ਵਿਸ਼ਵ ਏਡਜ਼ ਦਿਵਸ ਦੀ ਸਾਰਥਿਕਤਾ ਵਿਚ ਵਾਧਾ ਕਰ ਸਕਦਾ ਹੈ ਪੋਰਨੋਗ੍ਰਾਫੀ’ਤੇ ਸ਼ਿਕੰਜਾ ਕੱਸਣ ਵਾਲੇ ਫੈਸਲੇ : ਸ਼ੁਭ ਕਰਮਨ ਸੁਸਾਇਟੀ

(ਭਾਰਤ ਸਰਕਾਰ ਵਲੋਂ ਰੇਪ, ਗੈਂਗਰੇਪ ਵੀਡੀਓਜ਼ ਤੇ ਚਾਈਲਡ ਪੋਰਨੋਗ੍ਰਾਫੀ ਵਿਰੁੱਧ ਸ਼ਿਕੰਜਾ ਕੱਸਣ ਦਾ ਲਿਆ ਫੈਸਲਾ ਬਹੁਤ ਵੱਡਾ ਫੈਸਲਾ ਹੈ। ਸਵਾਗਤਯੋਗ ਹੈ ਅਤੇ ਜੇ ਲਾਗੂ ਹੁੰਦਾ ਹੈ ਤਾ ਸਲਾਹੁਣਯੋਗ ਹੋਵੇਗਾ)

World-AIDS-Dayਹੁਸ਼ਿਆਰਪੁਰ 1 ਦਸੰਬਰ : ਐਚ.ਆਈ.ਵੀ./ਏਡਜ਼ ਅਤੇ ਕੈਂਸਰ ਤੋਂ ਬਚਾਅ ਲਈ ਨਵੀਆਂ ਨਵੀਆਂ ਖੋਜਾਂ ਜਾਰੀ ਹਨ ਅਤੇ ਕਾਬੂ ਪਾਉਣ ਦੀਆਂ ਸੰਭਾਵਨਾਵਾਂ ਦੀ ਆਸ ਬਣੀ ਹੋਈ ਹੈ।ਵਿਸ਼ਵ ਸਿਹਤ ਸੰਸਥਾ ਅਤੇ ਸਰਕਾਰਾਂ ਵਲੋਂ ਬਿਮਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਚੇਤਨਾ ਪ੍ਰੋਗਰਾਮ ਅਤੇ ਪ੍ਰਭਾਵਿਤ ਮਰੀਜ਼ਾਂ ਲਈ ਇਲਾਜ ਪ੍ਰੋਗਰਾਮ ਦਿੱਤੇ ਜਾ ਰਹੇ ਹਨ। ਪਰ ਅਜੇ ਤੱਕ ਇਹ ਬਿਮਾਰੀਆਂ ਨਾਮੁਰਾਦ ਬਿਮਾਰੀਆਂ ਦੀ ਕਤਾਰ ਵਿਚ ਖੜ੍ਹੀਆਂ ਹਨ। ਜਿਸ ਲਈ ਬਹੁ-ਪੱਖੀ ਦਿਸ਼ਾਵਾਂ’ਤੇ ਕੰਮ ਕਰਨਾ ਸਮੇਂ ਦੀ ਲੋੜ ਹੈ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੁਭ ਕਰਮਨ ਸੁਸਾਇਟੀ ਮੁੱਖ ਦਫ਼ਤਰ ਹੁਸ਼ਿਆਰਪੁਰ ਦੇ ਚੇਅਰਮੈਨ ਰਸ਼ਪਾਲ ਸਿੰਘ ਸਮਾਜ-ਵਿਗਿਆਨੀ, ਸਕੱਤਰ ਪਰਮਿੰਦਰ ਸਿੰਘ ਖਾਨਪੁਰ ਅਤੇ ਪ੍ਰਿੰਸੀਪਲ ਗੁਰਦੇਵ ਸਿੰਘ ਚੇਅਰਮੈਨ ਗੁਰਮਤਿ ਕਾਲਜ ਹੁਸ਼ਿਆਰਪੁਰ ਨੇ ਵਿਸ਼ਵ ਏਡਜ਼ ਦਿਵਸ ਮੌਕੇ ਇਕ ਪ੍ਰੈਸ ਨੋਟ ਰਾਹੀਂ ਕੀਤਾ। ਉਹਨਾਂ ਕਿਹਾ ਕਿ ਮਾਨਸਿਕ ਪ੍ਰਦੂਸ਼ਣ, ਜ਼ਹਿਰੀਲੀਆਂ ਫਸਲਾਂ, ਅਸ਼ੁੱਧ ਖੁਰਾਕ, ਪ੍ਰਦੂਸ਼ਿਤ ਪੌਣ-ਪਾਣੀ, ਨਸ਼ੇ ਅਤੇ ਚਰਿੱਤਰਹੀਣਤਾ ਆਦਿਕ ਬੁਰਾਈਆਂ ਅਜਿਹੀਆਂ ਬਿਮਾਰੀਆਂ ਦੇ ਕਾਰਨ ਹਨ। ਜਿਸ ਲਈ ਸਦਾਚਾਰੀ ਜੀਵਨ ਜੀਊਣ ਦੀ ਕਲਾ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੀ ਹੈ। ਭਾਰਤ ਸਰਕਾਰ ਵਲੋਂ ਰੇਪ, ਗੈਂਗਰੇਪ ਵੀਡੀਓਜ਼ ਤੇ ਚਾਈਲਡ ਪੋਰਨੋਗ੍ਰਾਫੀ ਵਿਰੁੱਧ ਸ਼ਿਕੰਜਾ ਕੱਸਣ ਦਾ ਲਿਆ ਫੈਸਲਾ ਬਹੁਤ ਵੱਡਾ ਫੈਸਲਾ ਹੈ। ਅਜਿਹੇ ਕਦਮ ਵਿਸ਼ਵ ਪੱਧਰ’ਤੇ ਮਨਾਏ ਜਾਂਦੇ ਦਿਹਾੜ੍ਹਿਆਂ ਦੀ ਸਾਰਥਿਕਤਾ ਵਿਚ ਵਾਧਾ ਕਰਦੇ ਹਨ। ਇਸ ਨਾਲ ਸ਼ੋਸ਼ਲ ਮੀਡੀਆ’ਤੇ ਤੇਜ਼ੀ ਨਾਲ ਫੈਲ ਰਹੀ ਚਾਈਲਡ ਪੋਰਨੋਗ੍ਰਾਫੀ, ਰੇਪ ਤੇ ਗੈਂਗਰੇਪ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ’ ਤੇ ਰੋਕ ਲੱਗ ਸਕੇਗੀ। ਨਿਰਸੰਦੇਹ ਬੱਚੇ ਹਿੰਸਾ, ਅਸ਼ਲੀਲਤਾ ਅਤੇ ਅਨੈਤਿਕ ਵਰਤਾਰੇ ਦਾ ਹਿੱਸਾ ਬਣਨ ਤੋਂ ਬਚ ਸਕਣਗੇ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਇਕ ਬੁਲਾਰੇ ਨੇ ਵੀ ਇਕ ਦਾਇਰ ਪਟੀਸ਼ਨ’ਤੇ ਸੁਣਵਾਈ ਕਰਦਿਆਂ ਪੋਰਨੋਗ੍ਰਾਫੀ ਦੇ ਪਸਾਰੇ ਉੱਪਰ ਚਿੰਤਾ ਪ੍ਰਗਟ ਕੀਤੀ ਸੀ।

ਸ਼ੁਭ ਕਰਮਨ ਸੁਸਾਇਟੀ ਦੀ ਅਪੀਲ ਹੈ ਕਿ ਸਰਕਾਰਾਂ, ਧਾਰਮਿਕ ਤੇ ਸਮਾਜਿਕ ਸੰਗਠਨ ਪਰਸਪਰ ਸਾਂਝ ਰੱਖਦਿਆਂ ਜੰਗੀ ਪੱਧਰ’ਤੇ ਚਿੰਤਨ ਕਰਨ ਤਾਂ ਕਿ ਸਰੀਰਕ ਪੀੜਾ ਅਤੇ ਬੇਵਕਤੀ ਮੌਤਾਂ ਦੇ ਚਲਣ ਨੂੰ ਰੋਕਿਆ ਜਾ ਸਕੇ।

 ਰਸ਼ਪਾਲ ਸਿੰਘ

rashpalsingh714@gmail.com

Install Punjabi Akhbar App

Install
×