ਨਵੇਂ ਸਾਲ ਵਿੱਚ ਛੋਟੇ ਕੰਮ-ਧੰਦਿਆਂ ਨੂੰ ਚੁੱਕਣ ਵਾਸਤੇ ਆਨਲਾਈਨ ਵਰਕਸ਼ਾਪਾਂ ਦਾ ਆਯੋਜਨ

ਵਿੱਤ ਅਤੇ ਛੋਟੇ ਕੰਮ-ਧੰਦਿਆਂ ਵਾਲੇ ਵਿਭਾਗਾਂ ਦੇ ਮੰਤਰੀ ਸ੍ਰੀ ਡੇਮੈਨ ਟਿਊਡਹੋਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਰਾਜ ਅੰਦਰ ਹੀ ਇਸ ਨਵੇਂ ਸਾਲ ਦੇ ਸ਼ੁਰੂਆਤ ਦੇ ਨਾਲ ਨਾਲ ਸਰਕਾਰ ਵੱਲੋਂ ਕੁੱਝ ਅਜਿਹੇ ਕਦਮ ਚੁੱਕੇ ਜਾ ਰਹੇ ਹਨ ਜਿਨ੍ਹਾਂ ਨਾਲ ਛੋਟੇ ਕੰਮ-ਧੰਦੇ ਕਰਨ ਵਾਲਿਆਂ ਨੂੰ ਨਵੀਆਂ ਸਿਖਲਾਈਆਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਵੀ ਆਪਣੇ ਕੰਮ-ਧੰਦਿਆਂ ਨੂੰ ਕਾਮਯਾਬੀ ਦੀਆਂ ਨਵੀਆਂ ਬੁਲੰਦੀਆਂ ਤੇ ਲੈ ਕੇ ਜਾ ਸਕਣ। ਇਸ ਵਾਸਤੇ ਰਾਜ ਅੰਦਰ ਜਨਵਰੀ ਦੇ ਇਸੇ ਮਹੀਨੇ ਵਿੱਚ ਹੀ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵਰਕਸ਼ਾਪਾਂ ਵਿੱਚ ਅਜਿਹੇ ਲੋਕਾਂ ਨੂੰ ਮੁਫਤ ਸਿਖਲਾਈਆਂ ਦਿੱਤੀਆਂ ਜਾਣਗੀਆਂ ਜਿਹੜੇ ਕਿ ਕੋਵਿਡ-19 ਨਾਲ ਪਈ ਮੰਦੀ ਦੀ ਮਾਰ ਝੇਲਣ ਦੇ ਨਾਲ ਨਾਲ ਬੁਸ਼ਫਾਇਰ, ਸੋਕਾ ਆਦਿ ਵਿੱਚ ਵੀ ਨੁਕਸਾਨ ਉਠਾ ਚੁਕੇ ਹਨ। ਇਸ ਵਿੱਚ 120 ਤੋਂ ਵੀ ਜ਼ਿਆਦਾ ਅਜਿਹੇ ਹੀ ਬਿਜਨਸ ਮਾਹਿਰਾਂ ਦੀ ਸ਼ਮੂਲੀਅਤ ਹੋਵੇਗੀ ਜਿਹੜੇ ਕਿ ਲੋਕਾਂ ਨੂੰ ਨਵੀਆਂ ਨਵੀਆਂ ਤਕਨੀਕਾਂ ਅਤੇ ਰਾਹਾਂ ਬਾਰੇ ਦੱਸਣਗੇ। ਇਹ ਪ੍ਰੋਗਰਾਮ ਜਨਵਰੀ ਦੀ 18 ਤਾਰੀਖ ਤੋਂ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਵੇਰਵਾ ਇਸ ਪ੍ਰਕਾਰ ਹੈ:
ਆਨਲਾਈਨ ਬਿਜਨਸ ਨੂੰ ਸਥਾਪਿਤ ਕਰਨ ਲਈ (ਜਨਵਰੀ 18 ਸਵੇਰ ਦੇ 10 ਵਜੇ); ਬਿਜਨਸ ਫਾਊਂਡੇਸ਼ਨ (ਜਨਵਰੀ 19, 10 ਵਜੇ ਸਵੇਰ); ਬਰੈਂਡ ਬਣਾਉਣੇ (ਜਨਵਰੀ 20, ਨੂੰ 6:30 ਸ਼ਾਮ); ਆਪਣੀ ਬਿਜਨਸ ਦੀ ਵਰਕਸ਼ਾਮ ਸਥਾਪਿਤ ਕਰਨੀ (ਜਨਵਰੀ 27 ਨੂੰ 12 ਵਜੇ ਦੁਪਹਿਰ); ਕੋਵਿਡ ਅਤੇ ਹੋਰ ਆਫਤਾਵਾਂ ਤੋਂ ਆਪਣੇ ਬਿਜਨਸ ਨੂੰ ਮੁੜ ਤੋਂ ਸੁਰਜੀਤ ਕਰਨ ਲਈ (ਜਨਵਰੀ 29 ਨੂੰ 10 ਵਜੇ ਸਵੇਰੇ); ਅਤੇ 2021 ਲਈ ਬਿਜਨਸ ਸਟ੍ਰੈਟਜੀ ਬਣਾਉਣੀ (ਫਰਵਰੀ 11 ਨੂੰ ਸ਼ਾਮ ਦੇ 3 ਵਜੇ)।
ਜ਼ਿਆਦਾ ਜਾਣਕਾਰੀ ਲਈ nsw.gov.au/businessconnect ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ। 1300 134 359 ਉਪਰ ਕਾਲ ਵੀ ਕੀਤੀ ਜਾ ਸਕਦੀ ਹੈ ਅਤੇ https://business-connect-register.industry.nsw.gov.au ਉਪਰ ਜਾ ਕੇ ਬੁਕਿੰਗ ਵੀ ਕੀਤੀ ਜਾ ਸਕਦੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks