ਵਿੱਚ ਇਹ ਦਿਮਾਗੀ ਕਮਜ਼ੋਰੀ ਦਾ ਅੰਕੜਾ 70-85% ਪਹੂੰਚ ਗਿਆ ਹੈ।
ਅਲਜ਼ਾਈਮਰ ਦੇ ਰੋਗੀ, ਜੋ 2030 ਤੱਕ 65 ਮਿਲੀਅਨ ਤੋਂ ਵੱਧ ਹੋਣ ਦਾ ਅਨੁਮਾਨ ਹੈ। ਸੰਯੁਕਤ ਰਾਜ ਮੌਤ ਦਾ ਛੇਵਾਂ ਕਾਰਨ ਅਤੇ ਪਛਿਲੇ 18 ਸਾਲ ਵਿਚ ਅਲਜ਼ਾਈਮਰ ਨਾਲ ਹੋਣ ਵਾਲੀਆਂ ਮੌਤਾਂ ਵਿਚ ਲਗਭਗ 146% ਵਾਧਾ ਹੋਅਿਾ ਹੈ।ਜਰੂਰੀ ਨਹੀਂ ਬਜ਼ੁਰਗ ਪੀੜਿਤ ਹਨ, ਲਗਭਗ 200,000 ਅਮਰੀਕੀ 65 ਸਾਲ ਤੋਂ ਘੱਟ ਉਮਰ ਵਿਅਕਤੀ ਸ਼ਿਕਾਰ ਹਨ।ਸ਼ੂਰੁਆਤੀ ਅਲਜ਼ਾਈਮਰ ਰੋਗ 30 ਤੋਂ 60 ਸਾਲ ਦੀ ਉਮਰ ਵਿਚ ਦੇਖਿਆ ਜਾ ਰਿਹਾ ਹੈ।ਅਲਜ਼ਾਈਮਰ ਦੀ ਆਮ ਹਾਲਤ ਵਿਚ ਵਿਅਕਤੀ ਰੌਜ਼ ਦੇ ਕੰਮ ਯਾਨਿ ਸਵਾਲ ਵਾਰ-ਵਾਰ ਕਰਨ ਤੋਂ ਲੈ ਕੇ ਗੱਲਾਂ ਨੂੰ ਛੇਤੀ ਭੁੱਲਣ ਲੱਗ ਪੈਂਦਾ ਹੈ। ਦੂਸਰੀ ਹਾਲਤ ਵਿਚ ਬਿਮਾਰੀ ਨਾਲ ਪੀੜਿਤਾਂ ਨੂੰ ਪਰਿਵਾਰ ਦੇ ਮੈਂਬਰ ਅਤੇ ਦੋਸਤਾਂ ਦੀ ਪਛਾਣ ਕਰਨ ਵਿਚ ਮੁਸ਼ਕਲ ਆਉਣੀ ਸ਼ੁਰੂ ਹੋ ਜਾਂਦੀ ਹੈ। ਯਾਦਾਸ਼ਤ ਘਟਣ ਨਾਲ ਰੋਗੀ ਕਨਫਿਉਜ਼ ਰਹਿੰਦਾ ਹੈ। ਇਸ ਹਾਲਤ ਵਿਚ ਪਰਸਨਲ ਕੰਮ ਜਿਵੇਂ ਮੂੰਹ ਧੋਣਾ, ਟੂਥ-ਬ੍ਰਸ਼ ਕਰਨਾ, ਖਾਣਾ-ਪੀਣਾ, ਅਤੇ ਕਪੜੇ ਬਦਲਣ ਵਗੈਰਾ ਵਿਚ ਵੀ ਮੁਸ਼ਕਲ ਆ ਸਕਦੀ ਹੈ।ਗੰਭੀਰ ਅਲਜ਼ਾਈਮਰ ਰੋਗ ਦੀ ਅਗਲੀ ਹਾਲਤ ਵਿਚ ਦਿਮਾਗੀ-ਸਿਸਟਮ ਜ਼ਿਆਦਾ ਕਮਜੋਰ ਹੋ ਜਾਣ ਕਰਕੇ ਦਿਮਾਗ ਦੇ ਟਿਸ਼ੂ, ਸੈਲਜ਼ ਸੁੰਗੜ ਜਾਂਦੇ ਹਨ। ਬ੍ਰੇਨ-ਸਰਕੁਲੇਸ਼ਨ ਘੱਟ ਜਾਂ ਖਤਮ ਦੀ ਹਾਲਤ ਰੋਗੀ ਬੈਡ ਰਿਡਨ ਹੋ ਜਾਂਦਾ ਹੈ। ਆਪਣੇ-ਆਪ ਕੁੱਝ ਕਰਕੇ ਰੋਗੀ ਦੀ ਨਿਰਭਰਤਾ ਵੱਧ ਜਾਂਦੀ ਹੈ।

ਅਲਜ਼ਾਈਮਰ ਬਿਮਾਰੀ ਦਾ ਅਸਲ ਕਾਰਨ ਵਿਗਿਆਨੀ ਅਜੇ ਤੱਕ ਸਮਝ ਨਹੀਂ ਪਾ ਰਹੇ ਹਨ।ਅਲਜ਼ਾਈਮਰ ਦੀ ਸ਼ੁਰੂਆਤ ਵਿਚ ਜੈਨੇਟਿਕ ਬਦਲਾਅ ਵੀ ਕਾਰਨ ਹੋ ਸਕਦਾ ਹੈ।ਅਲਜ਼ਾਈਮਰ ਦੀ ਅਗਲੀ ਸਟੇਜ਼ ਵਿਚ ਦਿਮਾਗ ਅੰਦਰ ਹੋਣ ਵਾਲੇ ਗੁੰਝਲਦਾਰ ਪਰਿਵਰਤਨ ਅਤੇ ਲਗਾਤਾਰ ਬਦਲ ਰਿਹਾ ਲਾਈਫਸਟਾਈਲ ਮਨਿਆ ਜਾ ਰਿਹਾ ਹੈ। ਅਲਜ਼ਾਈਮਰ ਦੇ ਵਿਕਾਸ ਦੇ ਖਤਰੇ ਨੂੰ ਵਧਾਉਣ ਵਿਚ ਬ੍ਰੇਨ ਸੈਲਜ਼, ਟਿਸ਼ੂ ਦੀ ਵੱਖ-ਵੱਖ ਤਰੀਕੇ ਨਾਲ ਬਦਲਦੀ ਹੋਈ ਕ੍ਰਿਆ ਹੋ ਸਕਦੀ ਹੈ। ਵਿਗਿਆਨੀ ਦਿਮਾਗ ਅਤੇ ਸਰੀਰ ਦੇ ਤਰਲ ਪਦਾਰਥਾਂ ਵਿਚ ਤਬਦੀਲੀਆਂ ਬਾਰੇ ਸਟਡੀ ਦੁਆਰਾ ਅਲਜ਼ਾਈਮਰ ਦੇ ਪੈਦਾ ਹੋਣ ਵਾਲੇ ਲਛਣਾਂ ਨੂੰ ਪਹਿਲਾਂ ਹੀ ਪਤਾ ਲਗਾਇਆ ਜਾ ਸਕਦਾ ਹੈ। ਅੋਪਲੀਪੋਪ੍ਰੋਟੀਨ ਈ ਜੀਨ ਦਾ ਇੱਕ ਰੂਪ ਹੋਣਾ ਸਰੀਰ ਅੰਦਰ ਖਤਰੇ ਨੂੰ ਵਧਾ ਰਹੀ ਹੈ।ਉਮਰ ਨਾਲ ਜੁੜੀਆਂ ਤਬਦੀਲੀਆਂ ਵਿਚ ਦਿਮਾਗ ਦੇ ਕੁੱਝ ਹਿੱਸੇ ਸਿੰਗੁੜ (ਐਟਰੋਫੀ) ਜਾਣ ਨਾਲ, ਨਾੜੀਆਂ ਦੀ ਕ੍ਰਿਆ ਬਿਗੜ ਜਾਂਦੀ ਹੈ।ਪੂਰਾ ਡੀਐਏ ਗਰੁੱਪ ਜੋ ਕਿਸੇ ਵਿਅਕਤੀ ਦੇ ਦੇਰ ਨਾਲ ਹੋਣ ਵਾਲੇ ਅਲਜ਼ਾਈਮਰ ਦੇ ਖਤਰੇ ਨੂੰ ਵੱਖ-ਵੱਖ ਡਿਗਰੀਆਂ ਵਿਚ ਵਧਾ ਜਾਂ ਘਟਾ ਸਕਦਾ ਹੈ।ਵੱਧ ਰਹੀ ਅਲਜ਼ਾਈਮਰ ਦੀ ਸਮੱਸਿਆ ਅੱਜ ਬੋਧਿਕ ਗਿਰਾਵਟ ਨਾਲ ਜੁੜੇ ਰੋਗ-ਸਟ੍ਰੋਕ, ਹਾਈ-ਬਲੱਡ ਪ੍ਰੈਸ਼ਰ, ਮੋਟਾਪਾ ਅਤੇ ਡਾਇਬੀਟੀਜ਼ ਵੀ ਜਿਮੇਵਾਰ ਹੋ ਸਕਦੇ ਹਨ। ਦਿਮਾਗ ਦੀ ਵੱਧ ਰਹੀ ਉਮਰ ਅਤੇ ਬਿਮਾਰੀ ਦੇ ਅਸਲ ਕਾਰਨ ਲਈ ਰਿਸਰਚ ਜਾਰੀ ਹੈ।

  • ਅਲਜ਼ਾਈਮਰ ਤੋਂ ਬਚਾਅ ਲਈ ਗਲੋਬਲ ਐਕਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਹੈਲਦੀ ਲਾਈਫਸਟਾਈਲ, ਵਾਤਾਵਰਣ ਅਤੇ ਬਿਮਾਰੀਆਂ ਤੋਂ ਬਚਾਅ ਦੇ ਤਰੀਕੇ ਅਲਜ਼ਾਈਮਰ ਦਾ ਵਿਕਾਸ ਘਟਾਉਣ ਵਿਚ ਭੂਮਿਕਾ ਨਿਭਾ ਸਕਦੇ ਹਨ।
  • ਛੇਤੀ ਭੁੱਲ ਜਾਣ ਦੀ ਸਮੱਸਿਆ ਲਈ ਸਰੀਰਕ-ਮਾਨਸਿਕ ਅਕੇਸਰਸਾਈਜ਼, ਪੌਸ਼ਟਿਕ ਖੁਰਾਕ, ਸੋਸ਼ਲ ਗਤੀਵਿਧੀਆਂ, ਆਤਮ ਵਿਸ਼ਵਾਸ, ਸਮੇਂ-ਸਮੇਂ ਤੇ ਮੈਡੀਕਲ ਚੈਕਅਪ ਅਤੇ ਬਿਮਾਰੀਆਂ ਦੇ ਪ੍ਰੋਪਰ ਇਲਾਜ਼ ਨਾਲ ਅਲਜ਼ਾਈਮਰ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ।
  • ਅਲਜ਼ਾਈਮਰ ਦੀ ਜਾਂਚ ਲਈ ਕਲੀਨਿਕ ਟਰਾਇਲ ਦੁਆਰਾ ”ਸੰਭਾਵਤ ਅਲਜ਼ਾਈਮਰ ਡਿਮੇਨਸ਼ੀਆ,” ਰੋਗੀ ਅਤੇ ਪੂਰੇ ਪਰਿਵਾਰ ਦੀ ਸਮੁੱਚੀ ਸਿਹਤ, ਵਧੇਰੇ ਦਵਾਈਆਂ ਦੀ ਵਰਤੋਂ, ਖੁਰਾਕ, ਪਿਛਲੇ ਮੈਡੀਕਲ ਸਮੱਸਿਆਵਾਂ, ਡੇਲੀ ਗਤਿਿਵਧੀਆਂ ਕਰਨ ਦੀ ਯੋਗਤਾ, ਪੋਜ਼ੀਟਿਵ ਸੋਚ, ਮਾਨਸਿਕ ਵਿਵਹਾਰ ਵਿਚ ਤਬਦੀਲੀ ਬਾਰੇ ਜਾਂਚ, ਮੈਡੀਕਲ ਟੈਸਟ-ਐਮਆਰਆਈ, ਸੀਟੀਸੀ, ਪੀਈਟੀ, ਵਗੈਰਾ ਨਾਲ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ।
  • ਅੰਤਰਰਾਸ਼ਟਰੀ ਪੱਧਰ ਤੰਦਰੁਸਤੀ ਲਈ ‘ਤੇ ਅਲਜ਼ਾਈਮਰ ਦੀ ਕਲੀਨਿਕਲ ਖੋਜ, ਇਲਾਜ਼, ਰੋਕਥਾਮ, ਅਤੇ ਸਮਝਣ ਲਈ ਵਲੰਟੀਅਰਾਂ ਦੇ ਸਹਿਯੋਗ ਦੀ ਲੌੜ ਹੈ।
    ਸਿਗਰੇਟ ਜਾਂ ਤਮਾਕੂਨੋਸ਼ੀ ਅਤੇ ਜ਼ਿਆਦਾ ਅਲਕੋਹਲ ਇਸਤੇਮਾਲ ਕਰਨ ਵਾਲੇ ਦਿਮਾਗੀ ਕਮਜੋਰੀ, ਸ਼ੂਗਰ, ਸਟ੍ਰੋਕ ਅਤੇ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦੇ ਨਾਲ ਅਲਜ਼ਾਈਮਰ ਦਾ ਵੀ ਖਤਰਾ ਵਧਾ ਰਹੇ ਹਨ। ਤੰਦਰੁਸਤੀ ਲਈ ਜੰਕ ਫੂਡ, ਜ਼ਿਆਦਾ ਸ਼ੂਗਰ, ਅਲਕੋਹਲ, ਅਤੇ ਨਸ਼ਿਆਂ ਦੀ ਆਦਤ ਕੰਟ੍ਰੋਲ ਕਰਨ ਦੀ ਲੋੜ ਹੈ।
  • ਰੂਟੀਨ ਦੀ ਖੁਰਾਕ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ, ਓਮੇਗਾ ਸਪਲੀਮੈਂਟਸ, ਬਦਾਮ ਗਿਰੀ, ਦੁੱਧ, ਪਨੀਰ, ਦਹੀਂ, ਘਰੇਲੂ ਮਿਕਸ ਵੇਜ਼ੀਟੇਬਲ ਸੂਪ, ਤਾਜ਼ੇ ਫਲਾਂ ਦਾ ਰੱਸ, ਦਾਲਾਂ, ਬੀਨਜ਼, ਓਲਿਵ ਆਇਲ ਵਗੈਰਾ ਨੂੰ ਸ਼ਾਮਿਲ ਕਰੋ।
  • ਨੋਟ: ਆਮ ਲੱਛਣ ਜਿਵੇਂ- ਆਪਣੇ ਗਲੇ ਵਿਚ ਲਟਕੀ ਹੋਈ ਐਨਕ ਲੱਭਣਾ, ਕਾਰ ਪਾਰਕ ਕਰਕੇ ਅਤੇ ਕਾਰ ਦੀ ਅਤੇ ਬਾਹਰੋਂ ਆਕੇ ਘਰ ਦੀ ਚਾਬੀ ਰੱਖ ਕੇ ਭੱਲ ਜਾਣਾ, ਦੋਸਤ-ਰਿਸ਼ਤੇਦਾਰਾਂ ਦੇ ਨਾਂ, ਰੋਜ ਦੇ ਜਰੂਰੀ ਕੰਮ, ਬਿੱਲਾਂ ਦਾ ਸਮੇਂ ‘ਤੇ ਭੁਗਤਾਨ, ਕੰਮ ਕਰਨ ਦੀ ਯੋਗਤਾ ਘੱਟ ਜਾਣਾ, ਅਤੇ ਛੇਤੀ ਮੂਡ ਬਦਲ ਜਾਣ ਦੀ ਹਾਲਤ ਨੂੰ ਗੰਭੀਰਤਾ ਨਾਲ ਲੈ ਕੇ ਆਪਣੇ ਫੈਮਿਲੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਹਾਈ ਬਲੱਡ-ਪ੍ਰੈਸ਼ਰ, ਡਿਪ੍ਰੈਸ਼ਨ ਅਤੇ ਸ਼ੂਗਰ ਦੇ ਰੋਗੀਆਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ।

(ਅਨਿਲ ਧੀਰ)
healthmedia1@hotmail.com

Install Punjabi Akhbar App

Install
×