ਮਹਿਲਾ ਸਸ਼ਕਤੀਕਰਨ ਲਈ ਡਿਜੀਟਈਜੇਸ਼ਨ ਤੇ ਵਰਕਸ਼ਾਪ

ਪੀ.ਐੱਲ.ਆਈ.ਡੀ.ਬੀ ਦੇ ਚੇਅਰਮੈਨ ਪਵਨ ਦੀਵਾਨ ਨੇ ਕੀਤਾ ਉਦਘਾਟਨ,

ਪੰਜਾਬ ਸਰਕਾਰ ਮਹਿਲਾ ਸਸ਼ਕਤੀਕਰਨ ਲਈ ਵਚਨਬੱਧ: ਦੀਵਾਨ 

ਨਿਊਯਾਰਕ/ਲੁਧਿਆਣਾ, 12’ਫਰਵਰੀ -ਮਹਿਲਾ ਸ਼ਕਤੀਕਰਨ ਦੇ ਉਦੇਸ਼ ਨਾਲ ਉਨ੍ਹਾਂ ਡਿਜੀਟਈਜੇਸ਼ਨ ਪਤੀ ਜਾਗਰੂਕ ਕਰਨ ਵਾਸਤੇ ਇੱਕ ਨਿੱਜੀ ਹੋਟਲ ਚ ਡਿਜੀਟਲ ਇੰਪਾਵਰਮੈਂਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਵਨੀਤੀ ਇਨੀਸ਼ਿਏਟਿਵ ਅਤੇ ਯੂ.ਐੱਸ ਅੰਬੈਸੀ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਇਸ ਵਰਕਸ਼ਾਪ ਦੇ ਮੁੱਖ ਮਹਿਮਾਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਰਹੇ।ਇਸ ਦੌਰਾਨ ਦੀਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਦੇ ਉਦੇਸ਼ ਨਾਲ ਬਹੁਤ ਸਾਰੇ ਜਿਨ੍ਹਾਂ ਚ ਲੋਕਲ ਬਾਡੀ ਚੋਣਾਂ ਦੌਰਾਨ ਔਰਤਾਂ ਲਈ ਰਾਖਵਾਂਕਰਨ ਕੋਟਾ ਵਧਾਉਣਾ, ਮਹਿਲਾ ਸੁਰੱਖਿਆ ਲਈ ਚੁੱਕੇ ਕਦਮ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੇਟੀਐੱਮ, ਐਮਾਜ਼ੋਨ, ਫਲਿੱਪਕਾਰਟ ਵਰਗੇ ਸਟੇਜ ਡਿਜ਼ੀਟਲਾਈਜੇਸ਼ਨ ਦੇ ਉਦੇਸ਼ ਤੋਂ ਕਾਫੀ ਅਹਿਮ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਭਵਿੱਖ ਵਾਸਤੇ ਵੀ ਕਈ ਯੋਜਨਾਵਾਂ ਤੇ ਕੰਮ ਚੱਲ ਰਿਹਾ ਹੈ ਅਤੇ ਸਰਕਾਰ ਮਹਿਲਾ ਸਸ਼ਕਤੀਕਰਨ ਲਈ ਵਚਨਬੰਦ ਹੈ।

ਉਨ੍ਹਾਂ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।ਜਦਕਿ ਸਵਨੀਤੀ ਇਨੀਸ਼ਿਏਟਿਵ ਦੀ ਉਮਾ ਭੱਟਾਚਾਰਿਆ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੇ ਟੀਚੇ ਹੇਠ ਇਸ ਪ੍ਰੋਗਰਾਮ ਨੂੰ ਚਲਾਇਆ ਜਾਂਦਾ ਹੈ, ਜਿਸ ਤਹਿਤ ਪਿੰਡਾਂ ਚ ਔਰਤਾਂ ਨੂੰ ਟਰੇਨਿੰਗ ਦੇਣ ਵਾਲੇ ਸਾਲਾ ਗਰੁੱਪਾਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਅੱਗੇ ਜਾ ਕੇ ਔਰਤਾਂ ਨੂੰ ਡਿਜ਼ੀਟਲਾਈਜੇਸ਼ਨ ਬਾਰੇ ਜਾਣਕਾਰੀ ਦੇ ਸਕਣ ਅਤੇ ਉਹ ਨਵੇਂ ਦੌਰ ਦਾ ਫਾਇਦਾ ਚੁੱਕ ਸਕਣ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਲਖਨਊ ਚ ਵੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਚੁੱਕਿਆ ਹੈ ਅਤੇ ਇਹ ਕੋਸ਼ਿਸ਼ ਲਗਾਤਾਰ ਜਾਰੀ ਹੈ, ਜਿਸ ਲਈ ਉਨ੍ਹਾਂ ਯੂ.ਐਸ ਅੰਬੈਸੀ ਤੋਂ ਸਹਿਯੋਗ ਮਿਲ ਰਿਹਾ ਹੈ।ਜ਼ਿਕਰਯੋਗ ਹੈ ਕਿ ਇਸ ਦੋ ਰੋਜ਼ਾ ਵਰਕਸ਼ਾਪ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ ਚ ਸ਼ਿਲਪਕਾਰਾਂ ਨੂੰ ਟ੍ਰੇਨਿੰਗ ਦੇਣ ਵਾਲੀਆਂ ਸੰਸਥਾਵਾਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ, ਤਾਂ ਜੋ ਔਰਤਾਂ ਨੂੰ ਆਰਥਿਕ ਤੌਰ ਤੇ ਮਜਬੂਤ ਕੀਤਾ ਜਾ ਸਕੇ। ਇਹ ਮੁਹਿੰਮ ਉੱਤਰ ਭਾਰਤ ਚ ਚਲਾਈ ਜਾ ਰਹੀ ਹੈ ਅਤੇ ਉਨ੍ਹਾਂ ਡਿਜੀਟਲਾਈਜ਼ੇਸ਼ਨ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਜਿਨ੍ਹਾਂ ਗਰੁੱਪਾਂ ਵੱਲੋਂ ਤਿਆਰ ਫੁਲਕਾਰੀਆਂ ਅਤੇ ਹੋਰ ਸਮਾਨ ਨੂੰ ਵੀ ਪੇਸ਼ ਕੀਤਾ ਗਿਆ।ਇਸ ਮੌਕੇ ਯੂ.ਐੱਸ ਅੰਬੈਸੀ ਤੋਂ ਪਬਲਿਕ ਡਿਪਲੋਮੇਸੀ ਅਫਸਰ ਕੈਥਰਿਨ ਫੀਚਰ, ਨੋਰਥ ਇੰਡੀਆ ਆਫਿਸ ਕਲਚਰਲ ਅਫੇਅਰਜ਼ ਸਪੈਸ਼ਲਿਸਟ ਰੋਬਿਨ ਬਾਂਸਲ, ਅਮਰਪ੍ਰੀਤ ਅੌਲਖ, ਰੋਹਿਤ ਪਾਹਵਾ, ਅਜ਼ਾਦ ਸ਼ਰਮਾ ਵੀ ਮੌਜੂਦ ਰਹੇ।

Install Punjabi Akhbar App

Install
×